ਗੁਰਦਾਸਪੁਰ (ਸਾਹਿਲ, ਬੇਰੀ)-ਅੱਜ ਮਾਣਯੋਗ ਜ਼ਿਲਾ ਕਮਾਂਡਰ, ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੇ ਸਿਵਲ ਡਿਫੈਂਸ ਦੇ ਅਭਿਆਨ ਨੂੰ ਹੋਰ ਅਗਾਂਹ ਵਧਾਉਂਦੇ ਹੋਏ ਸਟੋਰ ਸੁਪਰਡੈਂਟ ਅਫਸਰ ਵੱਲੋਂ ਸਾਂਝੇ ਰੂਪ ਵਿਚ ਸਿਵਲ ਡਿਫੈਂਸ ਕੋਰ ਬਟਾਲਾ ਦਾ ਨਵੇਂ ਸਾਲ ਦਾ ਕਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜ਼ੀਡੈਂਟ ਐਵਾਰਡੀ) ਬਟਾਲੀਅਨ ਸਟਾਫ਼ ਅਫਸਰ ਵੱਲੋਂ ਸਾਰਿਆਂ ਨੂੰ ਸ਼ੁਭਕਾਮਨਾ ਦਿੱਤੀਆਂ ਅਤੇ ਮੈਂਬਰਾਂ ਨੂੰ ਹੋਰ ਤਨਦੇਹੀ ਨਾਲ ਨਿਸ਼ਕਾਮ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਮ ਨਾਗਰਿਕ ਨੂੰ ਮੁੱਢਲੀ ਸਹਾਇਤਾ (ਫਸਟ-ਏਡ) ਪ੍ਰਤੀ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਕੈਂਪ ਲਗਾਏ ਜਾਣ ਤਾਂ ਜੋ ਕਿਸੇ ਵੀ ਹਾਦਸੇ ਮੌਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ®ਇਸ ਮੌਕੇ ਸਟੋਰ ਸੁਪਰਡੈਂਟ ਕੰਵਲਜੀਤ ਸਿੰਘ ਨੇ ਕਿਹਾ ਕਿ ਪੋਸਟ ਵਾਰਡਨ ਹਰਬਖ਼ਸ਼ ਸਿੰਘ ਅਤੇ ਗੁਰਮੁੱਖ ਸਿੰਘ ਦੀਆਂ ਟੀਮਾਂ ਵੱਲੋਂ ਸਕੂਲਾਂ ਵਿਚ ਲਗਾਏ ਜਾ ਰਹੇ ਜਾਗਰੂਕ ਕੈਂਪਾਂ ਦੀ ਸ਼ਲਾਘਾ ਕੀਤੀ ਗਈ। ਇਸ ਨਾਲ ਸਿਵਲ ਡਿਫੈਂਸ ਬਟਾਲਾ ਦਾ ਨਾਮ ਰੌਸ਼ਨ ਹੋ ਰਿਹਾ ਹੈ। ਇਸ ਮੌਕੇ ਸਮੂਹ ਸਟਾਫ਼, ਜਵਾਨਾਂ, ਵਾਲੰਟੀਅਰਜ਼ ਅਤੇ ਦੇਸ਼ ਵਾਸੀਆਂ ਦੀ ਸਿਹਤ ਦੀ ਕਾਮਯਾਬੀ ਲਈ, ਤਰੱਕੀ ਅਤੇ ਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਰਵੇਲ ਸਿੰਘ ਕਮਾਂਡਰ, ਰਜਿੰਦਰਪਾਲ ਸਿੰਘ ਮਠਾਰੂ ਸਮੇਤ ਨੰ. 2 ਬਟਾਲੀਅਨ, 147 ਕੰਪਨੀ (ਅਰਬਨ) ਦਾ ਸਟਾਫ਼ ਅਤੇ ਟੀਮ ਸਿਵਲ ਡਿਫੈਂਸ ਅਤੇ ਸੀ. ਡੀ. ਲੇਡੀਜ਼ ਮੈਂਬਰ ਵੀ ਹਾਜ਼ਰ ਸਨ।
ਪੰਜਾਬ ਸਰਕਾਰ ਨੇ 5.83 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ 4736 ਕਰੋਡ਼ ਰੁਪਏ ਦਾ ਕਰਜ਼ਾ ਮੁਆਫ਼ ਕੀਤਾ : ਤ੍ਰਿਪਤ ਬਾਜਵਾ
NEXT STORY