Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    4:04:33 AM

  • power cut

    ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਇਨ੍ਹਾਂ...

  • why is there a holiday on sunday

    ਐਤਵਾਰ ਨੂੰ ਹੀ ਕਿਉਂ ਹੁੰਦੀ ਹੈ ਛੁੱਟੀ? ਜਾਣੋ ਇਸ ਦੇ...

  • major decision by the singh sahibans of sri akal takht sahib

    ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ,...

  • parvinder jhota case update

    ਪਰਵਿੰਦਰ ਝੋਟਾ ਮਾਮਲਾ: ਅਮਿਤ ਸ਼ਾਹ ਦੇ ਟਵੀਟ ਮਗਰੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਗੁਰਮਤਿ ਦੇ ਰਸੀਏ ਅਤੇ ਆਯੂਰਵੈਦ ਦੇ ਸ਼੍ਰੋਮਣੀ ਵੈਦ ਸਨ ਬਾਬਾ ਦਇਆ ਸਿੰਘ ਜੀ

PUNJAB News Punjabi(ਪੰਜਾਬ)

ਗੁਰਮਤਿ ਦੇ ਰਸੀਏ ਅਤੇ ਆਯੂਰਵੈਦ ਦੇ ਸ਼੍ਰੋਮਣੀ ਵੈਦ ਸਨ ਬਾਬਾ ਦਇਆ ਸਿੰਘ ਜੀ

  • Updated: 01 Aug, 2020 06:50 PM
Jalandhar
gurmat ayurveda_baba daya singh ji
  • Share
    • Facebook
    • Tumblr
    • Linkedin
    • Twitter
  • Comment

ਜਲੰਧਰ(ਹਰਨੇਕ ਸਿੰਘ ਸੀਚੇਵਾਲ)  ਬਾਬਾ ਦਇਆ ਸਿੰਘ ਜੀ ਦਾ ਜਨਮ 2 ਫਰਵਰੀ 1950 ਨੂੰ ਪਿੰਡ ਫ਼ਜ਼ਲਾਬਾਦ, ਨੇੜੇ ਫੱਤੂਢੀਂਗਾ ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ ।ਆਪ ਜੀ ਦੇ ਪਿਤਾ ਦਾ ਨਾਮ ਸ.ਬੰਤਾ ਸਿੰਘ ਅਤੇ ਮਾਤਾ ਜੀ ਦਾ ਨਾਮ ਵੀਰ ਕੌਰ ਹੈ। ਬਾਬਾ ਜੀ ਦੀ 1 ਭੈਣ ਅਤੇ 5 ਭਰਾ ਹਨ। 3 ਭਰਾ ਖੇਤੀਬਾੜੀ ਕਰਦੇ ਹਨ। ਇੱਕ ਭਰਾ ਡਾਕਖਾਨੇ ’ਚ ਨੌਕਰੀ ਕਰਦਾ ਹੈ ਅਤੇ ਇੱਕ ਭਰਾ ਸੈਕਟਰੀ ਸੀ, ਜੋ ਪਿਛਲੇ ਸਾਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਸਨ।ਆਪ ਜੀ ਦੀ ਭੈਣ ਅੰਮ੍ਰਿਤਸਰ ਵਿਆਹੀ ਹੋਈ ਹੈ। 9 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਮਾਤਾ-ਪਿਤਾ ਨੇ ਗੁਰਮਤਿ ਗਿਆਨ ਲਈ ਅਰਦਾਸ ਕਰਾ ਕੇ ਸੰਤ ਤੇਜਾ ਸਿੰਘ ਜੀ ਅਤੇ ਬਾਬਾ ਮਿਲਖਾ ਸਿੰਘ ਜੀ ਕੋਲ ਭੇਜ ਦਿੱਤਾ ਸੀ। ਬਚਪਨ ਤੋਂ ਹੀ ਆਪ ਦੀ ਬਿਰਤੀ ਸਾਧੂ ਸੁਭਾਅ ਵਾਲੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਟਾਹਲੀ ਸਾਹਿਬ ,ਬਲ੍ਹੇਰ ਖਾਨਪੁਰ ਦੇ ਮੁੱਖ ਸੇਵਾਦਾਰ ਬਾਬਾ ਦਇਆ ਸਿੰਘ ਜੀ ਦੀਆਂ ਸੇਵਾਵਾਂ ਰੋਗੀਆਂ ਲਈ ਵਰਦਾਨ ਸਾਬਿਤ ਹੁੰਦੀਆ ਸਨ। ਹਰ ਮਰੀਜ਼ ਇਸ ਅਸਥਾਨ ਤੋਂ ਨੌ-ਬਰ-ਨੌ ਹੋ ਕੇ ਜਾਂਦਾ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਇਸ ਧਰਤੀ ਨੂੰ ਨਤਮਸਤਕ ਹੋਣ ਲਈ ਆਉਂਦੀਆਂ।ਬਾਬਾ ਜੀ ਦੇ ਮਿਲਾਪੜੇ ਸੁਭਾਅ ਕਾਰਨ ਬੱਚਿਆਂ ਦਾ ਵੀ ਉਹਨਾਂ ਨਾਲ ਅੰਤਾਂ ਦਾ ਮੋਹ ਸੀ। ਇਸ ਅਸਥਾਨ ਨੂੰ ਰੂਹਾਨੀਅਤ ਅਤੇ ਅਰੋਗਤਾ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਗੁਰਦੁਆਰਾ ਟਾਹਲੀ ਸਾਹਿਬ ਵਿਖੇ ਆਪ ਜੀ ਦੀ ਅਗਵਾਈ 'ਚ ਹਰ ਸਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ। ਸੰਗਤਾਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਗੁਰੂ ਚਰਨਾਂ ਨਾਲ ਜੁੜਦੀਆਂ। ਬੇਸ਼ੱਕ ਅੱਜ ਬਾਬਾ ਦਇਆ ਸਿੰਘ ਜੀ ਸਰੀਰਕ ਪੱਖੋਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪਰ ਉਹਨਾਂ ਦੇ ਜੀਵਨ ਅਤੇ ਗੁਰਮਤਿ ਗਿਆਨ ਦੇ ਕੀਤੇ ਪ੍ਰਚਾਰ ਤੋਂ ਸੰਗਤਾਂ ਹਮੇਸ਼ਾ ਲਾਹਾ ਲੈਂਦੀਆਂ ਰਹਿਣਗੀਆਂ।ਉਹਨਾਂ ਦੇ ਜੀਵਨ ਬਾਬਤ ਕੁਝ ਵਿਚਾਰਾਂ ਕਾਬਲ-ਏ- ਗੌਰ ਹਨ।

ਸ਼ਸਤਰ ਪ੍ਰੇਮੀ ਸਨ ਬਾਬਾ ਜੀ

ਬਾਬਾ ਲੀਡਰ ਸਿੰਘ ਜੀ ਅਤੇ ਬਾਬਾ ਦਇਆ ਸਿੰਘ ਜੀ ਗੁਰਭਾਈ ਸਨ। ਬਾਬਾ ਲੀਡਰ ਸਿੰਘ ਜੀ ਦੱਸਦੇ ਨੇ ਕਿ ਆਪ ਜੀ ਨੇ ਸ਼ਸਤਰ ਵਿਦਿਆ ਤਰਨਾ ਦਲ ਤੋਂ ਜਥੇਦਾਰ ਬਾਬਾ ਕੁੰਦਨ ਸਿੰਘ ਜੀ ਭਿੱਖੀਵਿੰਡੀਏ ਪਾਸੋਂ ਸਿੱਖੀ ਸੀ।ਗਤਕੇ ਦੇ ਜੌਹਰ ਵਿਖਾਉਣ ਵਾਲੇ ਯੋਧਿਆਂ ਨੂੰ ਬਾਬਾ ਜੀ ਖੁੱਲ੍ਹੇ ਦਿਲ ਨਾਲ ਬਖ਼ਸ਼ਿਸ਼ਾਂ ਨਿਵਾਜ਼ਦੇ। ਆਪ ਸ਼ਸਤਰ ਚਲਾਉਣ 'ਚ ਨਿਪੁੰਨ ਹੋਣ ਦੇ ਨਾਲ ਨਾਲ ਸ਼ਸਤਰ ਪ੍ਰੇਮੀ ਵੀ ਸਨ। ਆਪ ਜੀ ਨੂੰ ਗੁਰੂ ਸਾਹਿਬਾਨਾਂ ਦੇ ਸ਼ਸਤਰਾਂ ਨਾਲ ਬਹੁਤ ਪ੍ਰੇਮ ਸੀ। ਜਿੱਥੇ ਕਿਤੋਂ ਵੀ ਗੁਰੂ ਸਾਹਿਬਾਨ ਦੇ ਸ਼ਸਤਰਾਂ ਬਾਰੇ ਜਾਣਕਾਰੀ ਮਿਲਦੀ ਤਾਂ ਆਪ ਉਹ ਸ਼ਸਤਰ ਲੈ ਆਉਂਦੇ।

PunjabKesari

 

ਗੁਰਮਤਿ ਵਿਦਿਆ ਦੇ ਦਾਨੀ ਅਤੇ ਗਿਆਨ ਦਾ ਸਾਗਰ

ਬਾਬਾ ਜੀ ਨੇ ਗੁਰਮਤਿ ਦੀ ਵਿਦਿਆ ਬਾਬਾ ਤੇਜਾ ਸਿੰਘ ਜੀ ਅਤੇ ਬਾਬਾ ਮਿਲਖਾ ਸਿੰਘ ਜੀ ਪਾਸੋਂ ਗ੍ਰਹਿਣ ਕੀਤੀ ਸੀ। ਪੜ੍ਹਨ ਵਿੱਚ ਹੁਸ਼ਿਆਰ ਹੋਣ ਕਰਕੇ ਛੋਟੀ ਉਮਰ ਵਿੱਚ ਹੀ ਗੁਰਮਤਿ ਦਾ ਰੂਹਾਨੀ ਗਿਆਨ ਹਾਸਿਲ ਕਰ ਲਿਆ ਸੀ। ਗਿਆਨ ਦਾ ਇਹ ਪ੍ਰਵਾਹ ਅੱਗੇ ਵੀ ਨਿਰੰਤਰ ਜਾਰੀ ਰਿਹਾ।ਜਦੋਂ ਤੋਂ ਆਪ ਜੀ ਨੇ ਸੇਵਾ ਸੰਭਾਲੀ ਉਦੋਂ ਤੋਂ ਹੀ ਗੁਰਮਤਿ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ।ਛੋਟੇ ਬੱਚੇ ਬੜੇ ਚਾਅ ਨਾਲ ਆਪ ਜੀ ਪਾਸੋਂ ਵਿਦਿਆ ਗ੍ਰਹਿਣ ਕਰਦੇ।ਆਪ ਨੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ।

PunjabKesari

 

ਆਯੂਰਵੈਦ ਦੇ ਸ਼੍ਰੋਮਣੀ ਵੈਦ

ਬਾਬਾ ਦਇਆ ਸਿੰਘ ਜੀ ਗ਼ਰੀਬਾਂ ਅਤੇ ਬਿਮਾਰਾਂ ਲਈ ਫ਼ਰਿਸ਼ਤਾ ਸਨ। ਆਪ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਸਨ। ਲੋਕਾਂ ਦੇ ਦਰਦ ਵੇਖ ਕੇ ਆਪ ਜੀ ਨੇ ਖੁਦ ਦਾ ਵੈਦਗੀਖਾਨਾ ਖੋਲ੍ਹਣ ਦਾ ਪ੍ਰਣ ਲਿਆ। ਸੰਤ ਪਿਸ਼ੌਰਾ ਸਿੰਘ ਤੇ ਬਾਬਾ ਪਰੇਮ ਸਿੰਘ ਕੋਲ ਦੇਸੀ ਦਵਾਈਆਂ ਦੇ ਕਈ ਗ੍ਰੰਥ ਸਨ। ਆਪ ਜੀ ਨੇ ਇਹ ਗ੍ਰੰਥ ਬੜੀ ਬਾਰੀਕਬਾਨੀ ਨਾਲ ਖੰਘਾਲੇ ਅਤੇ ਲੋੜਵੰਦਾਂ ਦੀ ਮਦਦ ਲਈ ਖੁਦ ਹੀ ਦਵਾਈਆਂ ਬਣਾਉਣੀਆਂ ਸ਼ੁਰੂ ਕੀਤੀਆਂ। ਬਾਬਾ ਜੀ ਹਰ ਮਰੀਜ਼ ਨੂੰ ਗੁਰੂ ਅੱਗੇ ਅਰਦਾਸ-ਬੇਨਤੀ ਕਰਨ ਲਈ ਕਹਿੰਦੇ ।ਹਰ ਐਤਵਾਰ ਤੇ ਮੰਗਲਵਾਰ ਖ਼ੁਦ ਰੋਗੀਆਂ ਨੂੰ ਦਵਾਈਆਂ ਦਿੰਦੇ। ਦੇਸ਼ਾਂ ਵਿਦੇਸ਼ਾ 'ਤੋਂ ਸੰਗਤਾਂ ਆਪਣਾ ਰੋਗ ਬਾਬਾ ਜੀ ਕੋਲ ਲੈ ਕੇ ਆਉਂਦੀਆਂ ਤੇ ਨੌ-ਬਰ-ਨੌ ਹੋ ਕੇ ਜਾਂਦੀਆਂ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਿਹਰ ਸਦਕਾ ਗੁਰਦੁਆਰਾ ਟਾਹਲੀ ਸਾਹਿਬ ਆਇਆ ਕੋਈ ਵੀ ਵਿਅਕਤੀ ਖ਼ਾਲੀ ਹੱਥ ਨਹੀਂ ਮੁੜਦਾ ਸੀ। ਗ਼ਰੀਬਾਂ ਦੀ ਮਦਦ ਪੈਸੈ ਨਾਲ ਅਤੇ ਬਿਮਾਰਾਂ ਦਾ ਦੇਸੀ ਦਵਾਈਆਂ ਨਾਲ ਇਲਾਜ਼ ਕੀਤਾ ਜਾਂਦਾ। ਇੱਥੋਂ ਤੱਕ ਕੇ ਦਵਾਈ ਲੈਣ ਆਏ ਲੋੜਵੰਦਾਂ ਨੂੰ ਕਿਰਾਇਆ ਵੀ ਬਾਬਾ ਜੀ ਦੇ ਦਿੰਦੇ ਸਨ।   

PunjabKesari

      

1983 ਤੋਂ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਸਨ

 ਬਾਬਾ ਜੀ ਗੁਰਮਤਿ ਅਤੇ ਸ਼ਾਸਤਰ ਵਿਦਿਆ ਗ੍ਰਹਿਣ ਕਰਕੇ ਪਹਿਲਾਂ ਤਲਵੰਡੀ ਜੱਲੇ ਖ਼ਾਂ ਵਿਖੇ ਸੇਵਾ ਦੇ ਕਾਰਜ ਨਿਭਾਉਣ ਲਈ ਗਏ ਸਨ। ਕੁਝ ਸਮਾਂ ਉੱਥੇ ਸੇਵਾਵਾਂ ਦੇਣ ਮਗਰੋਂ ਆਪ ਜੀ ਨੂੰ ਬਾਬਾ ਤੇਜਾ ਸਿੰਘ ਜੀ ਅਤੇ ਬਾਬਾ ਮਿਲਖਾ ਸਿੰਘ ਜੀ ਵੱਲੋਂ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੇਵਾ ਕਰਨ ਲਈ ਕਿਹਾ ਗਿਆ ਅਤੇ ਆਪ ਆਖ਼ਰੀ ਸਵਾਸਾਂ ਤੱਕ ਇਥੇ ਮਨੁੱਖਤਾ ਦੀ ਭਲਾਈ ਕਰਦੇ ਰਹੇ। ਆਂਪ ਦੀ ਅਗਵਾਈ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਸਾਲਾਨਾ ਜੋੜ ਮੇਲਾ ਹੁੰਦਾ। ਆਸ ਪਾਸ ਦੇ ਪਿੰਡਾਂ ਦੇ ਲੋਕ ਰੋਜ਼ਾਨਾ ਸ਼ਵੇਰੇ-ਸ਼ਾਮ ਗੁਰੂ ਘਰ ਦੇ ਦਰਸ਼ਨਾਂ ਲਈ ਆਉਂਦੇ ਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੇ। ਬਾਬਾ ਦਇਆ ਸਿੰਘ ਜੀ ਗੁਰੂ ਘਰ ਦੇ ਨਾਲ ਨਾਲ ਸਕੂਲਾਂ,ਸਮਸ਼ਾਨਘਾਟ,ਰਸਤਿਆਂ ਆਦਿ ਜਗ੍ਹਾਵਾਂ ਦੀ ਸੇਵਾ ਸੰਭਾਲ ਵੀ ਕਰਦੇ ਸਨ।

PunjabKesari

ਤਸ਼ੱਦਦ ਦੀ ਕਹਾਣੀ

ਬਾਬਾ ਲੀਡਰ ਸਿੰਘ ਜੀ ਦੱਸਦੇ ਨੇ ਕੇ 84 ਦੇ ਦੌਰ ਅੰਦਰ ਬਾਬਾ ਦਇਆ ਸਿੰਘ ਜੀ ਨੂੰ ਪੁਲਸ ਜਬਰਦਸਤੀ ਉਠਾ ਕੇ ਲੈ ਗਈ ਸੀ। ਆਪ 'ਤੇ ਜ਼ਾਲਮਾਨਾ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ ਪਰ ਆਪ ਗੁਰੂ ਦੀ ਮੌਜ ਵਿੱਚ ਅਡੋਲ ਰਹੇ। ਜਦੋਂ ਕਿਤੇ ਉਸ ਸਮੇਂ ਨੂੰ ਯਾਦ ਕਰਦੇ ਤਾਂ ਕਹਿ ਦਿੰਦੇ ਕਿ ਜੋ ਕੁਝ ਹੋਇਆ ਸਭ ਪਰਮਾਤਮਾ ਦੇ ਭਾਣੇ 'ਚ ਹੈ। ਉਹਦੀ ਰਜ਼ਾ 'ਚ ਵੱਡੇ ਤੋਂ ਵੱਡਾ ਦੁੱਖ ਜਰਨ ਦੀ ਤਾਕਤ ਮਿਲ ਜਾਂਦੀ ਹੈ।

 ਦਇਆਵਾਨ ਤਬੀਅਤ ਦੇ ਮਾਲਕ ਬਾਬਾ ਦਇਆ ਸਿੰਘ ਜੀ

ਬਾਬਾ ਅਮਰੀਕ ਸਿੰਘ ਜੀ ਦਾ ਉਹਨਾਂ ਨਾਲ ਅੰਤਾਂ ਦਾ ਮੋਹ ਸੀ। ਉਹ ਕਹਿੰਦੇ ਨੇ ਕਿ ਬਾਬਾ ਜੀ ਸਿਰਫ ਨਾਮ ਦੇ ਹੀ ਨਹੀਂ ਸਗੋਂ ਸੇਵਾਂ ਕਾਰਜਾਂ 'ਚ ਵੀ ਦਇਆਵਾਨ ਸਨ। ਦਵਾਈ ਦਾ ਕੋਈ ਪੈਸਾ ਨਹੀਂ ਲੈਣਾ, ਲੋੜਵੰਦ ਦੀ ਆਰਥਿਕ ਮਦਦ ਕਰਨੀ,ਬੱਚਿਆਂ ਨੂੰ ਗੁਰਮਤਿ ਗਿਆਨ ਤੇ ਗੁਰੂ ਘਰ ਦੀ ਸੇਵਾ ਲਈ ਪ੍ਰੇਰਤ ਕਰਨਾ,ਵਾਤਾਵਰਣ ਦੀ ਸੰਭਾਲ ਲਈ ਰੁੱਖ ਲਾਉਣੇ ਆਦਿ ਕਾਰਜ ਸਭ ਬਾਬਾ ਜੀ ਦੀ ਦਇਆਵਾਨ ਤਬੀਅਤ ਕਾਰਨ ਹੋ ਰਹੇ ਸਨ। ਕੋਈ ਵੀ ਉਹਨਾਂ ਨੂੰਮਿਲਣ ਆਉਂਦਾ ਤਾਂ ਗੁਰੂ ਘਰ 'ਚੋਂ ਚਾਹ-ਪ੍ਰਸਾਦਾ ਛਕਣ ਤੋਂ ਬਿਨਾਂ ਨਾ ਜਾਂਦਾ। ਹਰ ਆਏ ਨੂੰ 'ਜੀ ਆਇਆਂ ਨੂੰ' ਕਹਿਣਾ ਆਪ ਦਾ ਵਡੱਪਣ ਸੀ।

PunjabKesari

ਸਰੀਰਕ ਪੱਖੋਂ ਤਾਕਤਵਰ

ਦੱਸਦੇ ਨੇ ਕੇ ਬਾਬਾ ਜੀ ਸਰੀਰਕ ਪੱਖੋਂ ਵੀ ਬਹੁਤ ਤਾਕਤਵਰ ਸਨ। ਇੱਕ ਵਾਰ ਨਿਸ਼ਾਨ ਸਾਹਿਬ ਬਦਲਣ ਦੀ ਸੇਵਾ ਚੱਲ ਰਹੀ ਸੀ।ਅਚਾਨਕ ਭੌਣੀ ਦੀ ਤਾਰ ਟੁੱਟ ਗਈ। ਬਾਬਾ ਜੀ ਬਿਨਾਂ ਭੌਣੀ ਤੋਂ ਹੱਥਾਂ-ਪੈਰਾਂ ਦੇ ਜ਼ੋਰ ਨਾਲ 100 ਫੁੱਟ ਉੱਚੇ ਨਿਸ਼ਾਨ ਸਾਹਿਬ 'ਤੇ ਚੜ੍ਹ ਗਏ ਸਨ।

ਸ਼੍ਰੋਮਣੀ ਸੇਵਾ ਰਤਨ ਦੀ ਉਪਾਧੀ

ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਲੋਂ  ਬਾਬਾ ਜੀ ਨੂੰ ਨਾਮ ਗੁਰਬਾਣੀ, ਗੁਰਮਤਿ ਪ੍ਰਚਾਰ-ਪਾਸਾਰ,ਪਰਉਪਕਾਰੀ ਕਾਰਜਾਂ ਦੀਆਂ ਅਦੁੱਤੀ ਸੇਵਾਵਾਂ ਅਤੇ ਸਮਾਜ ਨੂੰ ਦਿੱਤੀਆਂ ਜਾ ਰਹੀਆਂ ਹੋਰ ਸੇਵਾਵਾਂ ਕਰਕੇ  'ਸ਼੍ਰੋਮਣੀ ਸੇਵਾ ਰਤਨ ਪੁਰਸਕਾਰ' ਦੀ ਉਪਾਧੀ ਨਾਲ ਨਵਾਜ਼ਿਆ ਗਿਆ।

ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸਾਂਝ ਦੀ ਗਾਥਾ ਅਤੇ ਵਾਤਾਵਰਣ ਪ੍ਰੇਮੀ

ਬਾਬਾ ਦਇਆ ਸਿੰਘ ਜੀ ਵਾਤਾਵਰਣ ਪ੍ਰੇਮੀ ਹੋਣ ਕਰਕੇ ਸੇਵਾ ਕਾਰਜਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। 2008 ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਕਾਲਾ ਸੰਘਿਆ ਡਰੇਨ ਦੇ ਪਾਣੀ ਨੂੰ ਸਾਫ਼ ਕਰਨ ਦੀ ਮੁਹਿੰਮ ’ਚ ਪ੍ਰਚਾਰ ਕਰ ਰਹੇ ਸਨ ਤਾਂ ਬਾਬਾ ਦਇਆ ਸਿੰਘ ਜੀ ਨਾਲ ਉਹਨਾਂ ਦੀ ਸਾਂਝ ਪੈ ਗਈ । ਬਾਬਾ ਸੀਚੇਵਾਲ ਜੀ ਅਨੁਸਾਰ ਬਾਬਾ ਦਇਆ ਸਿੰਘ ਜੀ ਹਰ ਵਾਤਾਵਰਣ ਕਾਰਜ ’ਚ ਉਹਨਾਂ ਦੇ ਨਾਲ ਹੁੰਦੇ ਸਨ। ਫਿਰ ਚਾਹੇ ਪਵਿੱਤਰ ਕਾਲੀ ਵੇਈਂ ਨੂੰ ਸਾਫ਼ ਕਰਨ ਦੀ ਗੱਲ ਹੋਵੇ ਜਾਂ ਪਿੰਡਾਂ ’ਚ ਪੈ ਰਹੇ ਸੀਵਰੇਜ ਦੀ। ਜਿਸ ਮਰੀਜ਼ ਨੂੰ ਡਾਕਟਰ ਜਵਾਬ ਦੇ ਦਿੰਦਾ ਸੀ ਬਾਬਾ ਜੀ ਗੁਰਮਤਿ ਨਾਲ ਜੋੜ ਕੇ ਅਤੇ ਆਪਣੇ ਵੈਦ ਦੇ ਤਜ਼ਰਬੇ ਨਾਲ ਠੀਕ ਕਰ ਦਿੰਦੇ ਸਨ। ਜਿਸ ਮਰੀਜ਼ ਦੀ ਹਾਲਤ ਵੇਖ ਕੇ ਉਸਦੇ ਕਰੀਬੀ ਵੀ ਦੂਰ ਹੋ ਜਾਂਦੇ ਸਨ ਬਾਬਾ ਜੀ ਉਸਨੂੰ ਵੀ ਗਲੇ ਲਾ ਲੈਂਦੇ ਸਨ। ਉਹਨਾਂ ਦਾ ਹਿਰਦਾ ਐਨਾ ਕੋਮਲ ਸੀ ਕਿ ਜੇ ਕਿਸੇ ਵਿਅਕਤੀ ਨੂੰ ਖੰਘਦੇ ਵੇਖਦੇ ਸਨ ਤਾਂ ਝੱਟ ਆਪਣੀ ਝੋਲੀ ’ਚੋਂ ਦਵਾ ਕੱਢ ਉਸਨੂੰ ਦੇ ਦਿੰਦੇ ਸਨ। ਉਹਨਾਂ ਦੇ ਜਾਣ ਨਾਲ ਵਿਚਾਰਾਂ ਦਾ ਅਤੇ ਵੈਦ ਦੇ ਤਜ਼ਰਬੇ ਦਾ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ।

PunjabKesari

 

 

  • Gurmat
  • Ayurveda
  • Baba Daya Singh ji
  • ਗੁਰਮਤਿ
  • ਆਯੂਰਵੈਦ
  • ਬਾਬਾ ਦਇਆ ਸਿੰਘ ਜੀ

ਸ੍ਰੀ ਕੀਰਤਪੁਰ ਸਾਹਿਬ ਵਿਖੇ ਸਾਹਮਣੇ ਆਇਆ ਕੋਰੋਨਾ ਦਾ ਪਹਿਲਾ ਮਾਮਲਾ

NEXT STORY

Stories You May Like

  • gurmat samagam
    ਬਾਬਾ ਬੁੱਢਾ ਜੀਓ ਨੂੰ ਸਮਰਪਿਤ ਵਿਸ਼ੇਸ਼ 3 ਰੋਜ਼ਾ ਗੁਰਮਤਿ ਸਮਾਗਮ ਆਯੋਜਿਤ
  • annual religious fairs
    ਬਰੇਸ਼ੀਆ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਤਿੰਨ ਰੋਜਾ ਸਮਾਗਮ ਆਯੋਜਿਤ
  • meeting between sgpc and district administration prakash purab
    ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ
  • birth anniversary
    ਜਨਮ ਦਿਹਾੜੇ 'ਤੇ ਵਿਸ਼ੇਸ਼ : ਸੇਵਾ ਅਤੇ ਸਿਮਰਨ ਦੇ ਪੁੰਜ ਮਹੰਤ ਮਨਜੀਤ ਸਿੰਘ ਜੀ
  • baba balbir singh switzerland
    ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦਾ ਸਵਿਟਜ਼ਰਲੈਂਡ ਪਹੁੰਚਣ ’ਤੇ ਨਿੱਘਾ ਸਵਾਗਤ
  • misleading propaganda regarding gurdwara bhai bahlo ji kahlwan
    ਗੁ. ਭਾਈ ਬਹਿਲੋ ਜੀ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਖਿਲਾਫ਼ ਕੀਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹੇ ਸੰਗਤ: ਕਾਹਲਵਾਂ
  • gurmat samagam
    ਗੁਰੂ ਦੇ ਰੰਗ 'ਚ ਰੰਗਿਆ ਇਟਲੀ ਦਾ ਸ਼ਹਿਰ ਤੈਰਨੀ, ਮਹਾਨ ਗੁਰਮਤਿ ਸਮਾਗਮ ਸਫਲਤਾਪੂਰਵਕ ਸੰਪੰਨ
  • a special drone show dedicated to the 650th prakash utsav of sri guru ravidas ji
    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਭਲਕੇ ਬਾਬਾ ਬਕਾਲਾ ਵਿਖੇ ਹੋਵੇਗਾ ਵਿਸ਼ੇਸ਼ ਡਰੋਨ ਸ਼ੋਅ
  • power cut
    ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ...
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • accused arrested for writing khalistani slogans in diljit dosanjh s village
    ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • vigilance bureau action
      30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਪਟਵਾਰੀ ਗ੍ਰਿਫ਼ਤਾਰ
    • husband wife news
      ਪੰਜਾਬ: ਨਸ਼ਿਆਂ ਨੇ ਉਜਾੜ'ਤਾ ਇਕ ਹੋਰ ਘਰ! ਪਤੀ ਨੇ ਮਾਰ'ਤੀ ਘਰਵਾਲੀ ਤੇ ਫ਼ਿਰ ਆਪ...
    • ashwani kumar wife
      ਪਰਵਿੰਦਰ ਝੋਟਾ ਕਤਲਕਾਂਡ: ਅਸ਼ਵਨੀ ਕੁਮਾਰ ਦੀ ਪਤਨੀ 22 ਅਕਤੂਬਰ ਤਕ ਪੁਲਸ ਰਿਮਾਂਡ...
    • power cut in punjab
      ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
    • parvinder jhota case update
      ਪਰਵਿੰਦਰ ਝੋਟੇ ਦੇ ਪਿਤਾ ਤੇ ਕਮੇਟੀ ਵੱਲੋਂ 19 ਅਕਤੂਬਰ ਲਈ ਨਵਾਂ ਐਲਾਨ
    • major incident in punjab
      ਪੰਜਾਬ 'ਚ ਵੱਡੀ ਵਾਰਦਾਤ! ਅਨਾਜ ਮੰਡੀ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ
    • cm mann france
      ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਰਾਂਸ ਜਾਣ ਲਈ ਹਾਈ ਕੋਰਟ ਤੋਂ ਮਿਲੀ ਮਨਜ਼ੂਰੀ
    • amit shah  bhagwant mann  social media
      ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਦੇਖੋ ਕੀ ਬੋਲੇ CM ਮਾਨ
    • lpu violence case two more boys arrested
      LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
    • banner of parvinder jhota was put up at shop of the accused ashwani
      ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +