ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਲਗਭਗ 1.30 ਵਜੇ ਗੁਰਦਾਸਪੁਰ-ਤਿੱਬੜੀ ਰੋਡ ’ਤੇ ਪਿੰਡ ਪੰਧੇਰ ਨੇੜੇ ਅਸਮਾਨ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ। ਇਸ ਕਾਰਨ ਪੂਰਾ ਇਲਾਕਾ ਕੰਬ ਗਿਆ। ਬੇਸ਼ੱਕ ਲੋਕਾਂ ਵਿਚ ਡਰ ਦਾ ਮਾਹੌਲ ਜ਼ਰੂਰ ਹੈ ਪਰ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਸ ਮੁਖੀ ਆਦਿੱਤਿਆ ਪੁਲਸ ਅਧਿਕਾਰੀਆਂ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਨਾਲ ਮੌਕੇ ’ਤੇ ਪਹੁੰਚ ਗਏ, ਜਦਕਿ ਬਾਅਦ ਵਿਚ ਫੌਜ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਬੰਬ ਦੇ ਟੁਕੜਿਆਂ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਸ਼ੁਰੂ ਕੀਤਾ ਪਲਾਇਨ, ਸੁਰੱਖਿਅਤ ਥਾਵਾਂ 'ਤੇ ਜਾਣ ਲੱਗੇ
ਅਸਮਾਨ ਵਿਚ ਫੱਟਣ ਵਾਲੇ ਬੰਬ ਦੇ ਟੁਕੜੇ ਲਗਭਗ ਦੋ ਏਕੜ ਜ਼ਮੀਨ ਵਿਚ ਖਿੱਲਰੇ ਹੋਏ ਸਨ ਅਤੇ ਪੁਲਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਲਿਆ। ਫਿਲਹਾਲ ਕੋਈ ਵੀ ਅਧਿਕਾਰੀ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਕਿਉਂਕਿ ਇਹ ਪਤਾ ਨਹੀਂ ਹੈ ਕਿ ਇਹ ਬੰਬ ਕਿਵੇਂ ਫਟਿਆ, ਕਿੱਥੋਂ ਆਇਆ ਅਤੇ ਕਿਸ ਨੇ ਸੁੱਟਿਆ। ਲੋਕਾਂ ਨੇ ਦੱਸਿਆ ਕਿ ਜਦੋਂ ਇਹ ਧਮਾਕਾ ਰਾਤ ਨੂੰ ਲਗਭਗ 1.30 ਵਜੇ ਹੋਇਆ ਤਾਂ ਅਸਮਾਨ ਵਿਚ ਕਿਸੇ ਵੀ ਜਹਾਜ਼ ਆਦਿ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਲੋਕ ਰਾਤ ਭਰ ਡਰੇ ਰਹੇ ਅਤੇ ਸਵੇਰੇ ਪਤਾ ਲੱਗਾ ਕਿ ਖੇਤਾਂ ਵਿਚ ਬੰਬ ਦੇ ਟੁਕੜੇ ਖਿਲਰੇ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰੋਗਰਾਮ ਰੱਦ, ਸੂਬੇ ਦੀਆਂ ਵਧਾਈ ਗਈ ਸੁਰੱਖਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਰਨਾਲਾ ਦੇ ਰਿਹਾਇਸ਼ੀ ਇਲਾਕੇ 'ਚ ਧਮਾਕਾ! ਦੋ ਕਿੱਲੋਮੀਟਰ ਦੂਰ ਤਕ ਆਵਾਜ਼ ਸੁਣ ਸਹਿਮੇ ਲੋਕ
NEXT STORY