ਨੰਗਲ : ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਪੈਣ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਡੈਮ ਤੋਂ ਵੱਧ ਮਾਤਰਾ 'ਚ ਪਾਣੀ ਛੱਡੇ ਜਾਣ ਨਾਲ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਪਾਣੀ ਦਾਖਲ ਹੋਣ ਨਾਲ ਪੈਦਾ ਹੋਏ ਹੜ੍ਹ ਵਰਗੇ ਹਾਲਾਤ ਅਤੇ ਗੰਭੀਰ ਸਥਿਤੀ ਨਾਲ ਡਰੇ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਬਚਾਅ ਕਾਰਜਾਂ ਨੂੰ ਗਤੀ ਦੇਣ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦਿਨ-ਰਾਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਤੇ ਲੋੜੀਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ।
ਇਹ ਵੀ ਪੜ੍ਹੋ : 3 ਸਾਲਾ ਮਾਸੂਮ ਦਾ ਹੋਇਆ ਸਸਕਾਰ, ਸਿਵਿਆਂ 'ਚ ਬਲਦੀ ਪੁੱਤ ਦੀ ਲਾਸ਼ ਨੇ ਚੀਰਿਆ ਮਾਂ ਦਾ ਕਾਲ਼ਜਾ, ਹਰ ਅੱਖ ਹੋਈ ਨਮ
ਮੰਤਰੀ ਹਰਜੋਤ ਬੈਂਸ ਨੇ ਸਬ-ਡਵੀਜ਼ਨ ਨੰਗਲ ਦੇ ਪ੍ਰਭਾਵਿਤ ਪਿੰਡਾਂ ਵਿੱਚ ਖੁਦ ਦਿਨ-ਰਾਤ ਦੌਰਾ ਕਰਕੇ ਰਾਹਤ ਤੇ ਬਚਾਅ ਕਾਰਜਾਂ ਦੀ ਕਮਾਂਡ ਖੁਦ ਸੰਭਾਲੀ। ਉਨ੍ਹਾਂ ਫਸੇ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕਮਾਂਡ ਖੁਦ ਸੰਭਾਲੀ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਨਾਲ ਖੁਦ ਮੌਕੇ 'ਤੇ ਜਾ ਕੇ ਤਾਲਮੇਲ ਬਣਾਇਆ। ਉਨ੍ਹਾਂ ਦੇ ਨਾਲ ਇਲਾਕੇ ਦੇ ਸਮਾਜ ਸੇਵੀ ਤੇ ਸਾਥੀ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ, ਜਿਨ੍ਹਾਂ ਵੱਲੋਂ ਪ੍ਰਭਾਵਿਤ ਖੇਤਰਾਂ ਤੇ ਦੂਰ-ਦੁਰਾਡੇ ਪੇਂਡੂ ਖੇਤਰਾਂ ਦੇ ਇਲਾਕਿਆਂ ਨੂੰ ਜਾਗਰੂਕ ਕੀਤਾ ਗਿਆ।
ਇਹ ਵੀ ਪੜ੍ਹੋ : ਸਤਲੁਜ ਨੇੜੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਸ੍ਰੀ ਅਨੰਦਪੁਰ ਸਾਹਿਬ ਨਾਲੋਂ ਟੁੱਟਾ ਸੰਪਰਕ, ਲੋਕ ਹੋਏ ਘਰੋਂ ਬੇਘਰ
ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਬੇਲਾ ਧਿਆਨੀ, ਮੋਜੋਵਾਲ, ਗੁੱਜਰ ਬਸਤੀ, ਭਨਾਮ, ਭਲਾਣ, ਪਲਾਸੀ, ਸਿੰਘਪੁਰ, ਪੱਸੀਵਾਲ, ਮੇਗਪੁਰ, ਮਾਣਕਪੁਰ, ਦੋਲਾ ਬਸਤੀ, ਜੌਹਲ, ਕਥੇੜਾ ਸਕੂਲ ਆਦਿ ਦਾ ਦੌਰਾ ਕੀਤਾ ਅਤੇ ਲੋਕਾਂ ਤੱਕ ਰਾਹਤ ਪਹੁੰਚਾਈ। ਕੈਬਨਿਟ ਮੰਤਰੀ ਨੇ ਜਿਹੜੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਸੀ, ਉਨ੍ਹਾਂ ਪਿੰਡਾਂ ਬੇਲਾ ਰਾਮਗੜ੍ਹ, ਪੱਤੀ ਟੇਕ ਸਿੰਘ, ਗੱਜਪੁਰ ਬੇਲਾ, ਚੰਦਪੁਰ ਬੇਲਾ ਨਾਲ ਨਿਰੰਤਰ ਸੰਪਰਕ ਬਣਾ ਕੇ ਰੱਖਿਆ ਅਤੇ ਜਿਹੜੇ ਇਲਾਕਿਆਂ 'ਚ ਬਿਜਲੀ, ਪਾਣੀ ਦੀ ਕਟੌਤੀ ਸੀ, ਉਨ੍ਹਾਂ ਵਿੱਚ ਬਿਜਲੀ ਦੀ ਸਹੂਲਤ ਬਹਾਲ ਕਰਵਾਈ ਤੇ ਪਾਣੀ ਦੇ ਟੈਂਕਰ ਭੇਜੇ ਗਏ। ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਨੂੰ ਸਮੁੱਚੇ ਇਲਾਕੇ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਤੇ ਅੱਜ ਕਈ ਪਿੰਡਾਂ 'ਚ ਕੈਂਪ ਸਥਾਪਤ ਕਰਵਾਏ।
ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ, ਕਿਹਾ- ਸੂਬਾ ਸਰਕਾਰ ਵੱਲੋਂ ਕੀਤੀ ਜਾਵੇਗੀ ਹਰ ਸੰਭਵ ਮਦਦ
15 ਅਗਸਤ ਤੋਂ ਦਿਨ-ਰਾਤ ਕੈਬਨਿਟ ਮੰਤਰੀ ਹਰਜੋਤ ਬੈਂਸ ਆਪਣੇ ਹਲਕੇ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ। ਦਿਨ-ਰਾਤ ਪਿੰਡਾਂ 'ਚ ਜਾ ਕੇ ਰਾਹਤ ਤੇ ਬਚਾਅ ਕਾਰਜਾਂ ਦੀ ਕਮਾਂਡ ਆਪਣੀ ਨਿਗਰਾਨੀ 'ਚ ਚਲਾ ਰਹੇ ਹਨ। 4-4 ਘੰਟੇ ਬਾਅਦ ਉਨ੍ਹਾਂ ਵੱਲੋਂ ਇਨ੍ਹਾਂ ਪਿੰਡਾਂ ਦੇ ਦੌਰੇ ਕਰਕੇ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਜ਼ਿਲ੍ਹੇ ਦੇ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੀਲਡ 'ਚ ਰਹਿ ਕੇ ਲੋਕਾਂ ਦੀ ਹਰ ਸੰਭਵ ਮਦਦ ਕਰਨ, ਰਾਹਤ ਕੈਂਪਾਂ 'ਚ ਸਹੂਲਤਾਂ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ ਜਾ ਰਹੇ ਹਨ। ਹਰ ਵਾਰ ਦੀ ਤਰ੍ਹਾਂ ਕੈਬਨਿਟ ਮੰਤਰੀ ਹਰਜੋਤ ਬੈਂਸ ਕੁਦਰਤੀ ਆਫਤ ਦੀ ਸਥਿਤੀ ਵਿੱਚ ਖੁਦ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡਾਂ 'ਚ ਪਹੁੰਚੇ ਹੋਏ ਹਨ, ਜਿਸ ਦੀ ਇਲਾਕਾ ਵਾਸੀ ਬੇਹੱਦ ਸ਼ਲਾਘਾ ਕਰ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਹੜ੍ਹ ਦੇ ਮੱਦੇਨਜ਼ਰ ਇਸ ਜ਼ਿਲ੍ਹੇ ਦੇ ਸਕੂਲ ਅਗਲੇ ਹੁਕਮਾਂ ਤਕ ਰਹਿਣਗੇ ਬੰਦ
NEXT STORY