ਲੁਧਿਆਣਾ (ਰਾਜ) : ਲੁਧਿਆਣਾ ਦੇ ਕਿਚਲੂ ਨਗਰ ਸਥਿਤ ਜੈਨ ਮੰਦਰ ਬਾਹਰ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਵਾਟਰ ਕੂਲਰ 'ਚੋਂ ਪਾਣੀ ਪੀਣ ਲੱਗੀ ਇਕ ਕੁੜੀ ਦੀ ਅਚਾਨਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ 8ਵੀਂ ਜਮਾਤ ਦੀ ਵਿਦਿਆਰਥਣ ਸੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੀ ਸਿਆਸਤ 'ਚ ਅੱਜ ਅਹਿਮ ਦਿਨ, 'ਕੈਪਟਨ-ਸੋਨੀਆ' ਦੀ ਮੁਲਾਕਾਤ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਉਸ ਦੀ ਮਾਂ ਘਰਾਂ 'ਚ ਕੰਮ ਕਰਦੀ ਹੈ ਅਤੇ ਸਕੂਲ ਬੰਦ ਹੋਣ ਕਾਰਨ ਉਹ ਵੀ ਆਪਣੀ ਮਾਂ ਨਾਲ ਮਦਦ ਲਈ ਚਲੀ ਜਾਂਦੀ ਸੀ। ਅੱਜ ਵੀ ਉਹ ਆਪਣੀ ਮਾਂ ਨਾਲ ਕੰਮ ਕਰਵਾ ਕੇ ਘਰ ਵਾਪਸ ਆ ਰਹੀ ਸੀ ਕਿ ਪਿਆਸ ਲੱਗਣ ਕਾਰਨ ਉਹ ਜੈਨ ਮੰਦਰ ਦੇ ਬਾਹਰ ਲੱਗੇ ਵਾਟਰ ਕੂਲਰ 'ਚੋਂ ਪਾਣੀ ਪੀਣ ਚਲੀ ਗਈ।
ਇਹ ਵੀ ਪੜ੍ਹੋ : ਦੋਰਾਹਾ ਦੇ ਪਿੰਡ 'ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਬੰਦ ਪਈ ਰਸੋਈ 'ਚੋਂ ਮਿਲੀ ਬਦਬੂ ਮਾਰਦੀ ਲਾਸ਼
ਇਸ ਦੌਰਾਨ ਵਾਟਰ ਕੂਲਰ 'ਚ ਅਚਾਨਕ ਕਰੰਟ ਆ ਗਿਆ ਅਤੇ ਇਸ ਕਰੰਟ ਦਾ ਝਟਕਾ ਕੁੜੀ ਨੂੰ ਲੱਗ ਗਿਆ। ਇਹ ਝਟਕਾ ਇੰਨਾ ਜ਼ਬਰਦਸਤ ਸੀ ਕਿ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : 'ਬਲਬੀਰ ਸਿੰਘ ਰਾਜੇਵਾਲ' ਨੇ ਚੰਡੀਗੜ੍ਹ 'ਚ ਕੀਤੇ ਵੱਡੇ ਐਲਾਨ, ਸਿਆਸੀ ਪਾਰਟੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਪੀ. ਏ. ਯੂ. ਦੇ ਅਧੀਨ ਚੌਂਕੀ ਕਿਚਲੂ ਨਗਰ ਦੀ ਪੁਲਸ ਮੌਕੇ 'ਤੇ ਪਹੁੰਚੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਬਿਜਲੀ ਦੇ ਸੰਕਟ ਵਿਚਾਲੇ ਜਲੰਧਰ ਦੇ ਮੇਅਰ ਦਾ ਕਮਰਾ ਹੋਵੇਗਾ ‘ਕੂਲ’, ਬਣਾਇਆ ਨਵਾਂ ਪ੍ਰਸਤਾਵ
NEXT STORY