ਗੁਰਦਾਸਪੁਰ : ਗੁਰਦਾਸਪੁਰ 'ਚ ਹੋਏ ਅੱਤਵਾਦੀ ਹਮਲੇ 'ਚ ਜਿੱਥੇ ਅੱਤਵਾਦੀਆਂ ਅਤੇ ਪੁਲਸ ਫੋਰਸ 'ਚ ਅੰਨ੍ਹੇਵਾਹ ਗੋਲੀਆਂ ਚੱਲ ਰਹੀਆਂ ਸਨ ਉਥੇ ਹੀ ਸਿੱਖ ਆਪਣੀ ਵਿਰਾਸਤੀ ਮਰਿਆਦਾ ਨਿਭਾਉਂਦੇ ਨਜ਼ਰ ਆਏ। ਇਸ ਮੌਕੇ ਸਿੱਖ ਨੌਜਵਾਨਾਂ ਵਲੋਂ ਅੱਤਵਾਦੀਆਂ ਦਾ ਸਾਹਮਣਾ ਕਰ ਰਹੇ ਪੁਲਸ ਅਤੇ ਫੌਜੀ ਵੀਰਾਂ ਲਈ ਪਾਣੀ ਅਤੇ ਲੰਗਰ ਦੀ ਅਟੁੱਟ ਸੇਵਾ ਨਿਭਾਈ ਗਈ।
ਇਨ੍ਹਾਂ ਸਿੱਖ ਨੌਜਵਾਨਾਂ ਵਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਿਭਾਈ ਗਈ ਇਹ ਸੇਵਾ ਕਾਬਲੇ ਤਾਰੀਫ ਹੈ। ਜਦੋਂ ਇਨ੍ਹਾਂ ਪਾਸੋਂ ਪੁੱਛਿਆ ਗਿਆ ਕਿ ਤੁਹਾਨੂੰ ਇਨ੍ਹਾਂ ਵਰ੍ਹਦੀਆਂ ਗੋਲੀਆਂ 'ਚ ਡਰ ਭੈਅ ਨਹੀਂ ਲੱਗਾ ਤਾਂ ਵੀਡੀਓ ਵਿਚ ਤੁਸੀਂ ਵੀ ਸੁਣੋ ਕਿਸ ਦਲੇਰੀ ਨਾਲ ਇਸ ਨੌਜਵਾਨ ਨੇ ਇਸ ਦਾ ਉਤਰ ਦਿੱਤਾ।
ਸ਼ਹੀਦ ਬਲਜੀਤ ਸਿੰਘ ਦੀ ਅੰਤਿਮ ਵਿਦਾਈ 'ਚ ਇਕੱਠਾ ਹੋਇਆ ਲੋਕਾਂ ਦਾ ਭਾਰੀ ਹਜੂਮ (ਤਸਵੀਰਾਂ)
NEXT STORY