ਪਟਿਆਲਾ(ਬਿਊਰੋ)— ਅੱਜ-ਕੱਲ ਵਿਆਹਾਂ ਵਿਚ ਹਵਾਈ ਫਾਇਰ ਕਰਨ ਦਾ ਚਲਣ ਵਧਦਾ ਜਾ ਰਿਹਾ ਹੈ। ਹਾਲਾਂਕਿ ਹਵਾਈ ਫਾਇਰ ਨਾਲ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਪਰ ਫਿਰ ਵੀ ਲੋਕ ਅਜਿਹਾ ਕਰਨ ਤੋਂ ਰੁੱਕਦੇ ਨਹੀਂ। ਇਸੇ ਤਰ੍ਹਾਂ ਸ਼ਨੀਵਾਰ ਨੂੰ ਐੱਨ.ਆਈ.ਐੱਸ. ਚੌਕ ਨੇੜੇ ਮੰਦਰ ਵਿਚ ਬਾਰਾਤ ਲਾੜੇ ਨੂੰ ਮੱਥਾ ਟਿਕਾਉਣ ਲਿਆਈ ਤਾਂ ਬਾਰਾਤੀਆਂ ਵਿਚੋਂ ਇਕ ਨੇ ਪਿਸਤੌਲ ਨਾਲ ਇਕ ਤੋਂ ਬਾਅਦ ਇਕ ਦੋ ਹਵਾਈ ਫਾਇਰ ਕਰ ਦਿੱਤੇ। ਇਸ ਨਾਲ ਮੰਦਰ ਵਿਚ ਮੱਥਾ ਟੇਕ ਰਹੀਆਂ ਔਰਤਾਂ ਚੀਕਾਂ ਮਾਰਨ ਲੱਗ ਗਈਆਂ ਅਤੇ ਬੱਚੇ ਡਰ ਗਏ। ਇਸ ਦੌਰਾਨ ਪਤਨੀ ਨਾਲ ਮੱਥਾ ਟੇਕਣ ਆਏ ਭਰਪੂਰ ਗਾਰਡਨ ਨਿਵਾਸੀ ਸੰਜੀਵ ਸੇਠੀ ਨੇ ਦੋਸ਼ੀ ਨੂੰ ਸਬਕ ਸਿਖਾਉਣ ਦੀ ਹਿੰਮਤ ਕੀਤੀ ਅਤੇ ਅਜਿਹਾ ਕਰਨ ਤੋਂ ਰੋਕਿਆ। ਇਸ ਦੇ ਨਾਲ ਹੀ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਸਿਵਲ ਲਾਈਨ ਪੁਲਸ 10 ਮਿੰਟ ਵਿਚ ਮੌਕੇ 'ਤੇ ਪਹੁੰਚੀ ਅਤੇ ਗੋਲੀ ਦੇ ਦੋ ਖੋਲ ਬਰਾਮਦ ਕੀਤੇ। ਇਸ ਤੋਂ ਬਾਅਦ ਸੰਜੀਵ ਸੇਠੀ ਦੀ ਸ਼ਿਕਾਇਤ 'ਤੇ ਪੁਲਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ। ਸੇਠੀ ਮੁਤਾਬਕ ਮੰਦਰ ਵਿਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ। ਜੇਕਰ ਪੁਲਸ ਚੰਗੀ ਤਰ੍ਹਾਂ ਪੜਤਾਲ ਕਰਦੀ ਹੈ ਤਾਂ ਸ਼ਾਇਦ ਗੋਲੀ ਚਲਾਉਣ ਵਾਲੇ ਵਿਅਕਤੀ ਵਿਰੁੱਧ ਬਾਈਨੇਮ ਐੱਫ.ਆਈ.ਆਰ. ਦਰਜ ਹੁੰਦੀ।
ਸੰਜੀਵ ਸੇਠੀ ਨੇ ਕਿਹਾ, ਮੈਨੂੰ ਪਤਾ ਹੈ ਕਿ ਜੇਕਰ ਮੈਂ ਲਿਖਤੀ ਸ਼ਿਕਾਇਤ ਦੇ ਰਿਹਾ ਹਾਂ ਤਾਂ ਮੈਨੂੰ ਬਾਅਦ ਵਿਚ ਕੋਰਟ ਕਚਹਿਰੀਆਂ ਦੇ ਚੱਕਰ ਲਗਾਉਣੇ ਪੈਣਗੇ। ਇਸ ਦੇ ਬਾਵਜੂਦ ਮੈਂ ਤਿਆਰ ਹਾਂ। ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਇਸ ਗਲਤ ਰੁਝਾਨ ਵਿਰੁੱਧ ਅੱਗੇ ਆਉਣਾ ਹੀ ਹੋਵੇਗਾ। ਅਸੀਂ ਗਲਤ ਚੀਜਾਂ ਨੂੰ ਦੇਖ ਕੇ ਵੀ ਅੱਖਾਂ ਬੰਦ ਕਰ ਲੈਂਦੇ ਹਾਂ। ਇਸ ਲਈ ਤਾਂ ਸੰਸਕਾਰਾਂ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਜੇਕਰ ਇਹ ਹਵਾਈ ਫਾਇਰ ਕਿਸੇ ਨੂੰ ਲੱਗ ਜਾਂਦੇ ਤਾਂ ਜਾਨ ਜਾ ਸਕਦੀ ਸੀ। ਮੰਦਰ ਵਿਚ ਬੱਚੇ, ਬਜ਼ੁਰਗ, ਔਰਤਾਂ ਸਾਰੇ ਮੌਜੂਦ ਸਨ। ਇਕ ਜ਼ਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਮੈਂ ਤਾਂ ਅੱਗੇ ਆ ਗਿਆ, ਹੁਣ ਪੁਲਸ ਨੂੰ ਸਹੀਂ ਰੋਲ ਅਦਾ ਕਰਨਾ ਚਾਹੀਦਾ ਹੈ।
ਪੰਜਾਬ ਵਿਧਾਨ ਸਭਾ ਇਜਲਾਸ: ਸਦਨ 'ਚ 'ਆਪ' ਵਿਧਾਇਕਾਂ ਦਾ ਹੰਗਾਮਾ
NEXT STORY