ਗੁਰਦਾਸਪੁਰ (ਖੋਸਲਾ/ਬਲਬੀਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪ੍ਰਿੰਸੀਪਲ ਗੁਰਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਦਾ ਬੀ. ਐੱਸ. ਸੀ., ਬੀ. ਕਾਮ ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਪ੍ਰਿੰਸੀਪਲ ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ. ਐੱਸ. ਸੀ., ਬੀ. ਕਾਮ, ਸਮੈਸਟਰ 5ਵਾਂ ’ਚੋਂ ਕਾਲਜ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ, ਜਿਨ੍ਹਾਂ ’ਚ ਬੀ. ਐੱਸ. ਸੀ. ਮੈਡੀਕਲ ’ਚੋਂ ਰਵਨੀਤ ਕੌਰ ਨੇ 68 ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਗੁਰਚਰਨਜੀਤ ਕੌਰ 66 ਫੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਤੇ ਨਵਜੋਤ ਕੌਰ, ਗੁਰਜੀਤ ਕੌਰ ਨੇ 65 ਫੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਬੀ. ਐੱਸ. ਸੀ. ਨਾਨ-ਮੈਡੀਕਲ ’ਚੋਂ ਕੁਲਜੀਤ ਕੌਰ ਨੇ 73 ਫੀਸਦੀ, ਅਮੋਲਕ ਸਿੰਘ ਨੇ 63 ਫੀਸਦੀ ਤੇ ਜਸਕਰਨਦੀਪ ਕੌਰ ਨੇ 62 ਫੀਸਦੀ ਅੰਕ ਹਾਸਲ ਕਰ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਬੀ. ਐੱਸ. ਸੀ. ਕੰਪਿਊਟਰ ਸਾਇੰਸ ’ਚੋਂ ਪ੍ਰਵੀਨ ਕੌਰ ਨੇ 66 ਫੀਸਦੀ, ਮਨਪ੍ਰੀਤ ਕੌਰ ਨੇ 61 ਫੀਸਦੀ ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਬੀ. ਕਾਮ ਸਮੈਸਟਰ 5ਵਾਂ ’ਚੋਂ ਰੁਪਿੰਦਰ ਕੌੌਰ ਨੇ 68 ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਅਤੇ ਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬੀ. ਏ. ਸਮੈਸਟਰ 5ਵਾਂ ’ਚੋਂ ਹਰਪ੍ਰੀਤ ਕੌਰ ਨੇ 67 ਫੀਸਦੀ, ਮਨਪ੍ਰੀਤ ਕੌਰ ਨੇੇ 65 ਫੀਸਦੀ ਤੇ ਕਮਲਪ੍ਰੀਤ ਕੌਰ ਨੇ 65 ਫੀਸਦੀ ਨੰਬਰ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਕਾਲਜ਼ ਪ੍ਰਿੰਸੀਪਲ ਗੁਰਜੀਤ ਸਿੰਘ ਨੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ’ਚ ਨਵੇਂ ਕੀਰਤੀਮਾਨ ਸਥਾਪਤ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਪ੍ਰੋ. ਬਲਜਿੰਦਰ ਕੌਰ, ਪ੍ਰੋ. ਹਰਜੀਤ ਕੌਰ, ਪ੍ਰੋ. ਮਨਜੀਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਮਨਦੀਪ ਕੌਰ ਤੇ ਸਮੂਹ ਪ੍ਰੋਫੈਸਰ ਹਾਜ਼ਰ ਸਨ।
ਰੈੱਡ ਕਰਾਸ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਵਿਖੇ ਸੈਮੀਨਾਰ ਕਰਵਾਇਆ
NEXT STORY