ਹੰਬਡ਼ਾਂ, (ਸਤਨਾਮ, ਧਾਲੀਵਾਲ)- ਸਥਾਨਕ ਕਸਬੇ ਨਾਲ ਲੱਗਦੇ ਪਿੰਡ ਭੱਠਾਧੂਆ ਵਿਖੇ ਬੀਤੀ ਰਾਤ ਚੋਰਾਂ ਵਲੋਂ 2 ਘਰਾਂ ’ਚੋਂ ਕੰਧ ਨੂੰ ਸੰਨ੍ਹ ਲਾ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਗਈ। ਜਾਣਕਾਰੀ ਅਨੁਸਾਰ ਸਤਵੰਤ ਸਿੰਘ ਪੁੱਤਰ ਸੌਦਾਗਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਰਾਤ ਸਮੇਂ ਸੌਣ ਤੋਂ ਬਾਅਦ ਜਦੋਂ ਸਵੇਰੇ ਨੂੰ ਜਾਗੇ ਤਾਂ ਘਰ ਦੇ ਪਿਛਲੇ ਪਾਸੋਂ ਚੋਰਾਂ ਨੇ ਕੰਧ ਨੂੰ ਸੰਨ੍ਹ ਲਾ ਕੇ ਅੰਦਰ ਦਾਖਲ ਹੋ ਕੇ ਅਲਮਾਰੀ ’ਚੋਂ ਤਾਲੇ ਤੋਡ਼ ਕੇ 12 ਤੋਲੇ ਸੋਨੇ ਦੇ ਗਹਿਣੇ, 20 ਹਜ਼ਾਰ ਰੁਪਏ ਅਤੇ ਹੋਰ ਸਾਮਾਨ ਚੋਰੀ ਕਰ ਲਿਆ।
ਇਸੇ ਤਰ੍ਹਾਂ ਰੇਸ਼ਮ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਘਰੋਂ ਵੀ ਚੋਰਾਂ ਨੇ ਕਰੀਬ 35 ਹਜ਼ਾਰ ਨਕਦ ਘਰ ਦੇ ਪਿਛਲੇ ਦਰਵਾਜ਼ੇ ਨੂੰ ਤੋਡ਼ ਕੇ ਚੋਰੀ ਕਰ ਲਏ । ਇਸ ਚੋਰੀ ਦੀ ਘਟਨਾ ਬਾਰੇ ਪੁਲਸ ਸਟੇਸ਼ਨ ਦਾਖਾ ਨੂੰ ਸੂਚਿਤ ਕੀਤਾ ਗਿਆ ਤੇ ਚੋਰਾਂ ਦੀ ਪੈਡ਼ ਦੱਬਣ ਵਾਸਤੇ ਪੁਲਸ, ਡਾਗ ਸਕੁਐਡ ਅਤੇ ਫ਼ਿੰਗਰ ਪ੍ਰਿੰਟ ਮਾਹਰਾਂ ਦੀ ਟੀਮ ਮੌਕੇ ’ਤੇ ਪਹੁੰਚੀ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੰਬਡ਼ਾਂ ਦੀ ਦੁਕਾਨ ਅਤੇ ਕੱਲ ਹੰਬਡ਼ਾਂ ਦੇ ਇਕ ਘਰ ਵਿਚੋਂ ਗਹਿਣੇ ਤੇ ਹੋਰ ਸਾਮਾਨ ਚੋਰੀ ਹੋ ਗਿਆ ਸੀ, ਜਿਸ ਕਰਕੇ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਸ਼ਹਿਰ ’ਚ ਅੱਜ ਮਨਾਇਆ ਜਾਵੇਗਾ ਗ੍ਰੀਨ ਡੇਅ, ਨਿਗਮ ਵੀ ਦੇਵੇਗਾ ਸਹਿਯੋਗ
NEXT STORY