ਗੁਰਦਾਸਪੁਰ (ਸਾਹਿਲ)-ਆਦਰਸ਼ ਕੁਸ਼ਟ ਆਸ਼ਰਮ ਬਟਾਲਾ ਵਿਖੇ 37ਵਾਂ ਮਹਾਸ਼ਿਵਰਾਤਰੀ ਦਾ ਤਿਉਹਾਰ 4 ਮਾਰਚ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਧਾਨ ਭਵਾਨੀ ਪੰਡਾ, ਚੇਅਰਮੈਨ ਡਾ. ਪੀ. ਐੱਲ. ਸ਼ਰਮਾ, ਸੈਕਟਰੀ ਲਲਿਤ ਸਾਹੂ ਨੇ ਸਾਂਝੇ ਤੌਰ ’ਤੇ ਦੱਸਿਆ ਕਿ 4 ਮਾਰਚ ਨੂੰ ਸ਼ਿਵਰਾਤਰੀ ਵਾਲੇ ਦਿਨ ਸਵੇਰੇ 10 ਵਜੇ ਅਸ਼ਟ ਜਾਪ ਦਾ ਅਖੰਡ ਕੀਰਤਨ ਅਤੇ ਹਵਨ ਯੱਗ ਕੀਤਾ ਜਾਵੇਗਾ ਅਤੇ 5 ਮਾਰਚ ਨੂੰ 12 ਵਜੇ ਲੰਗਰ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਸਾਰੇ ਭਗਤਾਂ ਨੂੰ ਭੰਡਾਰੇ ਵਿਚ ਵੱਧ-ਚਡ਼੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਸੇਖਡ਼ੀ ਨੇ ਤੱਤਲਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 8.68 ਲੱਖ ਰਾਸ਼ੀ ਦਾ ਚੈੱਕ ਭੇਟ ਕੀਤਾ
NEXT STORY