ਸਰਾਏ ਅਮਾਨਤ ਖਾਂ, (ਰਾਜਿੰਦਰ)- ਪਿੰਡ ਚਾਹਲ ਵਿਖੇ ਬੀਤੀ ਰਾਤ ਇਕ ਆਂਗਣਵਾੜੀ ਵਰਕਰ ਦੇ ਘਰ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਆਂਗਣਵਾੜੀ ਵਰਕਰ ਰਾਜਿੰਦਰ ਕੌਰ ਨੇ ਦੱਸਿਆ ਕਿ ਸਾਰਾ ਪਰਿਵਾਰ ਰਾਤ ਨੂੰ ਘਰ ਦੇ ਵਿਹੜੇ ਵਿਚ ਸੁੱਤਾ ਹੋਇਆ ਸੀ ਅਤੇ ਜਦੋਂ ਉਹ ਤੜਕੇ 5 ਵਜੇ ਉੱਠੀ ਤਾਂ ਦੇਖਿਆ ਕਿ ਘਰ ਦੇ ਕਮਰੇ ਵਿਚ ਚੋਰ ਅਲਮਾਰੀ ਤੋੜ ਕੇ ਕਾਂਟੇ, ਵਾਲੀਆਂ, 3 ਮੁੰਦਰੀਆਂ ਅਤੇ ਸੱਤ ਹਜ਼ਾਰ ਰੁਪਏ ਨਕਦ ਅਤੇ ਕੁਝ ਸਰਕਾਰੀ ਕਾਗਜ਼ਾਤ ਚੋਰੀ ਕਰ ਕੇ ਲੈ ਗਏ ਸਨ। ਉਨ੍ਹਾਂ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਦੱਸਿਆ ਕਿ ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਖਾਸਤ ਦੇ ਦਿੱਤੀ ਹੈ।
ਸ਼ੱਕੀ ਹਾਲਾਤ 'ਚ ਬਸਤੀ ਦਾਨਿਸ਼ਮੰਦਾਂ ਦੇ ਨੌਜਵਾਨ ਦੀ ਮੌਤ
NEXT STORY