ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਤੋਂ ਪੰਚਕੂਲਾ ਜਾ ਰਹੀ ਕਾਰ ਸਵਾਰ ਲੜਕੀ ਨੇ ਹਾਊਸਿੰਗ ਬੋਰਡ ਲਾਈਟ ਪੁਆਇੰਟ 'ਤੇ ਰੈੱਡ ਲਾਈਟ ਜੰਪ ਕਰ ਦਿੱਤੀ, ਹੈੱਡ ਕਾਂਸਟੇਬਲ ਲੜਕੀ ਨੂੰ ਰੋਕ ਕੇ ਚਲਾਨ ਕੱਟਣ ਲੱਗਾ ਤਾਂ ਲੜਕੀ ਨੇ ਉਸ ਨਾਲ ਬਹਿਸ ਕਰਦਿਆਂ ਚਲਾਨ ਬੁੱਕ ਪਾੜ ਦਿੱਤੀ। ਹੈੱਡ ਕਾਂਸਟੇਬਲ ਤਾਂ ਕੁੜੀ ਦੇ ਮੂੰਹ ਵੱਲ ਦੇਖਦਾ ਹੀ ਰਹਿ ਗਿਆ, ਇੰਨੇ 'ਚ ਕੁੜੀ ਉਸ ਨੂੰ ਧੱਕਾ ਦੇ ਕੇ ਗੱਡੀ 'ਚ ਫਰਾਰ ਹੋ ਗਈ। ਹੈੱਡ ਕਾਂਸਟੇਬਲ ਨੇ ਮਾਮਲੇ ਦੀ ਸ਼ਿਕਾਇਤ ਮਨੀਮਾਜਰਾ ਥਾਣਾ ਪੁਲਸ ਨੂੰ ਦਿੱਤੀ। ਮਨੀਮਾਜਰਾ ਥਾਣਾ ਪੁਲਸ ਨੇ ਹੈੱਡ ਕਾਂਸਟੇਬਲ ਰਾਮ ਚੰਦਰ ਦੀ ਸ਼ਿਕਾਇਤ 'ਤੇ ਪੰਚਕੂਲਾ ਦੇ ਸੈਕਟਰ-25 ਨਿਵਾਸੀ ਯਕਸਿਕਾ ਅਗਰਵਾਲ 'ਤੇ ਡਿਊਟੀ ਵਿਚ ਰੁਕਾਵਟ ਪਾਉਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕਰ ਲਿਆ। ਟ੍ਰੈਫਿਕ ਵਿੰਗ ਵਿਚ ਤਾਇਨਾਤ ਹੈੱਡ ਕਾਂਸਟੇਬਲ ਰਾਮ ਚੰਦਰ ਨੇ ਦੱਸਿਆ ਕਿ ਉਸ ਦੀ ਡਿਊਟੀ ਸੋਮਵਾਰ ਨੂੰ ਹਾਊਸਿੰਗ ਬੋਰਡ ਲਾਈਟ ਪੁਆਇੰਟ 'ਤੇ ਸੀ। ਸ਼ਾਮ ਕਰੀਬ 6.30 ਵਜੇ ਇਕ ਲੜਕੀ ਚੰਡੀਗੜ੍ਹ ਤੋਂ ਪੰਚਕੂਲਾ ਜਾ ਰਹੀ ਸੀ, ਉਸਨੇ ਰੈੱਡ ਲਾਈਟ ਜੰਪ ਕਰ ਦਿੱਤੀ। ਉਨ੍ਹਾਂ ਲੜਕੀ ਨੂੰ ਪੰਚਕੂਲਾ ਜਾਣ ਵਾਲੀ ਸੜਕ 'ਤੇ ਰੋਕ ਕੇ ਕਾਗਜ਼ ਮੰਗੇ ਤਾਂ ਉਸ ਨੇ ਉਪਰੋਕਤ ਘਟਨਾ ਨੂੰ ਅੰਜਾਮ ਦੇ ਦਿੱਤਾ ।
ਮਾਝੇ ਦੇ ਕਾਂਗਰਸੀ ਵਿਧਾਇਕ ਮਜੀਠੀਆ ਖਿਲਾਫ ਹੋਏ ਇਕਜੁੱਟ, ਅੰਮ੍ਰਿਤਸਰ 'ਚ ਅੱਜ ਕਰਨਗੇ ਬੈਠਕ
NEXT STORY