ਜਲਾਲਾਬਾਦ (ਬੰਟੀ)- ਇਸ ਸਰਹੱਦੀ ਖੇਤਰ ਦੇ ਪਿੰਡ ਜੱਟ ਵਾਲੀ 'ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਬਣਾਏ ਗਏ ਨਸ਼ਾ ਛੁਡਾਊ ਕੇਂਦਰ 'ਚ ਮਰੀਜ਼ ਨਾ ਹੋਣ ਕਰਕੇ ਸਰਕਾਰ ਨੇ ਜਿਸ ਮਕਸਦ ਦੇ ਲਈ ਕਰੋੜਾ ਰੁਪਏ ਖ਼ਰਚ ਕਰਕੇ ਨਸ਼ਾ ਛੁਡਾਊ ਸੈਂਟਰ ਬਣਾਇਆ ਹੈ। ਉਹ ਪੂਰਾ ਨਹੀ ਹੋ ਰਿਹਾ। ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ 'ਚ ਨਸ਼ਾ ਛੁਡਾਊ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਸ ਵੇਲੇ ਨਸ਼ਾ ਛੁਡਾਊ ਕੇਂਦਰਾਂ 'ਚ ਮਰੀਜ਼ਾਂ ਦੀ ਭੀੜ ਲੱਗ ਗਈ ਸੀ ਪਰ ਜਿਵੇਂ ਹੀ ਇਸ ਮੁਹਿੰਮ ਦੀ ਪਕੜ ਢਿੱਲੀ ਪਈ ਨਸ਼ਾ ਛੁਡਾਊ ਕੇਂਦਰਾਂ 'ਚ ਉੱਲੂ ਬੋਲਣ ਲੱਗ ਪਏ ਤੇ ਲੱਗਦਾ ਹੀ ਨਹੀਂ ਕਿ ਹੁਣ ਇਸ ਖੇਤਰ 'ਚ ਕੋਈ ਨਸ਼ਾ ਕਰਦਾ ਹੋਵੇ। ਪ੍ਰਬੰਧਾਂ ਦੀ ਘਾਟ ਤੇ ਲੋਕਾਂ 'ਚ ਜਾਗਰੂਕਤਾ ਦੀ ਕਮੀ ਹੋਣ ਕਰਕੇ ਇਸ ਤਰ੍ਹਾਂ ਹੋ ਰਿਹਾ ਹੈ। ਜਦੋ ਕਿ ਦੂਜੇ ਪਾਸੇ ਫਾਜ਼ਿਲਕਾ ਤੋਂ ਲੈ ਕੇ ਗੰਗਾਨਗਰ ਤੱਕ ਨਿੱਜੀ ਨਸ਼ਾ ਛੁਡਾਊ ਕੇਂਦਰ ਮਰੀਜ਼ਾਂ ਨਾਲ ਭਰੇ ਪਏ ਹਨ। ਪਿੰਡ ਜੱਟ ਵਾਲੀ ਦੇ ਨਸ਼ਾ ਛੁਡਾਊ ਸੈਂਟਰ 'ਚ ਮਰੀਜ਼ਾਂ ਦੀ ਦੇਖਭਾਲ ਲਈ 14 ਮੁਲਾਜ਼ਮ ਨਿਯੁਕਤ ਕੀਤੇ ਗਏ ਹਨ। ਜਿਸ 'ਚ ਇਕ ਮੈਨੇਜਰ, 4 ਵਾਰਡਨ, 3 ਸਟਾਫ਼ ਨਰਸਾਂ, ਇਕ ਕਾਉਂਸਲਰ, ਇਕ ਸਵੀਪਰ, ਇਕ ਮਾਲੀ ਤੇ ਤਿੰਨ ਗਾਰਡਨ ਹਨ ਪਰ ਸੈਂਟਰ 'ਚ ਇਕ ਵੀ ਮਰੀਜ਼ ਦਾਖਲ ਨਹੀਂ ਹੈ ਸੈਂਟਰ ਦੀ ਕਾਉਂਸਲਰ ਮੋਨਿਕਾ ਨੇ ਦੱਸਿਆ ਹੈ ਕਿ 1 ਜੁਲਾਈ ਤੋਂ ਸੈਂਟਰ 'ਚ ਕੋਈ ਮਰੀਜ਼ ਨਹੀਂ ਹੈ, ਜਦਕਿ ਇਸ ਤੋਂ ਪਹਿਲਾ ਜੂਨ ਮਹੀਨੇ 'ਚ ਤਿੰਨ ਮਰੀਜ਼ ਇਲਾਜ ਲਈ ਆਏ ਸਨ। ਜਿਨ੍ਹਾਂ ਨੂੰ 1 ਜੁਲਾਈ ਤੋ ਛੁੱਟੀ ਦੇ ਦਿੱਤੀ ਗਈ ਸੀ। ਇਸ ਸੈਂਟਰ 'ਚ ਮਰੀਜ਼ਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਸੈਂਟਰ ਦੀ ਸ਼ਾਨਦਾਰ ਬਿਲਡਿੰਗ 'ਚ ਸਰਕਾਰ ਵੱਲੋਂ ਮਨੋਰੰਜਨ ਦੇ ਨਾਲ-ਨਾਲ ਖੇਡਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਮਰੀਜ਼ ਦੇ ਇਲਾਜ ਤੇ ਖਾਣ-ਪੀਣ ਦੇ ਲਈ ਸੈਂਟਰ ਵੱਲੋਂ ਪੰਜਾਹ ਰੁਪਏ ਰੋਜ਼ਾਨਾ ਦੀ ਮਾਮੂਲੀ ਫੀਸ ਵਸੂਲੀ ਦੇ ਬਾਵਜੂਦ ਵੀ ਇਸ ਨਸ਼ਾ ਛੁਡਾਊ ਸੈਂਟਰ 'ਚ ਇਕ ਵੀ ਮਰੀਜ਼ ਇਲਾਜ ਨਹੀਂ ਕਰਵਾ ਰਿਹਾ। ਜਿਸ ਦੇ ਚੱਲਦੇ ਇਹ ਸੈਂਟਰ ਸਫ਼ੈਦ ਹਾਥੀ ਬਣਿਆ ਸਾਬਤ ਹੋ ਰਿਹਾ ਹੈ।
ਮੰਡੀ ਦੇ ਬਰਮਾ ਨੰਦ ਚਾਵਲਾ, ਬਲਦੇਵ ਲਾਧੂਕਾ, ਮੁਕੇਸ਼ ਢਲ, ਕ੍ਰਿਸ਼ਨ ਵਧਾਵਨ ਕਨ੍ਹਈਆ, ਸੰਦੀਪ ਅਸੀਜਾ ਸੈਂਡੀ, ਸਚਿਨ ਲੋਟਾ, ਸੰਜੀਵ ਨਰੂਲਾ, ਵਿਕਰਾਂਤ ਸੂਧਾ, ਸੁਰਿੰਦਰ ਛਾਬੜਾ ਸੋਨੂੰ, ਸੰਦੀਪ ਸਾਹਿਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ 'ਚ ਜਾ ਕੇ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਨਸ਼ਿਆਂ ਤੋ ਪੀੜਤ ਵਿਅਕਤੀ ਇੰਨ੍ਹਾਂ ਸੈਂਟਰਾਂ ਵਿਚ ਜਾ ਕੇ ਅਪਣਾ ਯੋਗ ਇਲਾਜ ਕਰਵਾ ਸਕਣ। ਸੈਂਟਰ ਦੇ ਮੈਨੇਜਰ ਗੁਰਚਰਨ ਤਨੇਜਾ ਦੇ ਨਾਲ ਸੰਪਰਕ ਕੀਤਾ ਗਿਆ ਤਾ ਉਨਾਂ ਨੇ ਕਿਹਾ ਹੈ ਕਿ ਲੋਕ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਕਰਵਾਉਣ ਦੀ ਬਜਾਏ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਨੂੰ ਪਹਿਲ ਦਿੰਦੇ ਹਨ, ਜਦੋ ਕਿ ਉੱਥੇ ਮਰੀਜ਼ਾਂ ਤੋਂ ਪੈਸੇ ਵੀ ਵੱਧ ਵਸੂਲੇ ਜਾਂਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਮਰੀਜ਼ ਨੂੰ ਨਸ਼ਾ ਛੱਡਣ ਲਈ ਕੁੱਟਿਆ ਮਾਰਿਆ ਨਹੀਂ ਜਾਂਦਾ ਸਗੋਂ ਸਮਝਾ-ਬੁਝਾ ਕੇ ਨਸ਼ਿਆਂ ਤੋਂ ਪਰੇ ਕੀਤਾ ਜਾਂਦਾ ਹੈ ਇਸ ਲਈ ਲੋਕ ਇਸ ਦਾ ਵੱਧ ਤੋ ਵੱਧ ਲਾਭ ਉਠਾਉਣ।
ਪਟਿਆਲਾ ਦੇ 33 ਹਸਪਤਾਲ ਪ੍ਰਦੂਸ਼ਣ ਟੈਸਟ 'ਚ ਫੇਲ੍ਹ, ਫੈਲਾਅ ਰਹੇ ਨੇ ਬੀਮਾਰੀਆਂ
NEXT STORY