ਗੁਰਦਾਸਪੁਰ— ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਲੋਕ ਵੋਟ ਪਾਉਣ ਲਈ ਘਰਾਂ 'ਚੋਂ ਨਿਕਲਣੇ ਸ਼ੁਰੂ ਹੋ ਗਏ ਹਨ। ਉਥੇ ਹੀ ਇਕ ਪਾਸੇ ਜਿੱਥੇ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਸੁਜਾਨਪੁਰ ਦੇ ਬੂਥ ਨੰਬਰ 47 'ਤੇ ਮਸ਼ੀਨ ਖਰਾਬ ਹੋਣ ਕਰਕੇ ਵੋਟਿੰਗ ਰੋਕ ਦਿੱਤੀ ਗਈ ਹੈ।

ਇਸੇ ਤਰ੍ਹਾਂ ਦੀਨਾਨਗਰ ਦੇ ਪਿੰਡ ਰਣਜੀਤ ਬਾਗ ਦੇ ਬੂਥ ਨੰਬਰ 127 'ਤੇ ਮਸ਼ੀਨ ਖਰਾਬ ਹੋਣ ਕਰਕੇ ਵੋਟਿੰਗ ਰੁੱਕ ਗਈ ਹੈ ਅਤੇ ਲੋਕ ਘਰਾਂ ਨੂੰ ਵਾਪਸ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਇਨ੍ਹਾਂ ਚੋਣਾਂ ਵਿਚ 15 ਲੱਖ 17 ਹਜ਼ਾਰ 436 ਵੋਟਰ ਆਪਣੀ ਵੋਟਾਂ ਦੀ ਵਰਤੋਂ ਕਰਨਗੇ। ਇਨ੍ਹਾਂ 'ਚ 8 ਲੱਖ 7 ਹਜ਼ਾਰ 924 ਵੋਟਰ ਪੁਰਸ਼ ਹਨ ਅਤੇ 7 ਲੱਖ 9 ਹਜ਼ਾਰ 498 ਵੋਟਰ ਔਰਤਾਂ, 18 ਤੋਂ 19 ਸਾਲ ਦੇ 85 ਹਜ਼ਾਰ 906 ਵੋਟਰ ਅਤੇ 14 ਥਰਡ ਜੈਂਡਰ ਵੋਟਰ ਸ਼ਾਮਲ ਹਨ। ਜ਼ਿਮਨੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਪੁਲਸ ਦੀਆਂ 4 ਕੰਪਨੀਆਂ ਅਤੇ 12 ਕੰਪਨੀਆਂ ਪੈਰਾ ਮਿਲਟਰੀ ਫੋਰਸ ਦੀਆਂ ਅਤੇ ਕੁੱਲ 3561 ਜਵਾਨ ਤਾਇਨਾਤ ਕੀਤੇ ਗਏ ਹਨ। ਚੋਣ ਕਮਿਸ਼ਨ ਵਲੋਂ ਜ਼ਿਮਨੀ ਚੋਣ ਲਈ 1781 ਪੋਲਿੰਗ ਬੂਥ ਬਣਾਏ ਗਏ ਹਨ।
ਡਬਲ ਮਰਡਰ ਕੇਸ : ਕੇ. ਜੇ. ਸਿੰਘ ਤੇ ਉਸਦੀ ਮਾਂ ਦੇ ਹੱਤਿਆਰੇ ਆਖਿਰ ਕਦੋਂ ਆਉਣਗੇ ਪੁਲਸ ਦੀ ਪਕੜ 'ਚ
NEXT STORY