ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪਿੰਡ ਮੱਝੂਪੁਰ ਸਥਿਤ ਉਸਾਰੇ ਜਾ ਰਹੇ ਨਵੇਂ ਗੁਰਦੁਆਰਾ ਸਿੰਘ ਸਭਾ ਸਾਹਿਬ ਦਾ ਨੀਂਹ ਪੱਥਰ ਸੰਤਾਂ-ਮਹਾਪੁਰਖਾਂ ਵੱਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਬੱਬਾ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਦਲਬੀਰ ਸਿੰਘ ਨੇ ਦੱਸਿਆ ਕਿ ਨਗਰ ਦੀ ਸੰਗਤ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਮੱਝੂਪੁਰ ਦੇ ਸਹਿਯੋਗ ਨਾਲ ਪਿੰਡ ਵਿਖੇ ਉਸਾਰੇ ਜਾ ਰਹੇ ਗੁਰਦੁਆਰਾ ਸਿੰਘ ਸਭਾ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਬਾਬਾ ਬਿਧੀ ਚੰਦ ਸੰਪ੍ਰਦਾਇ ਦੇ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਜੀ ਸ਼ਾਹਪੁਰ ਵਾਲੇ, ਸੰਤ ਬਾਬਾ ਪਾਲ ਸਿੰਘ ਜੀ ਲੌਹਕੀਆ ਵਾਲੇ ਅਤੇ ਸੰਤ ਬਾਬਾ ਨਰਿੰਜਣ ਸਿੰਘ ਜੀ ਪੰਜਵੜ ਵਾਲਿਆਂ ਵੱਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨਿਰਵਿਘਨ ਸੰਪੂਰਨਤਾ ਦੀ ਅਰਦਾਸ ਹੈੱਡ ਗ੍ਰੰਥੀ ਗੁ. ਬੀੜ ਸਾਹਿਬ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਵੱਲੋਂ ਕੀਤੀ ਗਈ।
ਇਸ ਮੌਕੇ ਵੀਰ ਸਿੰਘ ਦੋਧੀ, ਵੱਸਣ ਸਿੰਘ ਬਿੱਲਾ, ਮਹੰਤਾ ਸਿੰਘ, ਮਿਲਖਾ ਸਿੰਘ ਮੱਝੂਪੁਰ, ਦਿਆਲ ਸਿੰਘ ਸਾਬਕਾ ਸਰਪੰਚ, ਮੰਗਲ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ, ਬਿੱਕਰ ਸਿਘ ਦੋਧੀ, ਦਿਲਬਾਗ ਸਿੰਘ ਲਹੌਕੀਆ, ਦਿਲਬਾਗ ਸਿੰਘ ਮੱਝੂਪੁਰ, ਅੰਗਰੇਜ ਸਿੰਘ, ਦਿਆਲ ਸਿੰਘ ਮਾਲਚੱਕੀਏ, ਨੰਬਰਦਾਰ ਸਰਮੇਲ ਸਿੰਘ, ਰਾਣਾ ਮੱਝੂਪੁਰ, ਗੁਰਮੁੱਖ ਸਿੰਘ, ਗੁਰਸ਼ਰਨ ਸਿੰਘ, ਸੋਨੂੰ ਗੁਰਦੇਵ ਸਿੰਘ ਸਮੇਤ ਸਮੂਹ ਨਗਰ ਵਾਸੀ ਹਾਜ਼ਰ ਸਨ।
ਲੀਹੋਂ ਲੱਥੇ ਪੰਜਾਬ ਨੂੰ ਮੁੜ ਪੈਰਾਂ ਸਿਰ ਖੜੇ ਕਰਨ ਲਈ ਕੈਪਟਨ ਸਰਕਾਰ ਕਰ ਹੀ ਹੈ ਯਤਨ : ਮੋਫਰ
NEXT STORY