ਗੁਰਦਾਸਪੁਰ (ਦੀਪਕ)— ਗੁਰਦਾਸਪੁਰ ਚੋਣਾਂ 'ਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਲੀਡ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੇ ਆਪਣੀ ਪਾਰਟੀ ਦੀਆਂ ਨੀਤੀਆਂ 'ਤੇ ਚਲਦਿਆਂ ਵੋਟਿੰਗ ਪ੍ਰਕਿਰਿਆ 'ਚ ਹੀ ਦੋਸ਼ ਕੱਢਣੇ ਸ਼ੁਰੂ ਕਰ ਦਿੱਤੇ ਹਨ। ਸੁਰੇਸ਼ ਖਜੂਰੀਆ ਦਾ ਕਹਿਣਾ ਹੈ ਕਿ 'ਆਪ' ਪਾਰਟੀ ਨੂੰ ਲੋਕਾਂ ਨੇ ਨਹੀਂ ਵੋਟਿੰਗ ਮਸ਼ੀਨਾਂ ਦੀ ਗੜਬੜੀ ਨੇ ਹਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਜਗ੍ਹਾ 'ਤੇ 'ਝਾੜੂ' ਵਾਲੇ ਬਟਨ ਕੰਮ ਨਹੀਂ ਕਰ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਵੋਟਿੰਗ 'ਚ ਹੇਰਾ-ਫੇਰੀ ਕਰਨ ਦੇ ਦੋਸ਼ ਤਕ ਲਗਾ ਦਿੱਤੇ। ਉਨ੍ਹਾਂ ਕਿਹਾ ਕਿ ਅਚਾਨਕ ਕਾਂਗਰਸ ਦੀ ਵੋਟਿੰਗ 43 ਫੀਸਦੀ ਤੋਂ 56 ਫੀਸਦੀ ਕਿਵੇਂ ਵੱਧ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਪਣੀ ਹਾਰ ਨੂੰ ਦੇਖਦਿਆਂ ਸੁਰੇਸ਼ ਖਜੂਰੀਆ ਕਾਊਂਟਿੰਗ ਸੈਂਟਰ ਛੱਡ ਕੇ ਚਲੇ ਗਏ ਹਨ।
30 ਕਰੋੜ ਦੀ ਲਾਗਤ ਨਾਲ ਬਣੇ ਹੈਲਥ ਸੈਕਟਰ ਸਕਿਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ
NEXT STORY