ਗੁਰਦਾਸਪੁਰ (ਹਰਮਨਪ੍ਰੀਤ) — ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਸਾਲ 2009 ਦੌਰਾਨ ਦੇਸ਼ ਅੰਦਰ ਗੈਰਸਿਆਸੀ ਪਰਿਵਾਰਕ ਪਿਛੋਕੜ ਵਾਲੇ ਆਮ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਸ਼ੁਰੂ ਕੀਤਾ ਗਿਆ ਪਾਇਲਟ ਪ੍ਰਾਜੈਕਟ ਦਿਨੋ-ਦਿਨ ਦਮ ਤੋੜਦਾ ਨਜ਼ਰ ਆ ਰਿਹਾ ਹੈ, ਕਿਉਂਕਿ ਇਸ ਵਾਰ ਪੰਜਾਬ ਅੰਦਰ ਐਲਾਨੇ ਜਾ ਚੁੱਕੇ 9 ਹਲਕਿਆਂ ਦੌਰਾਨ ਰਾਹੁਲ ਗਾਂਧੀ ਦੇ 'ਪਿਟਾਰੇ' 'ਚੋਂ ਯੂਥ ਕਾਂਗਰਸ ਨਾਲ ਸਬੰਧਿਤ ਕਿਸੇ ਵੀ ਨੌਜਵਾਨ ਦੀ 'ਲਾਟਰੀ' ਨਹੀਂ ਨਿਕਲੀ,ਜਿਸ ਕਾਰਨ ਨੌਜਵਾਨ ਵਰਗ ਨਿਰਾਸ਼ਾ ਮਹਿਸੂਸ ਕਰ ਰਿਹਾ ਹੈ। ਰਾਹੁਲ ਗਾਂਧੀ ਨੇ ਦੇਸ਼ ਦੇ ਮਿਹਨਤੀ ਅਤੇ ਚੰਗਾ ਜਨਤਕ ਅਧਾਰ ਰੱਖਣ ਵਾਲੇ ਨੌਜਵਾਨਾਂ ਨੂੰ ਸਿਆਸਤ ਦੀ ਸਭ ਤੋਂ ਉਪਰਲੀ ਮੰਜ਼ਿਲ ਤੱਕ ਪਹੁੰਚਾਉਣ ਲਈ ਸਾਲ 2009 ਦੌਰਾਨ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਸੀ, ਜਿਸ ਤਹਿਤ ਨਾ ਸਿਰਫ ਯੂਥ ਕਾਂਗਰਸ ਦੇ ਸਾਰੇ ਅਹੁਦਿਆਂ ਲਈ ਆਮ ਚੋਣਾਂ ਕਰਵਾਉਣ ਦੀ ਰਵਾਇਤ ਸ਼ੁਰੂ ਕੀਤੀ ਸੀ ਸਗੋਂ ਇਹ ਚੋਣਾਂ ਜਿੱਤਣ ਵਾਲੇ ਨੌਜਵਾਨਾਂ ਨੂੰ ਲੋਕ ਸਭਾ ਚੋਣਾਂ 'ਤੇ ਵਿਧਾਨ ਸਭਾ ਚੋਣਾਂ ਲੜਾ ਕੇ ਹੁਣ ਤੱਕ ਅਨੇਕਾਂ ਨੌਜਵਾਨਾਂ ਦੀ ਜ਼ਿੰਦਗੀ ਬਦਲ ਦਿੱਤੀ ਸੀ। ਇਕੱਲੇ ਪੰਜਾਬ ਅੰਦਰ ਹੀ ਅਜਿਹੇ ਦਰਜਨਾਂ ਨੌਜਵਾਨ ਹਨ, ਜੋ ਰਾਹੁਲ ਦੇ ਇਸ ਪ੍ਰਾਜੈਕਟ ਕਾਰਨ ਸਿਆਸਤ ਦੇ ਆਸਮਾਨ 'ਚ ਧੂਰ ਤਾਰੇ' ਵਾਂਗ ਚਮਕ ਚੁੱਕੇ ਹਨ ਅਤੇ ਹੁਣ ਵੀ ਸਿਆਸੀ ਹਲਕਿਆਂ 'ਚ ਉਨ੍ਹਾਂ ਦੀ ਚੰਗੀ ਪਛਾਣ ਸਥਾਪਿਤ ਹੋ ਚੁੱਕੀ ਹੈ। ਰਾਜਾ ਵੜਿੰਗ ਵੀ ਇਸੇ ਪ੍ਰਾਜੈਕਟ ਦੀ ਬਦੌਲਤ ਦੇਸ਼ ਅੰਦਰ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਹਿਣ ਤੋਂ ਇਲਾਵਾ ਦੋ ਵਾਰ ਵਿਧਾਇਕ ਬਣ ਚੁੱਕੇ ਹਨ, ਜਿਨ੍ਹਾਂ ਦਾ ਪਰਿਵਾਰਕ ਪਿਛੋਕੜ ਗੈਰ-ਸਿਆਸੀ ਹੈ। ਇਸੇ ਤਰ੍ਹਾਂ ਰਵਨੀਤ ਬਿਟੂ ਦਾ ਪਿਛੋਕੜ ਭਾਵੇਂ ਸਿਆਸੀ ਹੈ ਪਰ ਬਿੱਟੂ ਦੀ ਅਸਲ ਪਛਾਣ ਯੂਥ ਕਾਂਗਰਸ 'ਚ ਕੀਤੀ ਗਈ ਮਿਹਨਤ ਦੀ ਬਦੌਲਤ ਬਣੀ ਸੀ।
2009 'ਚ ਦਿੱਤੀਆਂ ਟਿੱਕਟਾਂ
ਸਾਲ 2009 ਦੌਰਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੌਰਾਨ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੀਆਂ ਕੁੱਲ 13 ਸੀਟਾਂ 'ਚੋਂ ਅਨੰਦਪੁਰ ਸਾਹਿਬ, ਫਰੀਦਕੋਟ ਤੇ ਸੰਰੂਰ ਦੀਆਂ ਟਿਕਚਾਂ ਤੋਂ ਯੂਥ ਆਗੂਆਂ ਨੂੰ ਚੋਣ ਲੜਾਈ ਗਈ ਸੀ, ਜਿਸ 'ਚੋਂ 2 ਸੀਟਾਂ 'ਤੇ ਨੌਜਵਾਨ ਚਿਹਰੇ ਜੇਤੂ ਰਹੇ ਸਨ। ਇਸੇ ਤਰ੍ਹਾਂ 2014 'ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਰਵਨੀਤ ਸਿੰਘ ਬਿੱਟੂ ਲੁਧਿਆਣੇ ਤੋਂ ਤੇ ਵਿਜੇ ਇੰਦਰ ਸਿੰਗਲਾ ਨੂੰ ਸੰਗਰੂਰ ਤੋਂ ਚੋਣ ਲੜਾਈ ਗਈ ਸੀ, ਜਿਸ ਦੌਰਾਨ ਰਵਨੀਤ ਬਿੱਟੂ ਜਿੱਤ ਗਏ ਸਨ ਪਰ ਸਿੰਗਲਾ ਇਹ ਚੋਣ ਹਾਰ ਗਏ ਸਨ।
ਯੂਥ ਆਗੂ |
ਵਿਰੋਧੀ ਅਕਾਲੀ ਦਲ ਉਮੀਦਵਾਰ |
ਹਲਕਾ |
ਨਤੀਜਾ |
ਰਵਨੀਤ ਸਿੰਘ ਬਿੱਟੂ |
ਡਾ. ਦਲਜੀਤ ਸਿੰਘ ਚੀਮਾ |
ਅਨੰਦਪੁਰ ਸਾਹਿਬ |
ਜਿੱਤੇ |
ਵਿਜੇ ਇੰਦਰ ਸਿੰਗਲਾ |
ਸੁਖਦੇਵ ਢੀਂਡਸਾ |
ਸੰਗਰੂਰ |
ਜਿੱਤੇ |
ਸੁਖਵਿੰਦਰ ਸਿੰਘ ਡੈਨੀ |
ਪਰਮਜੀਤ ਕੌਰ ਗੁਲਸ਼ਨ |
ਫਰੀਦਕੋਟ |
ਹਾਰੇ |
2012 ਦੀਆਂ ਵਿਧਾਨ ਸਭਾ ਚੋਣਾਂ 'ਚ 6 ਯੂਥ ਆਗੂਆਂ ਨੂੰ ਦਿੱਤੀਆਂ ਟਿਕਟਾਂ
2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੌਰਾਨ ਪੰਜਾਬ ਅੰਦਰ ਬਲਾਚੌਰ, ਗਿੱਦੜਬਾਹਾ, ਫਤਿਹਗੜ੍ਹ ਸਾਹਿਬ, ਪਾਇਲ, ਮਜੀਠਾ, ਫਿਰੋਜ਼ਪੁਰ ਦਿਹਾਤੀ ਨਾਲ ਸਬੰਧਿਤ 6 ਹਲਕਿਆਂ 'ਚ ਯੂਥ ਕਾਂਗਰਸ ਦੇ ਆਗੂਆਂ ਨੂੰ ਟਿਕਟਾਂ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ, ਜਿਨ੍ਹਾਂ 'ਚੋਂ ਗਿੱਦੜਬਾਹਾ ਤੇ ਫਤਿਹਗੜ੍ਹ ਸਾਹਿਬ ਨੂੰ ਛੱਡ ਕੇ ਬਾਕੀ ਦੇ ਚਾਰ ਹਲਕਿਆਂ ਅੰਦਰ ਯੂਥ ਆਗੂ ਹਾਰ ਗਏ ਸਨ।
ਯੂਥ ਆਗੂ |
ਵਿਰੋਧੀ ਅਕਾਲੀ ਦਲ ਉਮੀਦਵਾਰ |
ਹਲਕਾ |
ਨਤੀਜਾ |
ਅਮਰਿੰਦਰ ਸਿੰਘ ਰਾਜਾ ਵੜਿੰਗ |
ਸੰਤ ਸਿੰਘ ਬਰਾੜ |
ਗਿੱਦੜਬਾਹਾ |
ਜਿੱਤੇ |
ਰਾਜਵਿੰਦਰ ਲੱਕੀ |
ਨੰਦ ਲਾਲ |
ਬਲਾਚੌਰ |
ਹਾਰੇ |
ਸ਼ਲਿੰਦਰ ਸ਼ੈਲੀ |
ਬਿਕਰਮ ਮਜੀਠੀਆ |
ਮਜੀਠਾ |
ਹਾਰੇ |
ਲਖਵੀਰ ਸਿੰਘ ਲੱਖਾ |
ਚਰਨਜੀਤ ਸਿੰਘ ਅਠਵਾਲ |
ਪਾਇਲ |
ਹਾਰੇ |
ਕੁਲਜੀਤ ਸਿੰਘ ਨਾਗਰਾ |
ਪ੍ਰੇਮ ਸਿੰਘ ਚੰਦੂਮਾਜਰਾ |
ਫਤਿਹਗੜ੍ਹ ਸਾਹਿਬ |
ਜਿੱਤੇ |
ਸਤਿਕਾਰ ਕੌਰ |
ਜੋਗਿੰਦਰ ਸਿੰਘ ਜਿੰਦੂ |
ਫਿਰੋਜ਼ਪੁਰ ਦਿਹਾਤੀ |
ਹਾਰੇ |
2017 'ਚ ਕਰੀਬ 15 ਹਲਕਿਆਂ 'ਚ ਉਤਾਰੇ ਸਨ ਨੌਜਵਾਨ ਚਿਹਰੇ
2017 ਦੌਰਾਨ ਵੀ ਰਾਹੁਲ ਗਾਂਧੀ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਪੰਜਾਬ ਦੇ ਕਰੀਬ 15 ਹਲਕਿਆਂ ਅੰਦਰ ਨੌਜਵਾਨ ਚਿਹਰਿਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਜਿਨ੍ਹਾਂ 'ਚੋਂ ਕਰੀਬ 4 ਨੌਜਵਾਨਾਂ ਨੂੰ ਛੱਡ ਕੇ ਬਾਕੀ ਦੇ ਨੌਜਵਾਨ ਚਿਹਰਿਆਂ ਨੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੀਆਂ ਸਨ। ਜਿਨ੍ਹਾਂ ਨੇ ਗੈਰ-ਸਿਆਸੀ ਪਰਿਵਾਰਕ ਪਿਛੋਕੜ ਹੋਣ ਦੇ ਬਾਵਜੂਦ ਪਹਿਲੀ ਵਾਰ ਚੋਣ ਲੜ ਕੇ ਵਿਧਾਇਕ ਵਜੋਂ ਜਿੱਤ ਦਾ ਝੰਡਾ ਗੱਡਿਆ ਸੀ।
ਯੂਥ ਆਗੂ |
ਵਿਰੋਧੀ ਅਕਾਲੀ ਦਲ ਉਮੀਦਵਾਰ |
ਹਲਕਾ |
ਨਤੀਜਾ |
ਬਰਿੰਦਰਮੀਤ ਸਿੰਘ ਪਾਹੜਾ |
ਗੁਰਬਚਨ ਸਿੰਘ ਬੱਬੇਹਾਲੀ |
ਗੁਰਦਾਸਪੁਰ |
ਜਿੱਤੇ |
ਸੁਖਪਾਲ ਸਿੰਘ ਭੁੱਲਰ |
ਵਿਰਸਾ ਸਿੰਘ ਵਲਟੋਹਾ |
ਖੇਮਕਰਨ |
ਜਿੱਤੇ |
ਕੁਲਬੀਰ ਸਿੰਘ ਜ਼ੀਰਾ |
ਹਰੀ ਸਿੰਘ ਜ਼ੀਰਾ |
ਜ਼ੀਰਾ |
ਜਿੱਤੇ |
ਰਾਜਾ ਵੜਿੰਗ |
ਹਰਦੀਪ ਸਿੰਘ ਡਿੰਪੀ ਢਿੱਲੋਂ |
ਗਿੱਦੜਬਾਹਾ |
ਜਿੱਤੇ |
ਸਤਿਕਾਰ ਕੌਰ |
ਜੋਗਿੰਦਰ ਸਿੰਘ ਜਿੰਦੂ |
ਫਿਰੋਜ਼ਪੁਰ ਦਿਹਾਤੀ |
ਜਿੱਤੇ |
ਅੰਗਦ ਸਿੰਘ |
ਜਰਨੈਲ ਸਿੰਘ ਵਾਹਦ |
ਨਵਾਂ ਸ਼ਹਿਰ |
ਜਿੱਤੇ |
ਅਮਿਤ ਵਿੱਜ |
ਅਸ਼ਵਨੀ ਸ਼ਰਮਾ |
ਪਠਾਨਕੋਟ |
ਜਿੱਤੇ |
ਲਖਬੀਰ ਸਿੰਘ ਲੱਖਾ |
ਗੁਰਪ੍ਰੀਤ ਸਿੰਘ ਲਾਪਰਾ |
ਪਾਇਲ |
ਜਿੱਤੇ |
ਦਵਿੰਦਰ ਘੁਬਾਇਆ |
ਸੁਰਜੀਤ ਕੁਮਾਰ ਜਿਆਣੀ |
ਫਾਜ਼ਿਲਕਾ |
ਜਿੱਤੇ |
ਦਵਿੰਦਰ ਗੋਲਡੀ |
ਜਸਵੀਰ ਸਿੰਘ ਜੱਸੀ |
ਧੂਰੀ |
ਜਿੱਤੇ |
ਸੁਖਵਿੰਦਰ ਸਿੰਘ ਡੈਨੀ |
ਦਲਬੀਰ ਸਿੰਘ |
ਜੰਡਿਆਲਾ ਗੁਰੂ |
ਜਿੱਤੇ |
ਖੁਸ਼ਬਾਜ ਜਟਾਣਾ |
ਪ੍ਰੋ. ਬਲਜਿੰਦਰ ਕੌਰ |
ਤਲਵੰਡੀ ਸਾਬੋ |
ਹਾਰੇ |
ਵਿਕਰਮਜੀਤ ਚੌਧਰੀ |
ਬਲਦੇਵ ਸਿੰਘ ਖਹਿਰਾ |
ਫਿਲੌਰ |
ਹਾਰੇ |
ਬਰਿੰਦਰ ਢਿੱਲੋਂ |
ਅਮਰਜੀਤ ਸਿੰਘ ਸੰਦੋਆ |
ਰੂਪਨਗਰ |
ਹਾਰੇ |
ਦਾਮਨ ਬਾਜਵਾ |
ਅਮਨ ਅਰੋੜਾ |
ਸੁਨਾਮ |
ਹਾਰੇ |
'ਮੱਧ ਪ੍ਰਦੇਸ ਛਾਪੇਮਾਰੀਆਂ' ਖਿਲਾਫ 'ਪੰਜਾਬ ਯੂਥ ਕਾਂਗਰਸ' ਦਾ ਪ੍ਰਦਰਸ਼ਨ
NEXT STORY