ਕਾਠਗੜ੍ਹ(ਰਾਜੇਸ਼)— ਉਂਝ ਤਾਂ ਸਰਕਾਰੀ ਸਕੂਲ 'ਚ ਪੜ੍ਹਨ ਦਾ ਮਜ਼ਾ ਵੱਖਰਾ ਹੈ ਪਰ ਅੱਜਕੱਲ੍ਹ ਸਿੱਖਿਆ ਦੇ ਹੋਰ ਵਪਾਰੀਕਰਨ ਨੇ ਬੱਚਿਆਂ ਨੂੰ ਬਚਪਨ ਤੋਂ ਭਾਰ ਹੇਠ ਦੱਬਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਇਕ ਕਿਸਮ ਦਾ ਚੁਰਾ ਲਿਆ ਗਿਆ ਹੈ ਪਰ ਫਿਰ ਵੀ ਜਿਥੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਹਨ ਉਥੇ ਹਾਲੇ ਵੀ ਬੱਚੇ ਪੜਾਈ ਦੇ ਨਾਲ -ਨਾਲ ਘੁੰਮਣ-ਫਿਰਨ 'ਚ ਵੀ ਮੋਹਰੀ ਹਨ। ਕੁਝ ਬੱਚੇ ਅਜਿਹੇ ਹੁੰਦੇ ਹਨ ਜੋ ਇਧਰੋਂ-ਉੱਧਰੋਂ ਚੀਜ਼ਾ ਲਿਆ ਕੇ ਹੀ ਸਕੂਲ ਅਧਿਆਕਾਂ ਅਤੇ ਹੋਰ ਸਟਾਫ ਨੂੰ ਖੁਸ਼ ਰੱਖਦੇ ਹਨ। ਅਜਿਹਾ ਹੀ ਹਲਕਾ ਕਾਠਗੜ੍ਹ 'ਚ ਪੈਂਦੇ ਪਿੰਡ ਦੇ ਸਕੂਲ ਦੇ ਬੱਚਿਆਂ ਤੋਂ ਸਕੂਲ ਨੂੰ ਜੱਗ ਲੈ ਕੇ ਜਾਂਦੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਆਂਟੀ ਲਈ ਲੱਸੀ ਲੈ ਕੇ ਚੱਲੇ ਹਾਂ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੀ ਰੁਚੀ ਪੜ੍ਹਾਈ ਵੱਲ ਹੁੰਦੀ ਹੈ ਅਤੇ ਹੋਰ ਵੀ ਕੰਮਾਂ ਨੂੰ ਅੱਗੇ ਹੋ ਕੇ ਕਰਨ ਨਾਲ ਉਨਾਂ ਦਾ ਸਰੀਰਿਕ ਵਿਕਾਸ ਵੀ ਹੁੰਦਾ ਹੈ ਅਤੇ ਨਾਲ ਹੀ ਬੱਚੇ ਖੁਸ਼ੀ ਵੀ ਮਹਿਸੂਸ ਕਰਦੇ ਹਨ।
ਪਿਸਤੌਲ ਦੀ ਨੋਕ 'ਤੇ ਮੋਬਾਇਲ ਖੋਹਣ ਵਾਲੇ ਚੜ੍ਹੇ ਪੁਲਸ ਅੜਿੱਕੇ, ਦੋ ਪਿਸਤੌਲ ਤੇ ਮੋਬਾਇਲ ਬਰਾਮਦ
NEXT STORY