ਮੋਹਾਲੀ (ਨਿਆਮੀਆਂ) : ਮੋਹਾਲੀ ਵਿਖੇ ਵਾਈ. ਪੀ. ਐੱਸ ਚੌਂਕ ਨੇੜੇ ਲਾਏ ਗਏ 'ਕੌਮੀ ਇਨਸਾਫ਼ ਮੋਰਚਾ' ਵੱਲੋਂ ਚੰਡੀਗੜ੍ਹ ਜਾਣ ਲਈ ਇੱਕ ਪਾਸੇ ਦਾ ਰਸਤਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਇੱਥੇ ਇਹ ਗੱਲ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਇਸ ਮੋਰਚੇ ਦੇ ਕਾਰਨ ਚੰਡੀਗੜ੍ਹ ਜਾਣ ਵਾਲਾ ਰਸਤਾ ਪੂਰੀ ਤਰਾਂ ਬੰਦ ਹੋ ਕੇ ਰਹਿ ਗਿਆ ਸੀ।
ਇਹ ਵੀ ਪੜ੍ਹੋ : Girlfriend ਨੇ ਦੁਖ਼ੀ ਕਰ ਛੱਡਿਆ 2 ਬੱਚਿਆਂ ਦਾ ਪਿਓ, ਮਾਂ ਦੀਆਂ ਅੱਖਾਂ ਸਾਹਮਣੇ ਕਰ ਲਿਆ ਵੱਡਾ ਕਾਰਾ
ਕੁੱਝ ਲੋਕਾਂ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਇਹ ਰਸਤਾ ਖੁੱਲ੍ਹਵਾਉਣ ਲਈ ਕੇਸ ਵੀ ਦਾਇਰ ਕੀਤਾ ਹੋਇਆ ਸੀ। ਪਿਛਲੇ ਕਰੀਬ 8 ਮਹੀਨਿਆਂ ਤੋਂ ਵਾਈ. ਪੀ. ਐੱਸ ਚੌਂਕ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਮੋਰਚਾ ਜਾਰੀ ਹੈ।
ਇਹ ਵੀ ਪੜ੍ਹੋ : Promotion ਦੇ ਸੁਫ਼ਨੇ ਟੁੱਟਣ ਮਗਰੋਂ ਮੁਲਾਜ਼ਮਾਂ ਨੂੰ ਹੋਰ ਵੱਡਾ ਝਟਕਾ, ਪੰਜਾਬ ਸਰਕਾਰ ਲੈ ਲਿਆ ਇਹ ਫ਼ੈਸਲਾ
ਕੌਮੀ ਇਨਸਾਫ਼ ਮੋਰਚਾ ਵਲੋਂ ਰਾਹਗੀਰਾਂ ਨੂੰ ਰਾਹਤ ਦਿੰਦੇ ਹੋਏ ਚੰਡੀਗੜ੍ਹ ਜਾਣ ਲਈ ਇੱਕ ਰਸਤਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਚੰਡੀਗੜ੍ਹ ਜਾਣ ਵਾਲਿਆਂ ਨੂੰ ਰਸਤਾ ਬੰਦ ਹੋਣ ਕਾਰਨ ਪਿਛਲੇ ਲੰਬੇ ਸਮੇਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇੱਕ ਰਸਤਾ ਖੁੱਲ੍ਹਣ ਨਾਲ ਲੋਕਾਂ ਨੂੰ ਚੰਡੀਗੜ੍ਹ ਜਾਣਾ ਸੌਖਾ ਹੋ ਜਾਵੇਗਾ ਤੇ ਇਧਰੋਂ-ਉੱਧਰੋਂ ਘੁੰਮ ਕੇ ਨਹੀਂ ਜਾਣਾ ਪਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ’ਚ 36 ਘੰਟਿਆਂ ਦੌਰਾਨ ਪਟਿਆਲਾ ਦੇ ਤੀਜੇ ਨੌਜਵਾਨ ਦੀ ਮੌਤ, ਨਹੀਂ ਵੇਖਿਆ ਜਾਂਦਾ ਮਾਂ ਦਾ ਦਰਦ
NEXT STORY