ਗੁਰਦਾਸਪੁਰ (ਵਿਨੋਦ) - ਦੇਸ਼ ਦੀਆਂ ਸਰਹੱਦਾਂ ਤੇ ਦੇਸ਼ ਵਾਸੀਆਂ ਦੀ ਰੱਖਿਆ ਸੈਨਿਕ ਹਰਦਮ ਕਰਦੇ ਹਨ ਪਰ ਦੇਸ਼ ਨਿਵਾਸੀ ਸੈਨਿਕਾਂ ਦੇ ਪਰਿਵਾਰਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਤੋਂ ਅਕਸਰ ਭੱਜਦੇ ਦਿਖਾਈ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਜ਼ਿਲੇ ਦੇ ਪਿੰਡ ਗੁਜ਼ਰਪੁਰਾ ਦਾ ਹੈ ਜਿਥੇ ਇਕ ਸੈਨਿਕ ਜੋ ਅਰੁਣਾਚਲ ਪ੍ਰਦੇਸ਼ 'ਚ ਤੈਨਾਤ ਹੈ ਅਕਤੂਬਰ 2017 'ਚ ਉਸ ਫੌਜੀ ਦੀ ਮਾਂ ਅਤੇ ਭੈਣ ਤੇ ਪਿੰਡ ਦੇ ਕੁਝ ਲੋਕਾਂ ਨੇ ਜ਼ਮੀਨੀ ਵਿਵਾਦ ਨੂੰ ਆਧਾਰ ਬਣਾ ਕੇ ਜਾਨਲੇਵਾ ਹਮਲਾ ਕੀਤਾ ਸੀ ਤੇ ਸੈਨਿਕ ਦੀ ਭੈਣ ਦੀ ਇੱਜਤ 'ਤੇ ਵੀ ਹੱਥ ਪਾਇਆ ਸੀ। ਉਸ ਸਮੇਂ ਮੀਡੀਆ 'ਚ ਮਾਮਲਾ ਆਉਣ ਦੇ ਬਾਅਦ ਉਦੋਂ ਕਿਤੇ ਜਾ ਕੇ ਪੁਲਸ ਨੇ ਮਾਮਲਾ ਤਾਂ ਦਰਜ਼ ਕਰ ਲਿਆ ਸੀ ਪਰ ਦੋਸ਼ੀਆਂ ਨੂੰ ਅੱਜ ਤੱਕ ਨਹੀਂ ਫੜਿਆ। ਫੌਜੀ ਦੀ ਭੈਣ ਜੋ ਜੂਡੋ ਕਰਾਟੇ ਦੀ ਅੰਤਰਰਾਸ਼ਟਰੀ ਖਿਡਾਰੀ ਵੀ ਸੀ ਨੇ, ਪੁਲਸ ਤੋਂ ਇਨਸਾਫ ਨਾ ਮਿਲਦਾ ਵੇਖ ਕੇ ਪੁਲਸ ਤੋਂ ਦੁਖੀ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਮੌਤ ਨੂੰ ਗਲੇ ਲਗਾ ਚੁੱਕੀ ਹੈ। ਉਥੇ 8 ਜਨਵਰੀ ਨੂੰ ਮ੍ਰਿਤਕ ਲੜਕੀ ਦੀ ਵੱਡੀ ਭੈਣ ਦਾ ਵਿਆਹ ਹੈ ਤੇ ਵੱਡੀ ਭੈਣ ਨੇ ਆਪਣੀ ਮ੍ਰਿਤਕ ਭੈਣ ਨਾਲ ਵਾਅਦਾ ਕਰਦੇ ਹੋਏ ਕਿਹਾ ਕਿ ਜਦ ਤੱਕ ਪੁਲਸ ਇਨਸਾਫ ਨਹੀਂ ਕਰਦੀ, ਮ੍ਰਿਤਕ ਦਾ ਨਾ ਪੋਸਟਮਾਰਟਮ ਹੋਵੇਗਾ ਤੇ ਨਾ ਹੀ ਸੰਸਕਾਰ ਹੋਵੇਗਾ। ਉਸ ਨੇ ਕਿਹਾ ਕੇ ਜੇ ਜ਼ਰੂਰਤ ਪਈ ਤਾਂ ਐੱਸ. ਐੱਸ. ਪੀ ਦਫ਼ਤਰ ਦੇ ਸਾਹਮਣੇ ਲਾਸ਼ ਦੇ ਨਾਲ ਪ੍ਰਦਰਸ਼ਨ ਵੀ ਕਰਾਗੇ ਤੇ ਜੇ ਅਜਿਹਾ ਕਰਨ ਨਾਲ ਉਸ ਦਾ ਵਿਆਹ ਟੁੱਟਦਾ ਹੈ ਤਾਂ ਟੁੱਟ ਜਾਵੇ।
ਪੁਲਸ ਨੇ ਇਸ ਮਾਮਲੇ ਦੀ ਗੰਭੀਰਤਾਂ ਨੂੰ ਵੇਖਦੇ ਹੋਏ 14 ਲੋਕਾਂ ਦੇ ਵਿਰੁੱਧ ਕੇਸ ਦਰਜ਼ ਕਰਕੇ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕੀ ਹੈ ਮਾਮਲਾ
ਗੁਰਦਾਸਪੁਰ ਜ਼ਿਲੇ ਦੇ ਪਿੰਡ ਗੁਜਰਪੁਰਾ ਦੇ ਫੌਜੀ ਸਤਵੰਤ ਸਿੰਘ ਦੇ ਘਰ ਤੇ ਅਕਤੂਬਰ 2017 ਨੂੰ ਪਿੰਡ ਦੇ ਹੀ ਕੁਝ ਲੋਕਾਂ ਨੇ ਫੌਜੀ ਦੀ ਮਾਂ ਦੇ ਉਪਰ ਟਰੈਕਟਰ ਚੜਾ ਦਿੱਤਾ ਸੀ ਅਤੇ ਫੌਜੀ ਦੀ ਮ੍ਰਿਤਕ ਭੈਣ ਕੁਲਦੀਪ ਕੌਰ ਨੂੰ ਵੀ ਗੰਭੀਰ ਜਖ਼ਮੀ ਕਰ ਦਿੱਤਾ ਸੀ। ਸਿਵਲ ਹਸਪਤਾਲ ਬਟਾਲਾ 'ਚ ਮਾਂ ਲੜਕੀ ਮੌਤ ਤੇ ਜ਼ਿੰਦਗੀ ਦੀ ਲੜਾਈ ਲੜਦੀ ਰਹੀ। ਸੈਨਿਕ ਸਤਵੰਤ ਸਿੰਘ ਪੁਲਸ ਅਧਿਕਾਰੀਆਂ ਦੇ ਅੱਗੇ ਇਨਸਾਫ ਦੇ ਲਈ ਗਿੜਗਿੜਾਉਦਾ ਰਿਹਾ। ਮੀਡੀਆ ਦੇ ਦਬਾਅ ਦੇ ਕਾਰਨ ਪੁਲਸ ਨੇ ਮਾਮਲਾ ਤਾਂ ਦਰਜ਼ ਕਰ ਲਿਆ ਸੀ ਪਰ ਪੁਲਸ ਨੇ ਆਪਣੀ ਆਦਤ ਅਨੁਸਾਰ ਕਾਰਵਾਈ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਤੇ ਦੋਸ਼ੀ ਸ਼ਰੇਆਮ ਪੁਲਸ ਦੇ ਸਾਹਮਣੇ ਘੁੰਮਦੇ ਰਹੇ। ਮ੍ਰਿਤਕ ਕੁਲਦੀਪ ਕੌਰ ਆਪਣੀ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕੀ ਤੇ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਕੁਲਦੀਪ ਕੌਰ ਜੂਡੋ ਕਰਾਟੇ ਦੀ ਅੰਤਰਰਾਸ਼ਟਰੀ ਖਿਡਾਰੀ ਸੀ, ਜਿਸ ਨੇ ਖੇਡਾਂ 'ਚ ਕਈ ਤਗਮੇ ਜਿੱਤ ਸਨ ਪਰ ਕਾਨੂੰਨ ਦੇ ਖੇਡ ਦੇ ਅੱਗੇ ਆਪਣੀ ਜ਼ਿੰਦਗੀ ਹਾਰ ਗਈ। ਮ੍ਰਿਤਕਾ ਦੀ ਭੈਣ ਨੇ ਕਿਹਾ ਕਿ ਜਦੋਂ ਤੱਕ ਉਹ ਕਾਤਲਾਂ ਸਲਾਖਾਂ ਦੇ ਪਿਛੇ ਨਹੀਂ ਪਹੁੰਚਾ ਦਿੰਦੀ ਉਹ ਵਿਆਹ ਨਹੀਂ ਕਰੇਗੀ।
ਉਤਸ਼ਾਹ ਨਾਲ ਮਨਾਇਆ ਜਾਵੇਗਾ ਗਣਤੰਤਰਤਾ ਦਿਵਸ : ਡੀ. ਸੀ.
NEXT STORY