ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਵਿਖੇ ਇਕ ਵਿਅਕਤੀ ਨੂੰ ਗੋਲਡੀ ਬਰਾੜ ਨੇ ਧਮਕੀ ਭਰੇ ਐੱਸ. ਐੱਮ. ਐੱਸ. ਕਰਕੇ 50 ਲੱਖ ਅਤੇ ਹੱਥ ਲਿਖਤ ਚਿੱਠੀ ਰਾਹੀਂ 2 ਕਰੋੜ ਰੁਪਏ ਦੀ ਫਿਰੋਤੀ ਮੰਗ ਕੇ ਹਰਿੰਦਰ ਸਿੰਘ ਰਿੰਦਾ ਵੱਲੋਂ ਧਮਕੀਆਂ ਦਿੱਤੀਆਂ ਹਨ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਸ ਨੇ ਉਕਤ ਦੋ ਵਿਅਕਤੀਆਂ ਖ਼ਿਲਾਫ 384, 506, 115, 120-ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਟਾਲੀ ਵੱਡੀ ਵਾਰਦਾਤ, ਡੀ. ਜੀ. ਪੀ. ਟਵੀਟ ਕਰਕੇ ਦਿੱਤੀ ਜਾਣਕਾਰੀ
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਵਰਿੰਦਰ ਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕੋਠੀ ਨੰਬਰ 2 ਪਾਇਨਰ ਇਨਕਲੇਵ ਮੋਗਾ ਰੋਡ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੇ ਵਟਸਐਪ 'ਤੇ ਮਿਤੀ 16-17 ਦਸੰਬਰ 2023 ਨੂੰ ਗੋਲਡੀ ਬਰਾੜ ਨੇ ਧਮਕੀ ਭਰੇ ਐੱਸ. ਐੱਮ. ਐੱਸ. ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਮਿਤੀ 28 ਜੁਲਾਈ 2024 ਨੂੰ ਹੱਥ ਲਿਖਤ ਚਿੱਠੀ ਰਾਹੀਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਰਿੰਦਰ ਸਿੰਘ ਉਰਫ ਰਿੰਦਾ ਵੱਲੋਂ ਵਟਸਐਪ 'ਤੇ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।
ਘਰ 'ਚ ਸੁੱਤਾ ਪਿਆ ਸੀ ਪਰਿਵਾਰ, ਅਚਾਨਕ ਹੋਇਆ ਜ਼ੋਰਦਾਰ ਧਮਾਕਾ
NEXT STORY