ਬਠਿੰਡਾ (ਸੁਖਵਿੰਦਰ) : ਥਾਣਾ ਥਰਮਲ ਪੁਲਸ ਨੇ ਟਰਾਂਸਪੋਰਟ ਨਗਰ ’ਚ ਟਿੱਪਰ ਚਾਲਕ ਕੋਲੋਂ ਬੰਦੂਕ ਦੀ ਨੋਕ ’ਤੇ ਪੈਸੇ ਵਸੂਲਣ ਵਾਲੇ 5 ਅਣਪਛਾਤਿਆਂ ਸਮੇਤ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਟਿੱਪਰ ਚਾਲਕ ਜਰਨੈਲ ਸਿੰਘ ਵਾਸੀ ਗੜਾ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਹ ਰੇਤ ਦਾ ਟਿੱਪਰ ਲੈ ਕੇ ਟਰਾਂਸਪੋਰਟ ਨਗਰ ਬਠਿੰਡਾ ਆਇਆ ਸੀ। ਇਸ ਦੌਰਾਨ ਗੁਰਮੀਤ ਸਿੰਘ, ਲੱਖਾ ਤੇ ਉਨ੍ਹਾਂ ਦੇ 5 ਅਣਪਛਾਤੇ ਸਾਥੀ ਪਿੱਕਅਪ ਜੀਪ ’ਚ ਸਵਾਰ ਹੋ ਕੇ ਉਥੇ ਪੁੱਜੇ ਅਤੇ ਉਸ ਦੀ ਕੁੱਟਮਾਰ ਕੀਤੀ।
ਇੰਨਾ ਹੀ ਨਹੀਂ ਮੁਲਜ਼ਮ ਗੁਰਮੀਤ ਸਿੰਘ ਨੇ ਪਿਸਤੌਲ ਕੱਢ ਕੇ ਉਸ ਨੂੰ ਧਮਕਾਇਆ ਅਤੇ ਪਿਸਤੌਲ ਦੇ ਵੱਟ ਉਸ ਦੇ ਸਿਰ ’ਤੇ ਮਾਰੇ। ਮੁਲਜ਼ਮਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਰੇਤ ਦੇ ਟਿੱਪਰ ਬਠਿੰਡਾ ਲਿਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਪੈਸੇ ਦੇਣੇ ਪੈਣਗੇ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤਾ ਹੈ।
ਪੰਜਾਬ 'ਚ ਮੁਫ਼ਤ ਰਾਸ਼ਨ ਦੇ ਲੱਖਾਂ ਧਾਰਕਾਂ ਲਈ ਜ਼ਰੂਰੀ ਖ਼ਬਰ, 31 ਮਾਰਚ ਤੱਕ ਕਰ ਲਓ ਇਹ ਕੰਮ ਨਹੀਂ ਤਾਂ...
NEXT STORY