ਅੰਮ੍ਰਿਤਸਰ, (ਛੀਨਾ)- ਕੇਂਦਰ ਤੇ ਪੰਜਾਬ ਸਰਕਾਰ ਸੋਨੇ ਦੀ ਤੀਲੀ ਨੂੰ ਜੀ. ਐੱਸ. ਟੀ. ਤੋਂ ਮੁਕਤ ਰੱਖੇ। ਇਹ ਵਿਚਾਰ ਉੱਘੇ ਸਵਰਨਕਾਰ ਆਗੂ ਤੇ ਸਾਬਕਾ ਕੌਂਸਲਰ ਸੁਰਜੀਤ ਸਿੰਘ ਸਹਿਜਰਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੋਨੇ ਦੇ ਕਾਰੋਬਾਰ 'ਤੇ ਪਹਿਲਾਂ ਹੀ ਕਈ ਤਰ੍ਹਾਂ ਦੇ ਟੈਕਸ ਲਾਏ ਜਾਣ ਕਾਰਨ ਸੋਨੇ ਦਾ ਕਾਰੋਬਾਰ ਆਪਣੇ ਅੰਤਿਮ ਸਾਹਾਂ 'ਤੇ ਆ ਪੁੱਜਾ ਹੈ ਤੇ ਜੇਕਰ ਤੀਲੀ ਨੂੰ ਵੀ ਜੀ. ਐੱਸ. ਟੀ. ਦੀ ਲਪੇਟ 'ਚ ਲੈ ਲਿਆ ਗਿਆ ਤਾਂ ਇਹ ਕਾਰੋਬਾਰ ਰਹਿੰਦਾ-ਖੂੰਹਦਾ ਵੀ ਖਤਮ ਹੋ ਜਾਵੇਗਾ।
ਸ. ਸਹਿਜਰਾ ਨੇ ਕਿਹਾ ਕਿ ਸਵਰਨਕਾਰਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਕੈਪਟਨ ਸਰਕਾਰ ਨੇ 2002 ਤੋਂ 2007 ਦੇ ਕਾਰਜਕਾਲ ਦੌਰਾਨ ਸੋਨੇ ਦੀ ਤੀਲੀ ਨੂੰ ਵੈਟ ਮੁਕਤ ਕਰ ਕੇ ਸਵਰਨਕਾਰਾਂ ਨੂੰ ਭਾਰੀ ਰਾਹਤ ਪ੍ਰਦਾਨ ਕੀਤੀ ਸੀ ਤੇ ਉਵੇਂ ਹੀ ਹੁਣ ਅਸੀਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਤੀਲੀ ਨੂੰ ਵੈਟ ਮੁਕਤ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸੋਨੇ ਦੀ ਤੀਲੀ ਸੁਹਾਗਣ ਦੀ ਨਿਸ਼ਾਨੀ ਹੈ ਤੇ ਇਸ ਦਾ ਵਜ਼ਨ 1 ਗ੍ਰਾਮ ਤੋਂ ਵੀ ਘੱਟ ਹੁੰਦਾ ਹੈ। ਸੋਨੇ ਦੀ ਤੀਲੀ ਬਣਾਉਣ ਦੇ ਕਾਰੋਬਾਰ ਨਾਲ ਲੱਖਾਂ ਲੋਕ ਜੁੜੇ ਹੋਏ ਹਨ ਤੇ ਜੇਕਰ ਇਸ ਨੂੰ ਜੀ. ਐੱਸ. ਟੀ. ਦੇ ਘੇਰੇ 'ਚ ਲਿਆਂਦਾ ਗਿਆ ਤਾਂ ਲੱਖਾਂ ਹੀ ਲੋਕ ਬੇਰੁਜ਼ਗਾਰ ਹੋ ਜਾਣਗੇ, ਜਿਸ ਕਾਰਨ ਸਰਕਾਰ ਨੂੰ ਇਸ ਮੁੱਦੇ 'ਤੇ ਗੰਭੀਰਤਾ ਨਾਲ ਫੈਸਲਾ ਲੈਣਾ ਚਾਹੀਦਾ ਹੈ।
ਹੈਲਥ ਵਰਕਰਾਂ ਨੇ ਫੂਕੇ ਸਿਹਤ ਮੰਤਰੀ ਦੇ ਪੁਤਲੇ
NEXT STORY