ਮਾਹਿਲਪੁਰ (ਪਰਮਜੀਤ )— ਸ਼ਹਿਰ ਦੇ ਵਾਰਡ ਨੰ. 9 'ਚ ਸ਼ੁੱਕਰਵਾਰ ਨੂੰ ਘਰ ਦੇ ਬਾਹਰ ਖੜ੍ਹੀ ਇਕ ਔਰਤ ਦਾ ਕਾਰ ਸਵਾਰ ਨੌਸਰਬਾਜ ਹੱਥ ਦਾ ਕੜਾ ਲਾਹ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਕੌਰ ਪਤਨੀ ਜਸਵੀਰ ਸਿੰਘ ਨੇ ਥਾਣਾ ਮਾਹਿਲਪੁਰ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਘਰ ਦੇ ਨਜ਼ਦੀਕ ਇਕ ਹੋਰ ਔਰਤ ਨਾਲ ਖੜ੍ਹੀ ਗੱਲਾਂ ਕਰ ਰਹੀ ਤਾਂ ਅਚਾਨਕ ਇਕ ਚਿੱਟੇ ਰੰਗ ਦੀ ਮਰੂਤੀ ਕਾਰ ਉਨ੍ਹਾਂ ਕੋਲ ਆ ਕੇ ਰੁਕੀ ਅਤੇ ਉਸ 'ਚੋਂ ਇਕ ਔਰਤ ਨੇ ਨਿਕਲ ਕੇ ਝੱਟ ਉਸ ਨੂੰ ਗਲਵਕੜੀ ਪਾ ਲਈ ਤਾਂ ਉਸ ਨੇ ਜਦੋਂ ਉਸ ਨੂੰ ਕਿਹਾ ਕਿ ਉਹ ਤਾਂ ਉਸ ਨੂੰ ਜਾਣਦੀ ਨਹੀਂ ਤਾਂ ਉਹ ਝੱਟ ਉਸ ਨੂੰ ਛੱਡ ਕੇ ਕਾਰ 'ਚ ਬੈਠ ਕੇ ਲਈ ਗਈ।
ਉਸ ਨੇ ਦੱਸਿਆ ਕਿ ਜਦ ਉਸ ਨੇ ਆਪਣੀ ਬਾਂਹ ਦੇਖੀ ਤਾਂ ਉਸ ਦੇ ਹੱਥ 'ਚ ਪਾਇਆ ਦੋ ਤੋਲੇ ਸੋਨੇ ਦਾ ਕੜਾ ਗਾਇਬ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬ ਦੇ ਆਗੂਆਂ ਨੇ ਬੁਰੀ ਤਰ੍ਹਾਂ ਫਸਾਇਆ ਕੇਜਰੀਵਾਲ : ਮਲੂਕਾ
NEXT STORY