ਗੁਰਦਾਸਪੁਰ (ਗੁਰਪ੍ਰੀਤ) : ਖਹਿਰਾ ਦੀ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹੋਈ ਛੁੱਟੀ ਤੋਂ ਬਾਅਦ ਸਿਆਸਤ 'ਚ ਖਹਿਰਾ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸੁਖਪਾਲ ਖਹਿਰਾ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਖਹਿਰਾ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਦੋਂ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੇ ਉਨ੍ਹਾਂ 'ਤੇ ਰਿਸ਼ਵਤ ਦੇ ਦੋਸ਼ ਲਗਾਏ ਸੀ। ਇਸ ਦੇ ਨਾਲ ਹੀ ਜਾਖੜ ਨੇ ਸਾਫ ਕੀਤਾ ਕਿ 'ਆਪ' ਦੇ ਕਿਸੇ ਵੀ ਵਿਧਾਇਕ ਦੀ ਕਾਂਗਰਸ 'ਚ ਆਉਣ ਦੀ ਕੋਈ ਗੱਲ ਨਹੀਂ ਹੋਈ ਤੇ ਨਾ ਹੀ 'ਆਪ' ਦਾ ਕੋਈ ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹੈ।
ਵਕਫ ਬੋਰਡ ਦੀ 80 ਫੀਸਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ (ਵੀਡੀਓ)
NEXT STORY