ਚੰਡੀਗੜ੍ਹ (ਲਲਨ) : ਅਯੁੱਧਿਆ ਤੋਂ ਬਾਅਦ ਹੁਣ ਹਰ ਹਫ਼ਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਲੋਕ ਜਾ ਸਕਣਗੇ। ਇਸ ਲਈ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ) ਨੇ ਤਿਆਰੀ ਕਰ ਲਈ ਹੈ। ਚੰਡੀਗੜ੍ਹ ਤੋਂ ਵਿਸ਼ੇਸ਼ ਟੂਰਿਸਟ ਰੇਲ ਚਲਾਈ ਜਾਵੇਗੀ, ਜੋ ਹਫ਼ਤਾਵਾਰੀ ਹੋਵੇਗੀ। ਰੇਲ ਹਰ ਸ਼ੁੱਕਰਵਾਰ ਚੰਡੀਗੜ੍ਹ ਤੋਂ ਚੱਲੇਗੀ। ਰੀਜਨਲ ਮੈਨੇਜਰ ਹਰਜੋਤ ਸਿੰਘ ਸੰਧੂ ਅਨੁਸਾਰ ਇਹ ਰੇਲ 20 ਦਸੰਬਰ ਤੋਂ ਹਰ ਸ਼ੁੱਕਰਵਾਰ ਰਾਤ 10.05 ’ਤੇ ਚੰਡੀਗੜ੍ਹ ਤੋਂ ਚੱਲੇਗੀ ਤੇ ਅਗਲੀ ਸਵੇਰੇ ਕਟੜਾ ਪਹੁੰਚੇਗੀ। ਕਟੜਾ ਪਹੁੰਚਣ ’ਤੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਦੇ ਨਾਲ-ਨਾਲ ਯਾਤਰੀਆਂ ਨੂੰ ਸ਼੍ਰੀਨਗਰ ਰੇਲਵੇ ਲਾਈਨ ’ਤੇ ਬਣੇ ਚਨਾਬ ਪੁਲ ਲਿਜਾਇਆ ਜਾਵੇਗਾ। ਇਹ ਰੇਲਵੇ ਪੁਲ ਦੁਨੀਆ ’ਚ ਸਭ ਤੋਂ ਉੱਚਾ ਹੈ, ਜੋ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਸੰਗਲਦਾਨ ਤੇ ਰਿਆਸੀ ਵਿਚਕਾਰ ਚਨਾਬ ਨਦੀ ’ਤੇ ਬਣਿਆ ਹੈ। ਨਦੀ ਤੋਂ ਉਚਾਈ 359 ਮੀਟਰ ਹੈ, ਜੋ ਆਈਫਲ ਟਾਵਰ ਤੋਂ 59 ਮੀਟਰ ਜ਼ਿਆਦਾ ਹੈ। ਪੂਰੇ ਪੈਕੇਜ ’ਚ 3 ਰਾਤਾਂ ਅਤੇ 4 ਦਿਨ ਸ਼ਾਮਲ ਹਨ। ਵਿਸ਼ੇਸ਼ ਟੂਰ ਪੈਕੇਜ ਲਈ ਆਈ. ਆਰ. ਸੀ. ਟੀ. ਸੀ. ਨੇ ਆਨਲਾਈਨ ਤੇ ਆਫਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਆਫਲਾਈਨ ਬੁਕਿੰਗ ਲਈ ਯਾਤਰੀ ਆਈ.ਆਰ.ਸੀ.ਟੀ.ਸੀ. ਦੇ ਸੈਕਟਰ 34 ਸਥਿਤ ਦਫ਼ਤਰ ਜਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ
ਖਾਣ ਤੇ ਰਹਿਣ ਦੀ ਪੂਰੀ ਵਿਵਸਥਾ
ਟੂਰ ਪੈਕੇਜ ’ਚ ਯਾਤਰੀਆਂ ਨੂੰ ਠਹਿਰਨ ਤੋਂ ਲੈ ਕੇ ਰੋਜ਼ਾਨਾ ਨਾਸ਼ਤਾ, ਦੁਪਹਿਰ ਤੇ ਰਾਤ ਦੇ ਖਾਣਾ ਆਈ. ਆਰ. ਸੀ. ਟੀ. ਸੀ. ਵੱਲੋਂ ਦਿੱਤਾ ਜਾਵੇਗਾ। ਕਟੜਾ ’ਚ ਘੁੰਮਣ ਦੀ ਵਿਵਸਥਾ ਵੀ ਕੀਤੀ ਜਾਵੇਗੀ। ਟਿਕਟ ਤੋਂ ਇਲਾਵਾ ਆਈ. ਆਰ. ਸੀ. ਟੀ. ਸੀ ਕੋਈ ਵਾਧੂ ਫ਼ੀਸ ਨਹੀਂ ਲਵੇਗੇ। ਆਈ. ਆਰ. ਸੀ. ਟੀ. ਸੀ. ਨੇ ਦੋ ਪੈਕੇਜ ਰੱਖੇ ਹਨ ਕਿਉਂਕਿ ਰੇਲ ’ਚ ਥਰਡ ਏ. ਸੀ. ਤੇ ਸਲੀਪਰ ਕੋਚ ਹੀ ਹਨ। ਥਰਡ ਏ. ਸੀ ’ਚ ਸਫ਼ਰ ਕਰਨ ਵਾਲੇ ਹਰ ਯਾਤਰੀ ਨੂੰ 14335 ਰੁਪਏ ਤੇ ਸਲੀਪਰ ਕੋਚ ’ਚ ਜਾਣ ਵਾਲੇ ਨੂੰ 11535 ਰੁਪਏ ਦੇਣੇ ਹੋਣਗੇ। ਟੂਰ ਪੈਕੇਜ ’ਚ ਇਕ ਪਰਿਵਾਰ ’ਚੋਂ ਦੋ ਜਾਂ ਤਿੰਨ ਵਿਅਕਤੀ ਯਾਤਰਾ ਕਰਨ ’ਤੇ ਕਿਰਾਏ ’ਚ ਛੋਟ ਜਾਂ ਕਟੌਤੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖ਼ਬਰ, ਨਾ ਕੀਤਾ ਇਹ ਕੰਮ ਤਾਂ...
ਭਾਰਤ ਦਰਸ਼ਨ ਰੇਲ ’ਚ ਇਹ ਹਨ ਸਹੂਲਤਾਂ
ਥਰਡ ਏ.ਸੀ. ਦੀ ਕਨਫਰਮ ਟਿਕਟ ਮਿਲੇਗੀ।
ਯਾਤਰਾ ਦੌਰਾਨ ਭੋਜਨ ਤੇ ਰਿਹਾਇਸ਼ ਦਾ ਖ਼ਰਚਾ ਵੀ ਟਿਕਟ ’ਚ ਸ਼ਾਮਲ ਰਹੇਗਾ।
ਹੋਰ ਥਾਵਾਂ ’ਤੇ ਜਾਣ ਦੀ ਸਹੂਲਤ ਮੁਫ਼ਤ ਹੋਵੇਗੀ।
ਛੋਟੇ ਸਟੇਸ਼ਨਾਂ ’ਤੇ ਰੁਕਣ, ਚੜ੍ਹਨ ਤੇ ਉੱਤਰਨ ਦੀ ਸੁਵਿਧਾ ਹੋਵੇਗੀ।
ਹਰ ਕੋਚ ’ਚ ਇਕ ਸੁਰੱਖਿਆ ਗਾਰਡ ਹੋਵੇਗਾ।
ਯਾਤਰੀ ਯਾਤਰਾ ਦੇ ਬਦਲੇ ਐੱਲ.ਟੀ.ਏ. ਕਲੇਮ ਕਰ ਸਕਦੇ ਹਨ।
ਯਾਤਰਾ ਪੂਰੀ ਹੋਣ ਤੋਂ ਬਾਅਦ ਐੱਲ.ਟੀ.ਸੀ. ਸਰਟੀਫਿਕੇਟ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸੇ ਨੇ ਵਿਛਾਏ ਸਥੱਰ, ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕੋ-ਇਕ ਸਹਾਰਾ
NEXT STORY