ਕਲਾਨੌਰ, (ਵਤਨ)- ਇਥੋਂ ਨੇੜਲੇ ਪਿੰਡ ਵਡਾਲਾ ਬਾਂਗਰ 'ਚ ਮਸੀਹ ਭਾਈਚਾਰੇ ਤੇ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸੰਬੰਧਤ ਲੋਕਾਂ ਨੇ ਗੁਰਦੁਆਰਾ ਸੇਵਕ ਕਮੇਟੀ ਦੇ ਪ੍ਰਧਾਨ 'ਤੇ ਜਾਤੀਸੂਚਕ ਸ਼ਬਦ ਬੋਲਣ ਤੇ ਕੁੱਟਮਾਰ ਦੇ ਦੋਸ਼ ਲਾਏ ਹਨ, ਜਦਕਿ ਪ੍ਰਧਾਨ ਨੇ ਇਨ੍ਹਾਂ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ।
ਇਸ ਸੰਬੰਧੀ ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਵਡਾਲਾ ਬਾਂਗਰ ਦੀਆਂ ਕਾਲੋਨੀਆਂ ਦੇ ਵਾਸੀਆਂ ਦਵਿੰਦਰ ਸਿੰਘ, ਸੁਨੀਤਾ, ਕੰਸ਼ੋ, ਸੋਨਾ ਸਿੰਘ, ਮੁਕੇਸ਼ ਕੁਮਾਰ, ਕਰਮਜੀਤ ਸਿੰਘ, ਧਰਮ ਸਿੰਘ ਪੰਚ, ਗੁਰਮੁੱਖ ਸਿੰਘ, ਪੂਰਨ ਸਿੰਘ, ਸੁਰਜੀਤ ਸਿੰਘ, ਬਿਸ਼ਨ ਲਾਲ ਆਦਿ ਨੇ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਸਾਬਕਾ ਫੌਜੀ ਅਮਰੀਕ ਸਿੰਘ ਦੀ ਜ਼ਮੀਨ ਕਾਲੌਨੀਆਂ ਦੇ ਨੇੜੇ ਹੈ ਤੇ ਅੱਜ ਰੋਜ਼ ਦੀ ਤਰ੍ਹਾਂ ਜਦੋਂ ਉਹ ਆਪਣੀ ਜ਼ਮੀਨ ਵੱਲ ਪਸ਼ੂਆਂ ਦਾ ਚਾਰਾ ਲੈ ਕੇ ਆਇਆ ਤਾਂ ਆਉਂਦਿਆਂ ਹੀ ਜਾਤੀਸੂਚਕ ਸ਼ਬਦ ਬੋਲਣ ਉਪਰੰਤ ਸਾਨੂੰ ਗਾਲ੍ਹਾਂ ਕੱਢੀਆਂ।ਇਸ ਮੌਕੇ ਪ੍ਰਧਾਨ ਨੇ ਗੁੱਸੇ ਆ ਕੇ ਇੱਟ ਫੜ ਲਈ ਤੇ ਦਵਿੰਦਰ ਸਿੰਘ ਦੇ ਲੱਕ 'ਚ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਨੇ ਉਨ੍ਹਾਂ ਦੀਆਂ ਔਰਤਾਂ ਨਾਲ ਵੀ ਗਾਲੀ-ਗਲੋਚ ਕੀਤਾ। ਪੀੜਤਾਂ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਪੁਲਸ ਚੌਕੀ ਵਡਾਲਾ ਬਾਂਗਰ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ।
ਜਨਮੇਜਾ ਸਿੰਘ ਸੇਖੋਂ ਨਾਲ ਵੱਡੀ ਗਿਣਤੀ 'ਚ ਆਗੂ ਤੇ ਵਰਕਰਾਂ ਨੇ ਅਫਸੋਸ ਪ੍ਰਗਟਾਇਆ
NEXT STORY