ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ): ਐਕਸਾਈਜ਼ ਵਿਭਾਗ, ਆਰ.ਕੇ. ਇੰਟਰਪ੍ਰਾਈਜ਼ਜ਼ ਤੇ ਪੁਲਸ ਦੀ ਸਾਂਝੀ ਰੇਡ ਟੀਮ ਵੱਲੋਂ ਸਰਚ ਅਭਿਆਨ ਤਹਿਤ 35 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਆਰ.ਕੇ. ਇੰਟਰਪ੍ਰਾਈਜ਼ਜ਼ ਦੇ ਮੁੱਖ ਪ੍ਰਬੰਧਕ ਰਾਹੁਲ ਭੱਲਾ, ਜੀ.ਐੱਮ. ਗੁਰਪ੍ਰੀਤ ਗੋਪੀ ਉੱਪਲ ਨੇ ਦੱਸਿਆ ਕਿ ਆਰ.ਕੇ. ਇੰਟਰਪ੍ਰਾਈਜ਼ਜ਼ ਤੇ ਪੁਲਸ ਵੱਲੋਂ ਐਕਸਾਈਜ਼ ਈਟੀਓ ਹੇਮੰਤ ਸ਼ਰਮਾ, ਐਕਸਾਈਜ਼ ਇੰਸਪੈਕਟਰ ਪੰਕਜ ਮਲਹੋਤਰਾ, ਐਕਸਾਈਜ਼ ਪੁਲਸ ਸਟਾਫ ’ਤੇ ਆਧਾਰਿਤ ਰੇਡ ਪਾਰਟੀ ਟੀਮ ਵੱਲੋਂ ਪਿੰਡ ਭਟੀਆਂ ਨੇੜੇ ਅੱਡੇ ਦੇ ਚੌਰਾਹੇ ’ਤੇ ਇਕ ਵਿਅਕਤੀ ਨੂੰ ਐਕਟਿਵਾ ’ਤੇ ਆਉਂਦੇ ਦੇਖਿਆ ਤਾਂ ਉਸਨੂੰ ਰੋਕ ਕੇ ਚੈਕਿੰਗ ਕੀਤੀ ਗਈ ਉਸ ਵੇਲੇ ਪੈਕੇਟਾਂ ’ਚ ਬੰਦ 35 ਬੋਤਲਾਂ ਦੇਸੀ ਨਜਾਇਜ਼ ਸ਼ਰਾਬ ਬਰਾਮਦ ਕਰ ਕੇ ਉਕਤ ਵਿਅਕਤੀ ਖਿਲਾਫ ਸਬੰਧਿਤ ਥਾਣਾ ਵਿਖੇ ਕਾਰਵਾਈ ਅਮਲ ’ਚ ਲਿਆਂਦੀ ਗਈ। ਇਸ ਮੌਕੇ ਮਨਪ੍ਰੀਤ ਮੰਨਾ, ਹਰਿੰਦਰ ਸਿੰਘ ਹਿੰਦਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਸਰਕਾਰੀ ਬਾਬੂ ਜ਼ਰਾ ਹੋ ਜਾਓ ਹੁਸ਼ਿਆਰ, ਜਾਰੀ ਹੋ ਗਏ ਅਹਿਮ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰ
NEXT STORY