ਗੁਰਦਾਸਪੁਰ(ਵਿਨੋਦ) : ਸੰਨੀ ਦਿਓਲ ਦੀ ਗੁਰਦਾਸਪੁਰ ਦੀ ਕੁਝ ਸਮੇਂ ਲਈ ਫੇਰੀ ਦਾ ਨੌਜਵਾਨਾਂ 'ਤੇ ਅਸਰ ਦਿਖਾਈ ਨਹੀਂ ਦਿੱਤਾ, ਜਦਕਿ ਜਦ ਵਿਨੋਦ ਖੰਨਾ ਪਹਿਲੀ ਵਾਰ ਗੁਰਦਾਸਪੁਰ ਆਏ ਸੀ ਤਾਂ ਉਨ੍ਹਾਂ ਦੇ ਸਵਾਗਤ ਲਈ ਪੂਰਾ ਸ਼ਹਿਰ ਨਹਿਰੂ ਪਾਰਕ ਤੇ ਸੜਕਾਂ 'ਤੇ ਦਿਖਾਈ ਦਿੱਤਾ ਸੀ। ਸੋਮਵਾਰ ਨੂੰ ਸੰਨੀ ਦਿਓਲ ਆਪਣੇ ਭਰਾ ਬੌਬੀ ਦਿਓਲ ਨਾਲ ਜਦ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਤਾਂ ਉਦੋਂ ਵੀ ਦੋਵਾਂ ਭਰਾਵਾਂ ਨੇ ਆਮ ਲੋਕਾਂ ਸਮੇਤ ਪ੍ਰੈੱਸ ਤੋਂ ਵੀ ਦੂਰੀ ਬਣਾਈ ਰੱਖੀ।
ਸੋਮਵਾਰ ਨੂੰ ਸਥਾਨਕ ਤਿੱਬੜੀ ਰੋਡ 'ਤੇ ਭਾਜਪਾ ਨੇ ਇਸ ਰੈਲੀ ਦਾ ਆਯੋਜਨ ਕੀਤਾ ਸੀ ਪਰ ਰੈਲੀ 'ਚ ਵੀ ਭਾਜਪਾ ਤੇ ਅਕਾਲੀ ਦਲ ਦੇ ਬਹੁਤ ਘੱਟ ਲੋਕ ਹੀ ਇਕੱਠੇ ਕਰ ਸਕੇ। ਜਿਸ ਤਰ੍ਹਾਂ ਨਾਲ ਵਿਨੋਦ ਖੰਨਾ ਦੇ ਸਮੇਂ ਨੌਜਵਾਨਾਂ 'ਚ ਫਿਲਮੀ ਸਿਤਾਰੇ ਦਾ ਪ੍ਰਭਾਵ ਸੀ, ਉਹ ਪ੍ਰਭਾਵ ਦਿਖਾਈ ਨਹੀਂ ਦਿੱਤਾ। ਇਸ ਸਬੰਧੀ ਭਾਜਪਾ ਦੇ ਨੇਤਾਵਾਂ ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਰੈਲੀ ਦਾ ਪ੍ਰੋਗਰਾਮ ਅਚਾਨਕ ਬਣਾਇਆ ਗਿਆ ਸੀ, ਇਸ ਲਈ ਲੋਕਾਂ ਤੱਕ ਰੈਲੀ ਦੀ ਪਹੁੰਚ ਨਹੀਂ ਹੋ ਸਕੀ।
ਸੰਨੀ ਦਿਓਲ ਦੇ ਸੋਮਵਾਰ ਨੂੰ ਨਾਮਜ਼ਦਗੀ ਭਰਨ ਦੇ ਬਾਅਦ ਵਾਪਸ ਮੁੰਬਈ ਚਲੇ ਜਾਣ ਨੂੰ ਵੀ ਭਾਜਪਾ ਵਰਕਰ ਆਪਣੀ ਸਮਝ ਤੋਂ ਬਾਹਰ ਦੀ ਗੱਲ ਦੱਸ ਰਹੇ ਹਨ। ਅਕਾਲੀ ਦਲ ਦਾ ਵੀ ਇਕਗੁਟ ਇਸ ਰੈਲੀ 'ਚ ਕਿਤੇ ਦਿਖਾਈ ਨਹੀਂ ਦਿੱਤਾ। ਦੂਜਾ ਸਟੇਜ 'ਤੇ ਲੱਗੇ ਵਿਸ਼ਾਲ ਬੈਨਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਫੋਟੋ ਵੀ ਕਿਤੇ ਕੱਟ ਕੇ ਮੌਕੇ 'ਤੇ ਚਿਪਕਾਈ ਗਈ।
ਭਗਵੰਤ ਮਾਨ ਨੂੰ ਰੜਕੇ ਹਰਸਿਮਰਤ ਦੇ ਗਹਿਣੇ (ਵੀਡੀਓ)
NEXT STORY