ਅੰਮ੍ਰਿਤਸਰ (ਇੰਦਰਜੀਤ) : ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦਾ ਇਕ ਵੱਡਾ ਹਿੱਸਾ ਐਕਸਾਈਜ਼ ਹੁਣ ਟੈਕਸੇਸ਼ਨ ਵਿਭਾਗ ਦੇ ਜੀ. ਐੱਸ. ਟੀ. ਤੋਂ ਵੱਖ ਹੋ ਜਾਵੇਗਾ। ਜੁਲਾਈ ਮਹੀਨੇ ਦੇ ਕਿਸੇ ਵੀ ਦਿਨ ਇਸ ਦਾ ਅਧਿਕਾਰਕ ਐਲਾਨ ਹੋ ਸਕਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ ਸੇਲ ਟੈਕਸ ਵਿਭਾਗ ਸੀ, ਜਿਸ 'ਚ ਟੈਕਸ ਪ੍ਰਾਪਤੀ ਹੁੰਦੀ ਸੀ। ਇਸ 'ਚ ਸੇਲ ਟੈਕਸ ਦੇ ਨਾਲ ਐਕਸਾਈਜ਼ ਵਿਭਾਗ ਵੀ ਸ਼ਾਮਲ ਸੀ। ਇਸ ਉਪਰੰਤ ਵੈਟ ਵਿਭਾਗ 'ਚ ਵੀ ਸੇਲ ਟੈਕਸ ਦੇ ਨਾਲ ਐਕਸਾਈਜ਼ ਦੀ ਸਾਂਝੇਦਾਰੀ ਹੁੰਦੀ ਸੀ। ਹਾਲਾਂਕਿ ਸੇਲ ਟੈਕਸ ਅਤੇ ਐਕਸਾਈਜ਼ 'ਚ ਕਾਫ਼ੀ ਅੰਤਰ ਹੁੰਦਾ ਸੀ। ਨਵੇਂ ਸਿਸਟਮ 'ਚ ਜੀ. ਐੱਸ. ਟੀ. ਵਿਭਾਗ 'ਚ ਵੀ ਐਕਸਾਈਜ਼ ਅਤੇ ਟੈਕਸੇਸ਼ਨ ਦੇ ਅਧਿਕਾਰੀ ਇਕ ਹੀ ਹੁੰਦੇ ਸਨ ਪਰ ਇਸ 'ਚ ਹੇਠਲੇ ਪੱਧਰ 'ਤੇ ਅਧਿਕਾਰੀ ਵੱਖ ਸਨ ਪਰ ਹੁਣ ਬਦਲਦੇ ਨਿਯਮਾਂ 'ਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਦੇ ਅਧਿਕਾਰੀ ਵੱਖ-ਵੱਖ ਹੋ ਜਾਣਗੇ।
ਜਾਣਕਾਰੀ ਮੁਤਾਬਕ ਜੀ. ਐੱਸ. ਟੀ. ਸਿਸਟਮ 'ਚ ਇੰਸਪੈਕਟਰ ਅਤੇ ਈ. ਟੀ. ਓ. ਤੱਕ ਦੇ ਅਧਿਕਾਰੀ ਐਕਸਾਈਜ਼ ਅਤੇ ਜੀ. ਐੱਸ. ਟੀ. 'ਚ ਵੱਖ-ਵੱਖ ਹੋ ਚੁੱਕੇ ਸਨ ਪਰ ਹੁਣ ਜੁਲਾਈ ਮਹੀਨੇ 'ਚ ਇਨ੍ਹਾਂ ਨਾਲ ਏ. ਈ. ਟੀ. ਸੀ., ਡੀ. ਈ. ਟੀ. ਸੀ., ਐਡੀਸ਼ਨਲ ਕਮਿਸ਼ਨਰ-1 ਵੱਖ-ਵੱਖ ਹੋਣਗੇ। ਉਥੇ ਹੀ ਇਸ ਤੋਂ ਉੱਪਰੀ ਵਿਭਾਗ ਦੇ ਅਧਿਕਾਰੀ ਜਿਨ੍ਹਾਂ ਵਿਚ ਚੀਫ ਕਮਿਸ਼ਨਰ ਪੰਜਾਬ, ਕੋਆਰਡੀਨੇਟਰ ਅਤੇ ਵਿੱਤ ਸਕੱਤਰ ਮਾਮਲੇ ਜਿਵੇਂ ਉੱਪਰੀ ਅਹੁਦੇ ਦੇ ਅਧਿਕਾਰੀ ਜੀ. ਐੱਸ. ਟੀ. ਅਤੇ ਐਕਸਾਈਜ਼ ਦੋਵਾਂ ਨੂੰ ਸੰਭਾਲਣਗੇ।
ਰੂਪਨਗਰ 'ਚ ਪਨਬੱਸ ਮੁਲਾਜ਼ਮਾਂ ਵਲੋਂ ਬੱਸਾਂ ਦਾ ਮੁਕੰਮਲ ਚੱਕਾ ਜਾਮ
NEXT STORY