ਬਨੂਡ਼, (ਗੁਰਪਾਲ)- ਥਾਣਾ ਬਨੂਡ਼ ਦੀ ਪੁਲਸ ਨੇ ਨਾਬਾਲਗ ਲਡ਼ਕੀ ਨੂੰ ਵਰਗਲਾ ਕੇ ਲੈ ਜਾਣ ਵਾਲੇ ਨੌਜਵਾਨ ਨੂੰ ਲਡ਼ਕੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਦੀਪ ਸਿੰਘ ਨੇ ਦੱਸਿਆ ਕਿ ਥਾਣਾ ਜ਼ੀਰਕਪੁਰ ਅਧੀਨ ਪੈਂਦੇ ਪਿੰਡ ਖਿਜਰਗਡ਼੍ਹ (ਕਨੋਡ਼) ਦੇ ਵਸਨੀਕ ਕਾਕਾ ਸਿੰਘ ਨੇ 10 ਜੁਲਾਈ ਨੂੰ ਥਾਣਾ ਬਨੂਡ਼ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ 16 ਸਾਲ ਦੀ ਨਾਬਾਲਗ ਾ ਜੋ ਕਿ ਨੇਡ਼ਲੇ ਪਿੰਡ ਧਰਮਗਡ਼੍ਹ ਜਿਥੇ ਕਿ ਉਸ ਦੇ ਨਾਨਕੇ ਹਨ, ਰਹਿ ਕੇ ਪਡ਼੍ਹਾਈ ਕਰਦੀ ਸੀ ਕਿ ਉਸ ਨੂੰ ਕੋਈ ਅਣਪਛਾਤਾ ਨੌਜਵਾਨ ਵਰਗਲਾ ਕੇ ਲੈ ਗਿਆ ਹੈ। ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਨੌਜਵਾਨ ਖਿਲਾਫ ਮੁਕੱਦਮਾ ਦਰਜ ਕਰ ਕੇ ਛਾਪਾਮਾਰੀ ਸ਼ੁਰੂ ਕਰ ਦਿੱਤੀ। ਬੀਤੇ ਦਿਨ ਜਦੋਂ ਏ. ਐੈੱਸ. ਆਈ. ਰਾਮ ਕਿਸ਼ਨ ਦੀ ਅਗਵਾਈ ਹੇਠ ਪੁਲਸ ਪਾਰਟੀ ਥਾਣਾ ਲਾਲਡ਼ੂ ਅਧੀਨ ਪੈਂਦੇ ਪਿੰਡ ਲੈਹਲੀ ਨੇਡ਼ੇ ਜਾ ਰਹੇ ਸਨ ਕਿ ਉਥੇ ਝਾਡ਼ੀਆਂ ਵਿਚ ਲੁਕੇ ਨੌਜਵਾਨ ਨੂੰ ਨਾਬਾਲਗਾ ਸਮੇਤ ਕਾਬੂ ਕਰ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਨੂੰ ਕੁਮਾਰ ਪੁੱਤਰ ਸਵ. ਬਿੰਦਰ ਸਿੰਘ ਵਾਸੀ ਪਿੰਡ ਧੀਰੇਮਾਜਰਾ ਥਾਣਾ ਲਾਲਡ਼ੂ ਜ਼ਿਲਾ ਐੈੱਸ. ਏ. ਐੈੱਸ. ਨਗਰ ਵਜੋਂ ਹੋਈ। ਨਾਬਾਲਗਾ ਦੇ ਮਾਣਯੋਗ ਅਦਾਲਤ ਵਿਚ ਬਿਆਨਾਂ ਤੇ ਡਾਕਟਰੀ ਰਿਪੋਰਟ ਦੇ ਆਧਾਰ ’ਤੇ ਨੌਜਵਾਨ ਖਿਲਾਫ ਜਬਰ-ਜ਼ਨਾਹ ਅਧੀਨ ਧਾਰਾ ਵਿਚ ਵਾਧਾ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲਡ਼ਕੀ ਨੂੰ ਗਾਂਧੀ ਵਨਿਤਾ ਆਸ਼ਰਮ ਜਲੰਧਰ ਵਿਖੇ ਛੱਡ ਦਿੱਤਾ ਗਿਆ ਹੈ।
ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਵਿਆਹੁਤਾ ਦੀ ਮੌਤ
NEXT STORY