ਪੁਰਾਣੇ ਸਮੇਂ ’ਚ ਮਾਤਾ-ਪਿਤਾ ਦੇ ਇਕ ਹੀ ਹੁਕਮ ’ਤੇ ਔਲਾਦਾਂ ਸਭ ਕੁਝ ਕਰਨ ਲਈ ਤਿਆਰ ਰਹਿੰਦੀਆਂ ਸਨ ਪਰ ਅੱਜਕਲ ਬਹੁਤ ਸਾਰੀਆਂ ਔਲਾਦਾਂ ਆਪਣੇ ਵਿਆਹ ਤੋਂ ਬਾਅਦ ਆਪਣੇ ਮਾਤਾ-ਪਿਤਾ ਵਲੋਂ ਅੱਖਾਂ ਫੇਰ ਲੈਂਦੀਆਂ ਹਨ। ਉਨ੍ਹਾਂ ਦਾ ਇਕੋ-ਇਕ ਉਦੇਸ਼ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੀ ਜਾਇਦਾਦ ’ਤੇ ਕਬਜ਼ਾ ਕਰਨਾ ਹੀ ਰਹਿ ਜਾਂਦਾ ਹੈ ਜਿਸ ਕਾਰਨ ਬਜ਼ੁਰਗ ਆਪਣੀਆਂ ਹੀ ਔਲਾਦਾਂ ਦੇ ਹੱਥੋਂ ਅੱਤਿਆਚਾਰਾਂ ਦੇ ਸ਼ਿਕਾਰ ਹੋ ਰਹੇ ਹਨ, ਜਿਸ ਦੀਆਂ ਪਿਛਲੇ 7 ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 11 ਅਪ੍ਰੈਲ ਨੂੰ ‘ਸਫੀਦੋਂ’ (ਹਰਿਆਣਾ) ਦੇ ਪਿੰਡ ‘ਭੁਸਲਾਨਾ’ ’ਚ ਇਕ ਨੌਜਵਾਨ ਨੇ ਜਾਇਦਾਦ ਦੀ ਵੰਡ ਦੇ ਵਿਵਾਦ ’ਚ ਆਪਣੇ ਮਾਤਾ-ਪਿਤਾ ਨੂੰ ਡੰਡਿਆਂ ਅਤੇ ਲੱਤਾਂ-ਮੁੱਕਿਆਂ ਨਾਲ ਕੁੱਟ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।
* 7 ਜੂਨ ਨੂੰ ‘ਫਰੁਖਾਬਾਦ’ (ਉੱਤਰ ਪ੍ਰਦੇਸ਼) ਦੇ ‘ਅਤਾਈਪੁਰ’ ਪਿੰਡ ’ਚ ਇਕ ਬਜ਼ੁਰਗ ਔਰਤ ਨੇ ਆਪਣੇ ਕਲਯੁੱਗੀ ਬੇਟੇ ਦੇ ਵਿਰੁੱਧ ਮਕਾਨ ਆਪਣੇ ਨਾਂ ਿਲਖਵਾਉਣ ਦੇ ਮਕਸਦ ਨਾਲ ਉਸ ਨੂੰ ਬੇਰਹਿਮੀ ਨਾਲ ਮਾਰਕੁੱਟ ਕੇ ਜ਼ਖਮੀ ਕਰਨ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ ’ਚ ਪੁਲਸ ’ਚ ਕੇਸ ਦਰਜ ਕਰਵਾਇਆ।
* 23 ਅਕਤੂਬਰ ਨੂੰ ‘ਜੌਨਪੁਰ’ (ਉੱਤਰ ਪ੍ਰਦੇਸ਼) ਦੇ ‘ਸਿਰੌਲੀ’ ਪਿੰਡ ’ਚ ਜਾਇਦਾਦ ਵਿਵਾਦ ਨੂੰ ਲੈ ਕੇ ‘ਸ਼ਾਮ ਕ੍ਰਿਸ਼ਨ’ ਨਾਂ ਦੇ ਇਕ ਨੌਜਵਾਨ ਨੇ ਆਪਣੇ ਪਿਤਾ ‘ਕੈਲਾਸ਼ਨਾਥ’ ਅਤੇ ਮਾਂ ‘ਸਰੋਜਾ ਦੇਵੀ’ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ।
* 28 ਅਕਤੂਬਰ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ਦੇ ‘ਪਥੌਲੀ’ ਪਿੰਡ ’ਚ ਜਾਇਦਾਦ ਵਿਵਾਦ ਨੂੰ ਲੈ ਕੇ 2 ਨੌਜਵਾਨਾਂ ਨੇ ਆਪਣੇ ਬੀਮਾਰ ਮਾਤਾ-ਪਿਤਾ ਦੀ ਕੁੱਟਮਾਰ ਕਰ ਦਿੱਤੀ ਅਤੇ ਜਾਇਦਾਦ ਆਪਣੇ ਨਾਂ ਨਾ ਕਰਨ ’ਤੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ।
* 9 ਨਵੰਬਰ ਨੂੰ ‘ਸੋਹਨਾ’ (ਹਰਿਆਣਾ) ’ਚ ਪੁਲਸ ਨੇ ਇਕ 31 ਸਾਲਾ ਵਿਅਕਤੀ ਨੂੰ ਆਪਣੇ ਪਿਤਾ ਨਾਲ ਮਾਰਕੁੱਟ ਕਰਨ ਅਤੇ ਉਸ ਨੂੰ ਬੰਦੀ ਬਣਾ ਕੇ ਉਸ ਦੀ ਜਾਇਦਾਦ ਹੜੱਪਣ ਦੇ ਇਰਾਦੇ ਨਾਲ ਕੋਰੇ ਕਾਗਜ਼ਾਂ ’ਤੇ ਦਸਤਖਤ ਕਰਨ ਲਈ ਮਜਬੂਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 12 ਨਵੰਬਰ ਨੂੰ ‘ਭਾਗਲਪੁਰ’ (ਬਿਹਾਰ) ਦੇ ‘ਸ਼ਾਹਬਾਦ’ ਪਿੰਡ ’ਚ ਜਾਇਦਾਦ ਦੀ ਵੰਡ ਨੂੰ ਲੈ ਕੇ ਹੋਏ ਵਿਵਾਦ ’ਚ ‘ਰੁਪੇਸ਼ ਠਾਕੁਰ’ ਨਾਂ ਦੇ ਇਕ ਨੌਜਵਾਨ ਨੂੰ ਆਪਣੇ ਪਿਤਾ ‘ਪ੍ਰਦੀਪ ਠਾਕੁਰ’ ਅਤੇ ਛੋਟੇ ਭਰਾਵਾਂ ’ਤੇ ਲਾਠੀ-ਡੰਡਿਆਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ’ਚ ਜ਼ਖਮੀ ਕਰਨ ਦੇ ਦੋਸ਼ ’ਚ ਪੁਲਸ ਨੇ ਹਿਰਾਸਤ ’ਚ ਲਿਆ।
* ਅਤੇ ਹੁਣ 13 ਨਵੰਬਰ ਨੂੰ ‘ਮਹੇਂਦਰਗੜ੍ਹ’ (ਹਰਿਆਣਾ) ’ਚ ਜ਼ਮੀਨ ਹੜੱਪਣ ਲਈ ਆਪਣੀ ਮਾਂ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ ’ਚ ਮਹਿਲਾ ਦੇ ਬੇਟੇ ਅਤੇ ਪੋਤੇ ਦੇ ਵਿਰੁੱਧ ਕੇਸ ਦਰਜ ਕੀਤਾ ਿਗਆ।
ਮਹਿਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਪਹਿਲਾਂ ਉਸ ਦਾ ਬੇਟਾ ਉਸ ਦੇ ਪਤੀ ਨਾਲ ਮਾਰਕੁੱਟ ਕਰਦਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਬਾਅਦ ਉਹ ਆਪਣੇ ਛੋਟੇ ਬੇਟੇ ਦੇ ਘਰ ਰਹਿਣ ਲੱਗੀ ਪਰ ਇੱਥੇ ਵੀ ਆ ਕੇ ਉਸ ਦੇ ਵੱਡੇ ਬੇਟੇ ਅਤੇ ਪੋਤੇ ਨੇ ਮਾਰਕੁੱਟ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।
* 13 ਨਵੰਬਰ ਨੂੰ ਹੀ ‘ਹਰਿਦੁਆਰ’ (ਉੱਤਰਾਖੰਡ) ’ਚ ਐੱਸ. ਡੀ. ਐੱਮ. ‘ਹਰਿਦੁਆਰ’ ਨੇ ਇਕ ਬਜ਼ੁਰਗ ਔਰਤ ਦੇ ਪੱਖ ’ਚ ਫੈਸਲਾ ਸੁਣਾਉਂਦੇ ਹੋਏ ਉਸ ਦੇ ਬੇਟੇ ਅਤੇ ਨੂੰਹ ਨੂੰ ਬਜ਼ੁਰਗ ਔਰਤ ਦੇ ਘਰੋਂ ਬਾਹਰ ਨਿਕਲ ਜਾਣ ਦਾ ਹੁਕਮ ਜਾਰੀ ਕੀਤਾ।
ਬਜ਼ੁਰਗ ਮਹਿਲਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਆਪਣੀ ਸਾਰੀ ਜਾਇਦਾਦ ਆਪਣੇ ਬੇਟੇ ਦੇ ਨਾਂ ’ਤੇ ਕਰ ਦਿੱਤੀ ਸੀ, ਜਿਸ ਦੇ ਬਾਅਦ ਉਸ ਨੇ ਨੂੰਹ-ਬੇਟੇ ਵਲੋਂ ਮਾਰਕੁੱਟ ਕਰਨ, ਧਮਕਾਉਣ ਅਤੇ ਕਈ ਵਾਰ ਖਾਣਾ ਵੀ ਨਾ ਦੇਣ ’ਤੇ ਨਿਆਂ ਦੀ ਅਪੀਲ ਐੱਸ. ਡੀ. ਐੱਮ. ਦੀ ਕੋਰਟ ’ਚ ਕੀਤੀ।
ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ‘ਬਾਂਬੇ ਹਾਈ ਕੋਰਟ’ ਦੇ ਜਸਟਿਸ ‘ਜਿਤੇਂਦਰ ਜੈਨ’ ਨੇ ਕਿਹਾ ਕਿ ‘‘ਅੱਜ ਦੇ ਯੁੱਗ ’ਚ ਮਾਤਾ-ਪਿਤਾ ਵਲੋਂ ਆਪਣੇ ਬੱਚਿਆਂ ਦੀ ਪਰਵਰਿਸ਼ ’ਚ ਕੁਝ ਗੜਬੜ ਹੈ ਅਤੇ ਇਕ ਬੇਟਾ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਤੀਰਥ ਯਾਤਰਾ ’ਤੇ ਲਿਜਾਣ ਦੀ ਬਜਾਏ ਉਨ੍ਹਾਂ ਨੂੰ ਅਦਾਲਤ ’ਚ ਘਸੀਟ ਰਿਹਾ ਹੈ।’’
ਔਲਾਦਾਂ ਵਲੋਂ ਆਪਣੇ ਬਜ਼ੁਰਗਾਂ ’ਤੇ ਇਸ ਤਰ੍ਹਾਂ ਦੇ ਅੱਤਿਆਚਾਰ ਦੇ ਕਾਰਨ ਹੀ ਅਸੀਂ ਆਪਣੇ ਲੇਖਾਂ ’ਚ ਵਾਰ-ਵਾਰ ਲਿਖਦੇ ਰਹਿੰਦੇ ਹਾਂ ਕਿ ਮਾਤਾ-ਪਿਤਾ ਆਪਣੀ ਜਾਇਦਾਦ ਦੀ ਵਸੀਅਤ ਤਾਂ ਆਪਣੇ ਬੱਚਿਆਂ ਦੇ ਨਾਂ ਜ਼ਰੂਰ ਕਰ ਦੇਣ ਪਰ ਇਸ ਨੂੰ ਟਰਾਂਸਫਰ ਨਾ ਕਰਨ।
ਅਜਿਹਾ ਕਰ ਕੇ ਉਹ ਆਪਣੇ ਜੀਵਨ ਦੀ ਸ਼ਾਮ ’ਚ ਆਉਣ ਵਾਲੀਆਂ ਅਨੇਕ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ ਪਰ ਅਕਸਰ ਬਜ਼ੁਰਗ ਇਹ ਭੁੱਲ ਕਰ ਬੈਠਦੇ ਹਨ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਆਪਣੇ ਬਾਕੀ ਜੀਵਨ ’ਚ ਭੁਗਤਨਾ ਪੈਂਦਾ ਹੈ।
–ਵਿਜੇ ਕੁਮਾਰ
ਅੱਤਵਾਦ ਕਦੇ ਮਰਦਾ ਨਹੀਂ, ਇਹ ਰੂਪ ਬਦਲਦਾ ਹੈ
NEXT STORY