ਬਰਨਾਲਾ— ਦੇਸ਼ ਭਰ ਵਿਚ ਚੱਲ ਰਹੀਆਂ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਨੇ ਹੁਣ ਖੂਨੀ ਰੂਪ ਧਾਰ ਲਿਆ ਹੈ। ਗੁੱਤਾਂ ਕੱਟੇ ਜਾਣ ਕਾਰਨ ਲੋਕਾਂ 'ਤੇ ਅੰਧਵਿਸ਼ਵਾਸ ਹਾਵੀ ਹੋ ਰਿਹਾ ਹੈ ਅਤੇ ਇਸ ਅੰਧਵਿਸ਼ਵਾਸ ਨੇ ਕੱਲ੍ਹ ਇਰ ਬੱਚੇ ਦੀ ਜਾਨ ਲੈ ਲਈ। ਇਨ੍ਹਾਂ ਘਟਨਾਵਾਂ ਤੋਂ ਬਚਣ ਲਈ ਕੁਝ ਅੰਧਵਿਸ਼ਵਾਸੀ ਲੋਕ ਘਰਾਂ ਦੇ ਦਰਵਾਜ਼ਿਆਂ 'ਤੇ ਨਿੰਬੂ, ਮਿਰਚ ਅਤੇ ਨਿੰਮ ਦੀਆਂ ਟਹਿਣੀਆਂ ਬੰਨ੍ਹ ਰਹੇ ਹਨ।
ਬੁੱਧਵਾਰ ਨੂੰ ਸ਼ਹਿਣਾ ਵਿਚ ਇਕ ਪਰਿਵਾਰ ਵੀ ਅੰਧਵਿਸ਼ਵਾਸ ਦੇ ਚੱਲਦੇ ਆਪਣੇ ਘਰ ਵਿਚ ਨਿੰਮ ਦੀਆਂ ਟਹਿਣੀਆਂ ਬੰਨ੍ਹਣ ਜਾ ਰਿਹਾ ਸੀ। ਇਸ ਲਈ 7 ਸਾਲ ਦਾ ਜਸਪ੍ਰੀਤ ਸਿੰਘ ਨਿੰਮ ਦੀਆਂ ਟਹਿਣੀਆਂ ਤੋੜਨ ਲਈ ਦਰੱਖਤ 'ਤੇ ਜਾ ਚੜ੍ਹਿਆ। ਦਰੱਖਤ 'ਤੇ ਉਸ ਨੂੰ ਭੂੰਡੀਆਂ ਨੇ ਕੱਟ ਲਿਆ। ਬੇਹੋਸ਼ੀ ਦੀ ਹਾਲਤ ਵਿਚ ਬੱਚੇ ਨੂੰ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਅਤੇ ਉਹ ਅੰਧਵਿਸ਼ਵਾਸ ਕਾਰਨ ਹੋਏ ਹਾਦਸੇ ਦੀ ਭੇਟ ਚੜ੍ਹ ਗਿਆ।
ਦੇਖੋ ਜੇਲ੍ਹ ਵਿਚ ਕਿਵੇਂ ਮਹਿਲਾ ਕੈਦੀਆਂ ਅਤੇ ਪੁਲਸ ਮੁਲਾਜ਼ਮਾਂ ਨੇ ਗਿੱਧਾ-ਭੰਗੜਾ ਪਾ ਕੇ ਲਾਈਆਂ ਰੌਣਕਾਂ (ਤਸਵੀਰਾਂ)
NEXT STORY