ਗੁਰਦਾਸਪੁਰ (ਦੀਪਕ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੇਂਬਰ ਸੁਨੀਲ ਜਾਖੜ ਵਲੋਂ ਗੁਰਦਾਸਪੁਰ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਅੱਤਵਾਦ ਨੂੰ ਮੂੰਹ ਤੋੜ ਜਵਾਬ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਦੇ ਵੀ ਹੋਈ ਕਿਸੇ ਵੀ ਕਾਰਵਾਈ ਨੂੰ ਕਬੂਲ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਦੇਸ਼ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਹੋਈ ਹੈ ਅਤੇ ਹੁਣ ਜੋ ਸਰਹੱਦੀ ਇਲਾਕਿਆਂ 'ਚ ਅਲਰਟ ਹੈ ਉਹ ਪਾਕਿਸਤਾਨ ਦੀ ਮਾੜੀ ਨੀਅਤ ਕਾਰਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿੱਛਲੀ ਸਰਜੀਕਲ ਸਟ੍ਰਾਈਕ ਦੌਰਾਨ ਸਰਹੱਦੀ ਪਿੰਡ ਖਾਲੀ ਕਰਵਾਏ ਗਏ ਸਨ ਪਰ ਇਸ ਵਾਰ ਹੁਣ ਤੱਕ ਅਜਿਹੀ ਨੌਬਤ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਨੀਤਿਕ ਤੌਰ 'ਤੇ ਨਹੀਂ ਬਲਕਿ ਮਾਹੌਲ ਨੂੰ ਦੇਖਦੇ ਹੋਏ ਸਰਹੱਦ 'ਤੇ ਵਸਦੇ ਲੋਕਾਂ ਨੂੰ ਹੌਸਲਾ ਦੇਣ ਦੇ ਮੰਤਵ ਨਾਲ ਤਿੰਨ ਦਿਨਾਂ ਦੇ ਦੌਰਾ ਕਰਨਗੇ ਅਤੇ ਉਹ ਜਲਦ ਹੀ ਸਰਹੱਦੀ ਪਿੰਡਾਂ ਚ ਲੋਕਾਂ ਨੂੰ ਮਿਲਣਗੇ।
ਜਗਮੀਤ ਸਿੰਘ ਦਾ ਕੈਨੇਡਾ 'ਚ ਐੱਮ. ਪੀ. ਬਣਨਾ ਫਖਰ ਦੀ ਗੱਲ : ਤਨਮਨਜੀਤ ਢੇਸੀ
NEXT STORY