ਲੁਧਿਆਣਾ (ਸਹਿਗਲ)-ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਲੋਕਾਂ ਨੂੰ ਦਵਾਈਆਂ ਚਾਹੇ ਨਾ ਮਿਲਣ ਪਰ ਨਵੀਂ ਯੋਜਨਾ ਮੁਤਾਬਕ ਉਨ੍ਹਾਂ ਨੂੰ ਕੱਫਣ ਸਰਕਾਰ ਵੱਲੋਂ ਮੁਫਤ ਉਪਲੱਬਧ ਕਰਵਾਇਆ ਜਾਵੇਗਾ। ਹਾਲ ਹੀ ਵਿਚ ਰਾਜ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਦੇ ਨਿਰਦੇਸ਼ 'ਤੇ ਉਕਤ ਯੋਜਨਾ ਨੂੰ ਲਾਗੂ ਕਰਨ ਦੇ ਯਤਨ ਜ਼ਿਲਾ ਪੱਧਰ 'ਤੇ ਸ਼ੁਰੂ ਹੋ ਚੁੱਕੇ ਹਨ। ਹਾਲਾਂਕਿ ਸਾਰੇ ਜ਼ਿਲਿਆਂ ਦੇ ਸਰਕਾਰੀ ਹਸਪਤਾਲਾਂ ਨੂੰ ਇਸ ਦੇ ਲਈ ਫੰਡਾਂ ਦੀ ਆਮਦਨੀ ਮਤਲਬ ਹਸਪਤਾਲਾਂ ਦੇ ਯੂਜ਼ਰ ਚਾਰਜਿਜ਼ ਤੋਂ ਲੈਣ ਲਈ ਕਿਹਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਦੇ ਕੋਲ ਆਪਣੇ ਰਿਸ਼ਤੇਦਾਰ ਦੀ ਲਾਸ਼ ਨੂੰ ਘਰ ਤੱਕ ਲਿਜਾਣ ਲਈ ਵੀ ਪੈਸੇ ਨਹੀਂ ਹਨ ਤਾਂ ਜਾਂ ਤਾਂ ਹਸਪਤਾਲ ਵੱਲੋਂ ਐਂਬੂਲੈਂਸ ਉਪਲੱਬਧ ਕਰਵਾਈ ਜਾਵੇਗੀ ਜਾਂ 500 ਰੁਪਏ ਦੇ ਟਰਾਂਸਪੋਰਟ ਦੇ ਖਰਚ ਦੇ ਲਈ ਦਿੱਤੇ ਜਾਣਗੇ। ਇਨ੍ਹਾਂ ਨਿਰਦੇਸ਼ਾਂ ਨਾਲ ਪਹਿਲਾਂ ਤੋਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਹਸਪਤਾਲਾਂ 'ਚ ਨਵਾਂ ਫਰਮਾਨ ਇਕ ਹੋਰ ਮੁਸੀਬਤ ਬਣ ਕੇ ਆਇਆ ਹੈ। ਰਾਜ 'ਚ ਕਈ ਹਸਪਤਾਲ ਗੈਰ-ਸਰਕਾਰੀ ਸੰਗਠਨਾਂ ਅਤੇ ਦਾਨੀਆਂ ਦੀ ਸ਼ਰਨ ਵਿਚ ਚਲੇ ਗਏ ਹਨ।
ਦਵਾਈਆਂ ਨੂੰ ਲੈ ਕੇ ਅਕਾਲ ਦੀ ਸਥਿਤੀ
ਵਰਨਣਯੋਗ ਹੈ ਕਿ ਸਰਕਾਰੀ ਹਸਪਤਾਲਾਂ 'ਚ ਜ਼ਰੂਰੀ 214 ਦਵਾਈਆਂ 'ਚੋਂ ਜ਼ਿਆਦਾਤਰ ਦਵਾਈਆਂ ਉਪਲੱਬਧ ਨਹੀਂ ਹਨ। ਕਈ ਜਗ੍ਹਾ 'ਤੇ ਤਾਂ 214 'ਚੋਂ 200 ਦਵਾਈਆਂ ਵੀ ਨਹੀਂ ਹਨ। ਪਿਛਲੇ ਦਿਨੀਂ ਸਿਵਲ ਹਸਪਤਾਲ ਲੁਧਿਆਣਾ 'ਚ ਨਿਰਧਾਰਤ 214 ਦਵਾਈਆਂ 'ਚੋਂ 174 ਤਰ੍ਹਾਂ ਦੀਆਂ ਦਵਾਈਆਂ ਦੀ ਸ਼ਾਰਟੇਜ ਪਾਈ ਗਈ। ਦਵਾਈਆਂ ਦੀ ਘਾਟ ਹੁਣ ਵੀ ਬਰਕਰਾਰ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਹਸਪਤਾਲਾਂ 'ਚ ਜ਼ਰੂਰੀ ਦਵਾਈਆਂ ਦੀ ਘਾਟ ਨੂੰ ਪੂਰਾ ਕਰਨਾ ਚਾਹੀਦਾ ਹੈ। ਬਾਅਦ ਵਿਚ ਨਵੀਂ ਯੋਜਨਾ ਲਾਗੂ ਕਰਨੀ ਚਾਹੀਦੀ ਸੀ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਹਸਪਤਾਲ ਪ੍ਰਸ਼ਾਸਨ ਪਹਿਲਾਂ ਦੀ ਦਵਾਈਆਂ ਸਪਲਾਈ ਦੇ ਲਈ ਗੈਰ-ਸਰਕਾਰੀ ਸੰਸਥਾਵਾਂ 'ਤੇ ਨਿਰਭਰ ਰਿਹਾ ਹੈ। ਹਸਪਤਾਲ ਵਿਚ ਗਰਭਵਤੀ ਮਹਿਲਾਵਾਂ ਦੀ ਮੁਫਤ ਡਲਿਵਰੀ, ਨਵ-ਜੰਮੇ ਬੱਚੇ ਦੇ ਮੁਫਤ ਇਲਾਜ, ਡਾਇਗਨੋਸਿਟਕ, ਡਾਇਲਸਿਸ ਆਦਿ ਮੁਫਤ ਕੀਤੇ ਜਾ ਰਹੇ ਹਨ। ਆਮਦਨੀ ਇੰਨੀ ਹੈ ਨਹੀਂ ਕਿ ਸਾਰੇ ਖਰਚ ਇਸ 'ਚੋਂ ਕੱਢ ਲਏ ਜਾਣ।
ਹਸਪਤਾਲ 'ਚ ਮਰਨ ਵਾਲੇ ਮਰੀਜ਼ਾਂ ਨੂੰ ਕੱਫਣ ਦਾ ਕੱਪੜਾ ਮੁਫਤ ਉਪਲੱਬਧ ਕਰਵਾਉਣ ਤੋਂ ਇਲਾਵਾ ਜੇਕਰ ਲਾਸ਼ ਨੂੰ ਘਰ ਤੱਕ ਲਿਜਾਣ ਦਾ ਖਰਚ ਵੀ ਰਿਸ਼ਤੇਦਾਰ ਚੁੱਕਣ 'ਚ ਸਮਰੱਥ ਨਹੀਂ ਹੁੰਦੇ ਤਾਂ ਐਂਬੂਲੈਂਸ ਸੇਵਾ ਪ੍ਰਦਾਨ ਕੀਤੀ ਜਾਵੇਗੀ ਜਾਂ ਫਿਰ 500 ਰੁਪਏ ਦਿੱਤੇ ਜਾਣ ਦੇ ਨਿਰਦੇਸ਼ ਪ੍ਰਾਪਤ ਹੋਏ ਹਨ। ਦਵਾਈਆਂ ਦੀ ਸਪਲਾਈ ਲਈ ਸਰਕਾਰ ਨੂੰ ਲਿਖਿਆ ਗਿਆ ਹੈ। ਇਨ੍ਹਾਂ 'ਚ ਕਾਫੀ ਦਵਾਈਆਂ ਆ ਰਹੀਆਂ ਹਨ।
-ਡਾ. ਬੇਅੰਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਸਿਵਲ ਹਸਪਤਾਲ
ਮ੍ਰਿਤਕ ਮਰੀਜ਼ਾਂ ਨੂੰ ਕੱਫਣ ਦਾ ਕੱਪੜਾ ਅਤੇ ਲਾਸ਼ ਨੂੰ ਘਰ ਪਹੁੰਚਾਉਣ ਲਈ ਗੈਰ-ਸਰਕਾਰੀ ਸੰਗਠਨਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਇਸ ਦੇ ਲਈ ਸੰਗਠਨਾਂ ਨੇ ਸਹਿਯੋਗ ਕਰਨ ਨੂੰ ਕਿਹਾ ਹੈ। ਨਵੇਂ ਨਿਰਦੇਸ਼ਾਂ ਨਾਲ ਕਿਸੇ ਤਰ੍ਹਾਂ ਕੋਈ ਸਮੱਸਿਆ ਨਹੀਂ ਆਵੇਗੀ।
-ਡਾ. ਕੁਲਵਿੰਦਰ ਸਿੰਘ, ਐੱਸ. ਐੱਮ. ਓ. ਸਿਵਲ ਹਸਪਤਾਲ
ਜਨਰੇਟਰ ਰਿਪੇਅਰ ਦੀ ਦੁਕਾਨ ਦਾ ਸ਼ਟਰ ਪੁੱਟ ਕੇ ਕੀਤੀ ਚੋਰੀ
NEXT STORY