ਗੁਰਦਾਸਪੁਰ (ਬਾਬਾ, ਬੱਬੂ)-ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਨਵੇਂ ਥਾਣੇਦਾਰ ਹਰਕ੍ਰਿਸ਼ਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਅਮਨ-ਸ਼ਾਂਤੀ ਦੇ ਮਾਹੌਲ ਵਿਚ ਕਰਾਉਣ ਲਈ ਪੁਲਸ ਦਾ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਥਾਣੇ ਅਧੀਨ ਪੈਂਦੇ 52 ਪਿੰਡਾਂ ਦੇ ਅਸਲਾਧਾਰਕ ਆਪੋ-ਆਪਣਾ ਲਾਇਸੈਂਸੀ ਅਸਲਾ ਤੁਰੰਤ ਪੁਲਸ ਥਾਣੇ ਵਿਚ ਜਮ੍ਹਾ ਕਰਵਾਉਣ ਜਾਂ ਮਨਜ਼ੂਰਸ਼ੁਦਾ ਗੰਨ ਹਾਊਸ ਵਿਚ ਜਮ੍ਹਾ ਕਰਵਾਉਣ। ਜੇਕਰ ਕੋਈ ਅਸਲਾਧਾਰਕ ਲਾਇਸੈਂਸੀ ਅਸਲਾ ਜਮ੍ਹਾ ਨਹੀਂ ਕਰਵਾਉਂਦਾ ਤਾਂ ਡੀ. ਸੀ. ਗੁਰਦਾਸਪੁਰ ਨੂੰ ਇਸ ਦੀ ਰਿਪੋਰਟ ਭੇਜ ਕੇ ਉਸ ਅਸਲਾਧਾਰਕ ਦਾ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਇਸ ਮੌਕੇ ਜੋਗਿੰਦਰ ਸਿੰਘ ਭਾਪਾ ਐੱਸ. ਆਈ., ਸਰਵਣ ਸਿੰਘ ਏ. ਐੱਸ. ਆਈ., ਪਰਮਜੀਤ ਸਿੰਘ ਏ. ਐੱਸ. ਆਈ., ਠਾਕੁਰ ਜੋਗਿੰਦਰ ਸਿੰਘ, ਮੁਨਸ਼ੀ ਜਗਦੀਪ ਸਿੰਘ, ਗੁਲਸ਼ਨ ਆਦਿ ਹਾਜ਼ਰ ਸਨ।
ਬੋਹਡ਼ੀ ਮੰਦਰ ਰੋਡ ਦੀ ਖਸਤਾ ਹਾਲਤ ਤੇ ਲੱਗੇ ਗੰਦਗੀ ਦੇ ਢੇਰ
NEXT STORY