ਅੰਮ੍ਰਿਤਸਰ (ਕਮਲ, ਮਮਤਾ) : ਸੰਸਦ 'ਚ ਅੰਮ੍ਰਿਤਸਰ ਦੀ ਪ੍ਰਤੀਨਿਧਤਾ ਕਰਦਿਆਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਪਾਰਲੀਮੈਂਟ 'ਚ ਬੋਲਦਿਆਂ ਪੰਜਾਬ 'ਚ ਚੱਲ ਰਹੇ ਰੇਲਵੇ ਵਿਭਾਗ ਦੇ ਪ੍ਰਾਜੈਕਟਾਂ ਨੂੰ ਜਲਦ ਪੂਰਾ ਕਰਨ ਦੇ ਨਾਲ-ਨਾਲ ਨਵੀਆਂ ਰੇਲ ਲਾਈਨਾਂ ਵਿਛਾਉਣ ਦੀ ਮੰਗ ਕੀਤੀ। ਸੰਸਦ 'ਚ ਡਿਮਾਂਡ ਫਾਰ ਗ੍ਰਾਂਟ ਅਧੀਨ ਰੇਲਵੇ ਵਿਭਾਗ 'ਤੇ ਬੋਲਦਿਆਂ ਔਜਲਾ ਨੇ ਕਿਹਾ ਕਿ ਜੇਕਰ ਪੰਜਾਬ ਦੇ ਛੋਟੇ-ਛੋਟੇ ਰੇਲ ਲਿੰਕ ਜਿਨ੍ਹਾਂ ਦੀ ਲੰਬਾਈ 117 ਕਿਲੋਮੀਟਰ ਬਣਦੀ ਹੈ, ਨੂੰ ਮੁੱਖ ਰੇਲਵੇ ਮਾਰਗ ਨਾਲ ਜੋੜਿਆ ਜਾਵੇ ਤਾਂ ਹਜ਼ਾਰਾਂ ਸੂਬਾ ਵਾਸੀ ਰੇਲਵੇ ਦੇ ਸਸਤੇ ਸਫਰ ਦਾ ਆਨੰਦ ਮਾਣ ਸਕਦੇ ਹਨ, ਜਿਨ੍ਹਾਂ 'ਚ ਕਾਦੀਆਂ-ਟਾਂਡਾ ਉੜਮੁੜ, ਜੈਜੋਂ ਤੋਂ ਊਨਾ (ਹਿਮਾਚਲ ਪ੍ਰਦੇਸ਼), ਚੰਡੀਗੜ੍ਹ-ਰਾਜਪੁਰਾ ਵਾਇਆ ਮੋਹਾਲੀ, ਰਾਹੋਂ-ਨਵਾਂਸ਼ਹਿਰ, ਮੌੜ ਮੰਡੀ-ਤਲਵੰਡੀ, ਸੁਲਤਾਨਪੁਰ ਲੋਧੀ-ਗੋਇੰਦਵਾਲ ਰੇਲ ਲਿੰਕ ਸ਼ਾਮਲ ਹਨ।
ਰੇਲਵੇ ਮੰਤਰੀ ਤੋਂ ਕੀਤੀ ਮੰਗ
ਉਨ੍ਹਾਂ ਰੇਲਵੇ ਮੰਤਰੀ ਤੋਂ ਮੰਗ ਕੀਤੀ ਕਿ ਪੱਟੀ-ਮਖੂ ਲਿੰਕ ਰੇਲਵੇ ਪ੍ਰਾਜੈਕਟ ਨੂੰ ਜਲਦ ਪੂਰਾ ਕੀਤਾ ਜਾਵੇ, ਜਿਸ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 50 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਔਜਲਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ (ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ) ਲਈ ਸਿੱਧੀ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਰਸਤੇ 'ਚ ਪੈਂਦੇ ਛੋਟੇ ਪਲੇਟਫਾਰਮਾਂ ਨੂੰ ਉੱਚਾ ਤੇ ਲੰਮਾ ਬਣਾਇਆ ਜਾਵੇ ਅਤੇ ਅੰਮ੍ਰਿਤਸਰ ਦੇ ਇਲਾਕੇ ਜਹਾਂਗੀਰ-ਨਾਗ ਕਲਾਂ ਵਿਖੇ ਬੰਦ ਪਏ ਫਾਟਕ ਕਾਰਣ ਸਬ-ਵੇਅ ਬਣਾਉਣ, ਭਗਤਾਂਵਾਲਾ ਤੇ ਲੋਹਗੜ੍ਹ ਵਿਖੇ ਨਵੇਂ ਰੇਲਵੇ ਓਵਰ ਬ੍ਰਿਜ ਬਣਾਉਣ ਦੇ ਨਾਲ-ਨਾਲ ਅਧੂਰੇ ਰੇਲਵੇ ਓਵਰ ਬ੍ਰਿਜ ਦੇ ਕੰਮਾਂ ਨੂੰ ਪੂਰਾ ਕੀਤਾ ਜਾਵੇ।
ਇਹ ਵੀ ਪਡ਼੍ਹੋ ► ਕੋਰੋਨਾ ਦਾ ਕਹਿਰ : ਪੰਜਾਬ 'ਚ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਤੇ ਜਿੰਮ ਬੰਦ ਕਰਨ ਦੇ ਹੁਕਮ
ਸ. ਔਜਲਾ ਨੇ ਰੇਲਵੇ ਮੰਤਰੀ ਤੋਂ ਮੰਗ ਕੀਤੀ ਕਿ ਸਿੱਖਾਂ ਦੀ ਧਾਰਮਕ ਰਾਜਧਾਨੀ ਵਜੋਂ ਜਾਣੇ ਜਾਂਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਤੋਂ ਦੱਖਣ ਭਾਰਤ ਲਈ ਕੋਈ ਵੀ ਸਿੱਧੀ ਰੇਲ ਸੇਵਾ ਨਹੀਂ ਹੈ, ਇਸ ਲਈ ਕੋਚੀਵਲੀ ਐਕਸਪ੍ਰੈੱਸ ਨੂੰ ਰੋਜ਼ਾਨਾ ਚਲਾਉਣ, ਸੱਚਖੰਡ ਐਕਸਪ੍ਰੈੱਸ ਦੀ ਸਮਾਂ ਸਾਰਣੀ ਅਤੇ ਪੂਰੇ ਰੈਕ ਬਦਲਣ, ਰੇਲਵੇ ਸਟੇਸ਼ਨ ਦੀ ਸਫਾਈ ਨੂੰ ਯਕੀਨੀ ਬਣਾਉਣ, ਮਾਨਾਂਵਾਲਾ ਵਿਖੇ ਮਾਲ ਸਟੇਸ਼ਨ ਬਣਾਉਣ, ਅੰਮ੍ਰਿਤਸਰ ਤੋਂ ਗੋਆ ਲਈ ਸਿੱਧਾ ਰੇਲ ਸੰਪਰਕ ਕਾਇਮ ਕਰਨ ਲਈ ਨਵੀਂ ਰੇਲ ਸੇਵਾ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਟੈਕਸੀ ਅਤੇ ਆਟੋ ਦਾ ਕੰਮ ਕਰਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੋਕ ਸਭਾ 'ਚ ਉਠਾਉਂਦਿਆਂ ਮੰਗ ਕੀਤੀ ਕਿ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਲੋਕਾਂ ਨੂੰ ਉਜਾੜਨ ਦੀ ਥਾਂ ਉਨ੍ਹਾਂ ਦੇ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਅੰਮ੍ਰਿਤਸਰ ਦੇ ਸਟੇਸ਼ਨ 'ਤੇ ਮਾੜੇ ਸਫਾਈ ਪ੍ਰਬੰਧਾਂ 'ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਸਫਾਈ ਪ੍ਰਬੰਧਾਂ ਲਈ ਰੱਖੇ ਬਜਟ ਦੀ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਉਨ੍ਹਾਂ ਨਾਲ ਮਿਲ ਕੇ ਸੂਬੇ ਲਈ ਉਠਾਈਆਂ ਮੰਗਾਂ ਨੂੰੰ ਰੇਲਵੇ ਮੰਤਰੀ ਤੋਂ ਪੂਰਾ ਕਰਵਾਉਣ 'ਚ ਸਹਿਯੋਗ ਦੇਣਗੇ।
ਇਹ ਵੀ ਪਡ਼੍ਹੋ ► ਰਾਜਪਾਲ ਕੋਲੋਂ 'ਆਪ' ਨੇ ਮੰਗੀ ਆਸ਼ੂ ਦੀ ਮੰਤਰੀ ਮੰਡਲ 'ਚੋਂ ਬਰਖ਼ਾਸਤਗੀ
ਇਹ ਵੀ ਪਡ਼੍ਹੋ ► ਲੰਬੀ ਚੁੱਪ ਤੋਂ ਬਾਅਦ 'ਨਵਜੋਤ ਸਿੱਧੂ' ਸਰਗਰਮ, ਯੂ-ਟਿਊਬ 'ਤੇ ਪਾਉਣਗੇ ਧਮਾਲ (ਵੀਡੀਓ)
ਸਮਾਰਟ ਸਿਟੀ ਲੁਧਿਆਣਾ ਦੀ ਪੋਲ ਖੋਲ੍ਹਦਾ ਮਿੰਨੀ ਸਕੱਤਰੇਤ 'ਚ ਲੱਗਾ ਪਖਾਨਾ
NEXT STORY