ਬਟਾਲਾ (ਜ.ਬ., ਯੋਗੀ, ਅਸ਼ਵਨੀ) : ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਫੇਟ ਵੱਜਣ ਨਾਲ ਇਕ ਬੱਚੀ ਗੰਭੀਰ ਜ਼ਖ਼ਮੀ ਹੋ ਗਈ ਹੈ। ਜਾਣਾਕਰੀ ਮੁਤਾਬਕ 9 ਸਾਲਾ ਬੱਚੀ ਰਮਨਦੀਪ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਪਿੰਡ ਮੱਲ੍ਹੀਆਂ (ਅੰਮ੍ਰਿਤਸਰ) ਆਪਣੀ ਨਾਨਕੇ ਬਟਾਲਾ ਵਿਖੇ ਆਈ ਸੀ। ਅੱਜ ਦੁਪਹਿਰ ਸਮੇਂ ਜਦੋਂ ਉਹ ਨਾਨੀ ਨਾਲ ਸ਼ੁੱਕਰਪੁਰਾ ਵਿਖੇ ਸੜਕ ਪਾਰ ਕਰਨ ਲੱਗੀ ਤਾਂ ਇਸੇ ਦੌਰਾਨ ਆਏ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਬੱਚੀ ਨੂੰ ਫੇਟ ਮਾਰ ਦਿੱਤੀ।
ਇਸ ਦੇ ਸਿੱਟੇ ਵਜੋਂ ਉਕਤ ਬੱਚੀ ਸੜਕ ’ਤੇ ਡਿੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਈ, ਜਦੋਂਕਿ ਮੋਟਰਸਾਈਕਲ ਵਾਲਾ ਮੌਕੇ ਤੋਂ ਭੱਜ ਗਿਆ। ਓਧਰ, ਇਸ ਬਾਰੇ ਸੂਚਨਾ ਮਿਲਦਿਆਂ ਹੀ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਬੱਚੀ ਨੂੰ ਮੁੱਢਲੀ ਮਦਦ ਦੇਣ ਉਪਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਬੱਚੀ ਦੇ ਸਿਰ ਵਿਚ ਜ਼ਿਆਦਾ ਸੱਟ ਲੱਗਣ ਨਾਲ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ।
ਨਵਾਂਸ਼ਹਿਰ ਦੇ ਸਨ ਫਾਰਮਾਸਿਊਟੀਕਲ ਲਿਮਟਿਡ ਖ਼ਿਲਾਫ਼ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖ਼ਤ ਕਾਰਵਾਈ
NEXT STORY