ਚੰਡੀਗੜ੍ਹ(ਇੰਟ.)¸ ਗੁਰਮੀਤ ਰਾਮ ਰਹੀਮ ਦੀ ਕੰਪਨੀ ਐੱਮ. ਐੱਸ. ਜੀ. ਨੇ ਫਿਲਮਾਂ ਰਾਹੀਂ ਕਮਾਇਆ ਕਾਲਾ ਧਨ ਪੰਚਕੂਲਾ ਦੇ ਦੰਗਿਆਂ ਵਿਚ ਲਾਇਆ ਸੀ। ਪੂਰੀ ਸਾਜ਼ਿਸ਼ ਨੂੰ ਹਨੀਪ੍ਰੀਤ ਅਤੇ ਫਰਾਰ ਚੱਲ ਰਹੇ ਡਾ. ਆਦਿਤਿਆ ਇੰਸਾਂ ਨੇ ਅੰਜਾਮ ਦਿੱਤਾ ਸੀ। ਸੂਤਰਾਂ ਮੁਤਾਬਕ ਰਾਮ ਰਹੀਮ ਨੂੰ ਭਜਾਉਣ ਦੀ ਅਸਫਲ ਸਾਜ਼ਿਸ਼ ਵਿਚ ਸ਼ਾਮਲ ਐੱਮ. ਐੱਸ. ਜੀ. ਦੇ ਸੀ. ਈ. ਓ. ਸੀ. ਪੀ. ਅਰੋੜਾ ਨੇ ਪੁਲਸ ਸਾਹਮਣੇ ਇਹ ਖੁਲਾਸਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਅਰੋੜਾ ਨੇ ਪੁਲਸ ਨੂੰ ਕਿਹਾ ਕਿ ਦੰਗਿਆਂ ਦੀ ਸਾਜ਼ਿਸ਼ 17 ਅਗਸਤ ਨੂੰ ਡੇਰੇ ਵਿਚ ਹੋਈ ਗੁਪਤ ਬੈਠਕ ਦੌਰਾਨ ਰਚੀ ਗਈ। ਬੈਠਕ ਵਿਚ ਹਨੀਪ੍ਰੀਤ ਅਤੇ ਆਦਿਤਿਆ ਨੇ ਹਰ ਪੱਖ ਤੋਂ ਤਿਆਰੀਆਂ ਨੂੰ ਅੰਜਾਮ ਦਿੱਤਾ। ਤੈਅ ਹੋਇਆ ਕਿ ਜੇ ਫੈਸਲਾ ਹੱਕ ਵਿਚ ਆਇਆ ਤਾਂ ਕੀ ਕੀਤਾ ਜਾਣਾ ਹੈ ਅਤੇ ਜੇ ਵਿਰੁੱਧ ਆਇਆ ਤਾਂ ਫਿਰ ਕੀ ਕੀਤਾ ਜਾਣਾ ਹੈ। ਹਥਿਆਰਾਂ ਨਾਲ ਭਰੀਆਂ ਮੋਟਰ-ਗੱਡੀਆਂ ਨੂੰ ਪੰਚਕੂਲਾ ਤਕ ਪਹੁੰਚਾਉਣ ਤੋਂ ਲੈ ਕੇ ਦੰਗੇ ਭੜਕਾਉਣ ਤਕ ਦੀ ਯੋਜਨਾ ਤੈਅ ਹੋਈ ਸੀ।
800 ਸਕੂਲਾਂ ਨੂੰ ਬੰਦ ਕਰਨ ਦਾ ਮਾਮਲਾ : ਵਿਰੋਧ ਤੋਂ ਬਾਅਦ ਸਰਕਾਰ ਨੇ ਫਿਲਹਾਲ ਟਾਲਿਆ ਫੈਸਲਾ
NEXT STORY