ਆਦਮਪੁਰ, (ਕਮਲਜੀਤ, ਦਿਲਬਾਗੀ)- ਆਦਮਪੁਰ ਦੇ ਨੇੜਲੇ ਪਿੰਡ ਮਹਿਮਦਪੁਰ ਵਿਖੇ ਗੁੱਜਰਾਂ ਦੇ ਡੇਰੇ 'ਤੇ ਕੁਝ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਕੇ ਇਕ ਪਰਿਵਾਰ ਦੇ ਤਿੰਨ ਜੀਆਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਗਾਮਾ ਮੁਹੰਮਦ ਪੁੱਤਰ ਸ਼ੇਰ ਅਲੀ ਵਾਸੀ ਮਹਿਮਦਪੁਰ ਨੇ ਦੱਸਿਆ ਕਿ ਅੱਜ ਸਵੇਰ ਕਰੀਬ 6.30 ਵਜੇ ਇਕ ਇਨੋਵਾ ਗੱਡੀ ਅਤੇ ਤਿੰਨ ਮੋਟਰਸਾਈਕਲਾਂ 'ਤੇ ਆਏ ਅੰਮੂ ਪੁੱਤਰ ਸ਼ੇਰ, ਸੈਫੀ ਪੁੱਤਰ ਸ਼ਹਟਾ, ਸ਼ਹਟਾ ਪੁੱਤਰ ਹਾਸ਼ਮ, ਸ਼ੇਰ ਪੁੱਤਰ ਮੱਖਣ, ਸਦਾਮ ਪੁੱਤਰ ਰੋਸ਼ਨ, ਲਾਡੀ ਪੁੱਤਰ ਕਾਸ਼ਮ, ਬਿੱਟੂ ਪੁੱਤਰ ਮੱਖਣ, ਤੇਗੂ ਪੁੱਤਰ ਬਿੱਟੂ, ਮੁਰਾਦ ਅਲੀ ਪੁੱਤਰ ਲਾਲ ਹੁਸੈਨ, ਤੋਤਾ ਪੁੱਤਰ ਸ਼ੇਰ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਕਰਨੀ ਸ਼ੁਰੂ ਦਿੱਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਉਸ ਦਾ ਭਰਾ ਮਿਰਜ਼ਾ ਮੁਹੰਮਦ ਪੁੱਤਰ ਸ਼ੇਰ ਅਲੀ ਅਤੇ ਉਸਦੀ ਮਾਤਾ ਰਾਜੋ ਪਤਨੀ ਸ਼ੇਰ ਅਲੀ ਗੰਭੀਰ ਜ਼ਖਮੀ ਹੋ ਗਏ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਏ ਕਰੀਬ ਇਕ ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਲੈ ਗਏ। ਉਸ ਨੇ ਦੱਸਿਆ ਕਿ ਉਸਦੇ 10 ਸਾਲਾ ਲੜਕੇ ਸ਼ੀਪੂ ਪੁੱਤਰ ਗਾਮਾ ਮੁਹੰਮਦ ਨੂੰ ਵੀ ਨਾਲ ਲੈ ਗਏ। ਪਿੰਡ ਦੇ ਲੋਕਾਂ ਨੇ ਇਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਆਦਮਪੁਰ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ। ਪੁਲਸ ਨੇ ਧਾਰਾ 323, 324, 148 ਅਤੇ 149 ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਆਰੰਭ ਦਿੱਤੀ ਹੈ।
ਡੋਡੇ, ਹੈਰੋਇਨ ਤੇ ਨਸ਼ੀਲੇ ਪਦਾਰਥ ਸਮੇਤ 2 ਕਾਬੂ
NEXT STORY