ਗੁਰਦਾਸਪੁਰ (ਗੁਰਪ੍ਰੀਤ) : ਪਿਛਲੇ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਵਲੋਂ ਗੁਰਦਾਸਪੁਰ 'ਚ ਚੱਲ ਰਹੀ ਇਕ ਬੀਜ ਫੈਕਟਰੀ 'ਤੇ ਦੋਸ਼ ਲਗਾਏ ਗਏ ਸਨ ਕਿ ਫੈਕਟਰੀ ਵਲੋਂ ਝੋਨੇ ਦਾ ਜੋ ਬੀਜ ਵੇਚਿਆ ਜਾ ਰਿਹਾ ਹੈ ਉਹ ਅਧਿਕਾਰਿਤ ਤੌਰ 'ਤੇ ਵਿਕ ਨਹੀਂ ਸਕਦਾ। ਇਸ ਮਾਮਲੇ 'ਚ ਕਿਸਾਨਾਂ ਵਲੋਂ ਵੀ ਅੱਜ ਬੀਜ ਫੈਕਟਰੀ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਦੂਜੇ ਪਾਸੇ ਇਸ ਮਾਮਲੇ 'ਚ ਫੈਕਟਰੀ ਮਾਲਕ ਲਖਵਿੰਦਰ ਸਿੰਘ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਸ 'ਤੇ ਬਿਕਰਮ ਮਜੀਠੀਆ ਵਲੋਂ ਜੋ ਦੋਸ਼ ਲਗਾਏ ਗਏ ਹਨ ਉਹ ਬੇਬੁਨਿਆਦ ਹਨ।
ਉਸ ਨੇ ਕਿਹਾ ਕਿ ਫੈਕਟਰੀ 'ਚ ਕੋਈ ਵੀ ਗੈਰ-ਕਾਨੂੰਨੀ ਢੰਗ ਨਾਲ ਬੀਜ ਨਹੀਂ ਵੇਚਿਆ ਜਾ ਰਿਹਾ ਤੇ ਨਾ ਹੀ ਉਸ ਦੇ ਕਿਸੇ ਕਾਂਗਰਸੀ ਨੇਤਾ ਨਾਲ ਸਬੰਧ ਹਨ ਸਗੋਂ ਉਹ ਖੁਦ ਅਕਾਲੀ ਪਰਿਵਾਰ ਨਾਲ ਸੰਬੰਧਿਤ ਹੈ। ਉਸ ਨੇ ਦੱਸਿਆ ਕਿ ਉਸ ਖਿਲਾਫ ਕੋਈ ਵੀ ਮਾਮਲਾ ਦਰਜ ਨਹੀਂ ਹੈ, ਉਸ ਨੂੰ ਬਿਨ੍ਹਾਂ ਕਿਸੇ ਪੁਖਤਾ ਸਬੂਤ ਦੇ ਸਿਰਫ ਬਦਨਾਮ ਕੀਤਾ ਜਾ ਰਿਹਾ ਹੈ। ਜਿਸ ਕਾਰਨ ਹੁਣ ਉਹ ਬਿਕਰਮ ਮਜੀਠੀਆ, ਦਲਜੀਤ ਸਿੰਘ ਚੀਮਾ ਅਤੇ ਵੱਖ-ਵੱਖ ਨਿਊਜ਼ ਚੈਨਲਾਂ ਦੇ ਖਿਲਾਫ 5-5 ਕਰੋੜ ਦਾ ਮਾਣ ਹਾਨੀ ਦਾ ਦਾਅਵਾ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਦੀ ਜਾਨ ਨੂੰ ਵੀ ਖਤਰਾ ਹੈ ਤੇ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਅਕਾਲੀ ਦਲ ਹੋਵੇਗਾ।
ਕੈਨੇਡਾ 'ਚ ਵਾਪਰੇ ਭਿਆਨਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
NEXT STORY