ਭਾਰਤ ਦੀ ਆਬਾਦੀ ਦੁਨੀਆ ’ਚ ਸਭ ਤੋਂ ਵੱਧ ਹੋਣ ਵਾਲੀ ਹੈ। ਸਾਲ-ਦੋ ਸਾਲ ’ਚ ਉਹ ਚੀਨ ਨੂੰ ਪਿੱਛੇ ਛੱਡ ਦੇਵੇਗਾ। ਭਾਰਤ ਜਲਦੀ ਹੀ ਡੇਢ ਅਰਬ ਭਾਵ 150 ਕਰੋੜ ਦੇ ਅੰਕੜੇ ਨੂੰ ਛੂਹ ਲਵੇਗਾ। ਸਾਨੂੰ ਸ਼ਾਇਦ ਮਾਣ ਹੋਵੇਗਾ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹਾਂ। ਹਾਂ, ਵੱਡੇ ਤਾਂ ਹੋਵਾਂਗੇ ਆਬਾਦੀ ਦੇ ਹਿਸਾਬ ਨਾਲ ਪਰ ਅਸੀਂ ਜਿੰਨੇ ਹੁਣ ਹਾਂ ਉਸ ਤੋਂ ਵੀ ਛੋਟੇ ਹੁੰਦੇ ਚਲੇ ਜਾਵਾਂਗੇ, ਕਿਉਂਕਿ ਦੁਨੀਆ ਦੀ ਕੁਲ ਜ਼ਮੀਨ ਦਾ ਸਿਰਫ਼ ਦੋ ਫ਼ੀਸਦੀ ਹਿੱਸਾ ਸਾਡੇ ਕੋਲ ਹੈ ਅਤੇ ਦੁਨੀਆ ਦੀ 20 ਫ਼ੀਸਦੀ ਆਬਾਦੀ ਉਸ ’ਤੇ ਰਹਿੰਦੀ ਹੈ।
ਇਸ ਆਬਾਦੀ ਨੂੰ ਜੇਕਰ ਰੋਟੀ, ਕੱਪੜਾ, ਮਕਾਨ ਅਤੇ ਇਲਾਜ ਵਗੈਰਾ ਸਹੀ ਮਾਤਰਾ ’ਚ ਮਿਲਦਾ ਰਹੇ ਤਾਂ ਇਹ ਗਿਣਤੀ ਵੀ ਸਹਿਣ ਕੀਤੀ ਜਾ ਸਕਦੀ ਹੈ, ਜਿਵੇਂ ਕਿ ਚੀਨ ’ਚ ਚੱਲ ਰਿਹਾ ਹੈ। ਪਿਛਲੇ 40 ਸਾਲ ’ਚ ਚੀਨ ’ਚ ਪ੍ਰਤੀ ਵਿਅਕਤੀ ਆਮਦਨੀ 80 ਗੁਣਾ ਵਧੀ ਹੈ, ਜਦਕਿ ਭਾਰਤ ’ਚ ਸਿਰਫ਼ 7 ਗੁਣਾ ਵਧੀ ਹੈ। ਅੱਜ ਵੀ ਭਾਰਤ ’ਚ ਕਰੋੜਾਂ ਲੋਕ ਕੁਪੋਸ਼ਣ ਦੇ ਸ਼ਿਕਾਰ ਹਨ। ਭੁੱਖ ਨਾਲ ਮਰਨ ਵਾਲਿਆਂ ਦੀਆਂ ਖ਼ਬਰਾਂ ਵੀ ਅਸੀਂ ਅਕਸਰ ਪੜ੍ਹਦੇ ਰਹਿੰਦੇ ਹਾਂ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ
ਭੁੱਖ ਦੇ ਹਿਸਾਬ ਨਾਲ ਦੁਨੀਆ ’ਚ ਭਾਰਤ ਦਾ ਸਥਾਨ 102ਵਾਂ ਹੈ ਭਾਵ ਜਿਨ੍ਹਾਂ ਦੇਸ਼ਾਂ ਦਾ ਢਿੱਡ ਭਰਿਆ ਮੰਨਿਆ ਜਾਂਦਾ ਹੈ, ਉਨ੍ਹਾਂ ਦੀ ਲਾਈਨ ਲਗਾਈ ਜਾਵੇ ਤਾਂ ਭਾਰਤ ਇਕਦਮ ਪੱਛੜੇ ਹੋਏ ਦੇਸ਼ਾਂ ’ਚ ਗਿਣਿਆ ਜਾਂਦਾ ਹੈ। ਲੋਕਾਂ ਦਾ ਢਿੱਡ ਕਿਵੇਂ ਭਰੇਗਾ, ਜੇਕਰ ਕਰੋੜਾਂ ਲੋਕ ਬੇਰੁਜ਼ਗਾਰ ਹੁੰਦੇ ਰਹਿਣਗੇ ਜਾਂ ਜੋ ਲਗਾਤਾਰ ਰੁਜ਼ਗਾਰ ਤੋਂ ਵਾਂਝੇ ਰਹਿਣਗੇ।
ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ
ਰੁਜ਼ਗਾਰ ਹੀ ਨਹੀਂ, ਦੇਸ਼ ’ਚ ਸਾਰੀਆਂ ਸਹੂਲਤਾਂ ਇਸ ਲਈ ਘੱਟ ਪੈ ਰਹੀਆਂ ਹਨ, ਕਿਉਂਕਿ ਸਾਡੇ ਇੱਥੇ ਆਬਾਦੀ ਬਹੁਤ ਜ਼ਿਆਦਾ ਹੈ।ਇਹ ਠੀਕ ਹੈ ਕਿ ਪਿਛਲੇ 50 ਸਾਲ ’ਚ ਆਬਾਦੀ ਵਧਣ ਦੀ ਰਫਤਾਰ ਭਾਰਤ ’ਚ ਆਪਣੇ ਆਪ ਅੱਧੀ ਹੋ ਗਈ ਹੈ ਪਰ ਉਹ ਕਿਨ੍ਹਾਂ ਦੀ ਹੋਈ ਹੈ? ਪੜ੍ਹੇ-ਲਿਖਿਆਂ ਦੀ, ਸ਼ਹਿਰੀਆਂ ਦੀ, ਰੱਜੇ-ਪੁੱਜਿਆਂ ਦੀ ਅਤੇ ਕਿਨ੍ਹਾਂ ਦੀ ਵਧ ਗਈ ਹੈ? ਅਨਪੜ੍ਹਾਂ ਦੀ, ਪੇਂਡੂਆਂ ਦੀ, ਗ਼ਰੀਬਾਂ ਦੀ, ਮਿਹਨਤਕਸ਼ਾਂ ਦੀ! ਇਹ ਅਨੁਪਾਤ ਦਾ ਅਸੰਤੁਲਨ ਭਾਰਤ ਨੂੰ ਡੁਬੋ ਮਾਰੇਗਾ। ਇਸ ਲਈ ਮੰਗ ਕੀਤੀ ਜਾ ਰਹੀ ਹੈ ਕਿ ਦੋ ਬੱਚਿਆਂ ਦੀ ਪਾਬੰਦੀ ਹਰ ਪਰਿਵਾਰ ’ਤੇ ਲਗਾਈ ਜਾਵੇ। ਜਿਨ੍ਹਾਂ ਦੇ ਦੋ ਬੱਚਿਆਂ ਤੋਂ ਵੱਧ ਹੋਣ, ਉਨ੍ਹਾਂ ਨੂੰ ਕਈ ਸਰਕਾਰੀ ਸਹੂਲਤਾਂ ਤੋਂ ਵਾਂਝੇ ਕੀਤਾ ਜਾਵੇ?
ਇਹ ਵੀ ਪੜ੍ਹੋ : 'ਆਪ' 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ
ਅਜਿਹਾ ਕਰਨਾ ਠੀਕ ਨਹੀਂ ਹੋਵੇਗਾ। ਸਾਰਥਕ ਨਹੀਂ ਹੋਵੇਗਾ, ਕਿਉਂਕਿ ਜਿਨ੍ਹਾਂ ਦੇ ਵੱਧ ਬੱਚੇ ਹੁੰਦੇ ਹਨ, ਉਹ ਲੋਕ ਅਕਸਰ ਸ਼ਾਸਨ ਦੇ ਫ਼ਾਇਦਿਆਂ ਤੋਂ ਦੂਰ ਹੀ ਰਹਿੰਦੇ ਹਨ। ਚੰਗਾ ਤਾਂ ਇਹ ਹੋਵੇਗਾ ਕਿ ਵਿਆਹ ਦੀ ਉਮਰ ਵਧਾਈ ਜਾਵੇ, ਔਰਤ-ਸਿੱਖਿਆ ਨੂੰ ਵੱਧ ਆਕਰਸ਼ਕ ਬਣਾਇਆ ਜਾਵੇ, ਪਰਿਵਾਰ ਨਿਯੋਜਨ ਦੇ ਸਾਧਨਾਂ ਨੂੰ ਮੁਫ਼ਤ ’ਚ ਵੰਡਿਆ ਜਾਵੇ, ਸੰਜਮ ਨੂੰ ਪ੍ਰਚਾਰਿਆ ਜਾਵੇ ਅਤੇ ਛੋਟੇ ਪਰਿਵਾਰਾਂ ਦੇ ਲਾਭਾਂ ਬਾਰੇ ਦੱਸਿਆ ਜਾਵੇ। ਸਰੀਰਕ ਅਤੇ ਬੌਧਿਕ ਕਿਰਤ ਦੇ ਫ਼ਾਸਲਿਆਂ ਨੂੰ ਘੱਟ ਕੀਤਾ ਜਾਵੇ। ਜਾਤੀ ਅਤੇ ਮਜ਼੍ਹਬ ਦੀਆਂ ਥੋਕ ਵੋਟਾਂ ’ਤੇ ਆਧਾਰਿਤ ਲੋਕਤੰਤਰ ਨੂੰ ਸੇਵਾ, ਯੋਗਤਾ ਅਤੇ ਤਰਕ ’ਤੇ ਆਧਾਰਿਤ ਸ਼ਾਸਨ ਪ੍ਰਣਾਲੀ ਬਣਾਇਆ ਜਾਵੇ।
ਡਾ. ਵੇਦਪ੍ਰਤਾਪ ਵੈਦਿਕ
ਕਾਜੀ ਨੂਰ ਮੁਹੰਮਦ ਅਤੇ ਉਸਦਾ ਜੰਗਨਾਮਾ
NEXT STORY