ਗੁਰਦਾਸਪੁਰ (ਖੋਸਲਾ, ਬਲਬੀਰ)-ਸ਼ਿਵ ਸੈਨਾ ਹਿੰਦੋਸਤਾਨ ਦੀ ਇਕ ਮੀਟਿੰਗ ਧਾਰੀਵਾਲ ਵਿਖੇ ਅਤੁਲ ਮਹਾਜਨ ਦੀ ਅਗਵਾਈ ਹੇਠ ਹੋਈ ਜਿਸ ’ਚ ਸ਼ਿਵ ਸੈਨਾ ਹਿੰਦੋਸਤਾਨ ਦੇ ਪੰਜਾਬ ਯੂਥ ਪ੍ਰਧਾਨ ਹਨੀ ਮਹਾਜਨ, ਪੰਜਾਬ ਬੁਲਾਰੇ ਰੋਹਿਤ ਮੈਗੀ, ਪੰਜਾਬ ਯੂਥ ਉਪ-ਪ੍ਰਧਾਨ ਮਨੋਜ, ਪੰਜਾਬ ਸਕੱਤਰ ਅਕਾਸ਼ ਬੱਬਰ ਆਦਿ ਸ਼ਾਮਲ ਹੋਏ। ਇਸ ਮੌਕੇ ਹਨੀ ਮਹਾਜਨ ਨੇ ਕਿਹਾ ਕਿ ਦੇਸ਼ ’ਚ ਕੋਡ ਆਫ਼ ਕੰਡਕਟ ਲਾਗੂ ਹੋਇਆ ਹੈ। ਦੂਜੇ ਪਾਸੇ ਧਾਰੀਵਾਲ ’ਚ ਆਸ-ਪਾਸ ਦੇ ਪਿੰਡਾਂ ’ਚ ਸ਼ਰਾਬ ਦੀ ਨਾਜਾਇਜ਼ ਬ੍ਰਾਂਚ ਸ਼ਰ੍ਹੇਆਮ ਚੱਲ ਰਹੀ ਹੈ ਤੇ ਵਾਰ-ਵਾਰ ਐਕਸਾਈਜ਼ ਵਿਭਾਗ ਦੇ ਉੱਚ-ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਹਨੀ ਮਹਾਜਨ ਨੇ ਕਿਹਾ ਕਿ ਜੇਕਰ 2 ਦਿਨ ’ਚ ਬ੍ਰਾਂਚ ਬੰਦ ਨਾ ਹੋਈ ਤਾਂ ਸ਼ਿਵ ਸੈਨਾ ਹਿੰਦੋਸਤਾਨ 25 ਅਪ੍ਰੈਲ ਨੂੰ ਐਕਸਾਈਜ਼ ਵਿਭਾਗ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰੇਗੀ ਜਿਸਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜ਼ਿਲਾ ਪ੍ਰਧਾਨ ਲਵਲੀ ਚੋਪਡ਼ਾ, ਨਨੀ ਖੋਸਲਾ ਆਦਿ ਹਾਜ਼ਰ ਸਨ।
ਪਲੂਟਨ ਪੁਲ ’ਤੇ ਮਿੱਟੀ ਦਾ ਬਣਾਇਆ ਰਸਤਾ ਰੁਡ਼੍ਹਿਆ
NEXT STORY