ਬਰਨਾਲਾ— 7 ਦਸੰਬਰ ਸਾਲ 2013 ਨੂੰ ਤੇਜ਼ਾਬ ਕਾਂਡ 'ਚ ਆਪਣੀ ਧੀ ਹਰਪ੍ਰੀਤ ਨੂੰ ਗੁਆ ਚੁੱਕਿਆ ਪਰਿਵਾਰ ਵਾਲੇ ਅੱਜ ਵੀ ਉਸ ਹਾਦਸੇ ਤੋਂ ਉੱਭਰ ਨਹੀਂ ਪਾਇਆ ਹੈ। ਇਹ ਪਰਿਵਾਰ ਅੱਜ ਦੋ ਟਾਈਮ ਦੀ ਰੋਟੀ ਲਈ ਮੁਥਾਜ਼ ਬਣ ਚੁੱਕਾ ਹੈ। ਹਾਦਸੇ ਨੂੰ ਯਾਦ ਕਰਕੇ ਹਰਪ੍ਰੀਤ ਦੀ ਮਾਂ ਦਵਿੰਦਰ ਕੌਰ ਨੇ ਦੱਸਿਆ ਕਿ ਸਾਲ 2013 'ਚ ਉਨ੍ਹਾਂ ਦੀ ਧੀ ਹਰਪ੍ਰੀਤ ਦਾ ਵਿਆਹ ਲੁਧਿਆਣਾ 'ਚ ਤੈਅ ਕੀਤਾ ਗਿਆ ਸੀ। 7 ਦਸੰਬਰ 2013 ਨੂੰ ਵਿਆਹ ਵਾਲੇ ਦਿਨ ਜਦੋਂ ਉਨ੍ਹਾਂ ਦੀ ਧੀ ਲੁਧਿਆਣਾ ਦੇ ਇਕ ਪਾਰਲਰ 'ਚ ਤਿਆਰ ਹੋਣ ਲਈ ਗਈ ਸੀ ਤਾਂ ਉਸ 'ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਤੇਜ਼ਾਬ ਸੁੱਟਿਆ ਗਿਆ ਸੀ, ਜਿਸ ਨਾਲ ਉਸ ਦਾ ਚਿਹਰਾ ਸਣੇ ਸਰੀਰ ਕਾਫੀ ਸੜ ਗਿਆ ਸੀ। ਇਸ ਹਾਦਸੇ 'ਚ ਹਰਪ੍ਰੀਤ ਦੀ ਜੇਠਾਨੀ ਅੰਮ੍ਰਿਤਪਾਲ ਕੌਰ ਦਾ ਵੀ ਹੱਥ ਸੀ। ਉਸ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ ਸੀ, ਜਿੱਥੋਂ ਉਸ ਨੂੰ ਮੁੰਬਈ ਸ਼ਿਫਟ ਕੀਤਾ ਗਿਆ ਅਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ 27 ਦਸੰਬਰ ਨੂੰ ਉਸ ਨੂੰ ਨੇ ਦਮ ਤੋੜ ਦਿੱਤਾ ਸੀ। ਅੱਜ ਵੀ ਉਸ ਦਿਨ ਨੂੰ ਯਾਦ ਕਰਕੇ ਮਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਉਂਦੇ ਹਨ।
-ll.jpg)
6 ਲੱਖ ਰੁਪਏ ਦਾ ਇਲਾਜ 'ਚ ਹੋਇਆ ਸੀ ਖਰਚ
ਮਾਂ ਨੇ ਦੱਸਿਆ ਕਿ ਧੀ ਦੇ ਇਲਾਜ 'ਚ 6 ਲੱਖ ਰੁਪਏ ਦਾ ਖਰਚ ਆਇਆ ਸੀ। ਹਰਪ੍ਰੀਤ ਦੇ ਅੰਤਿਮ ਸੰਸਕਾਰ ਮੌਕੇ ਵਿਦੇਸ਼ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਆਏ ਅਤੇ 5 ਲੱਖ ਰੁਪਏ ਦੀ ਮਦਦ ਦਿੱਤੀ ਪਰ ਇਹ ਸਾਰਾ ਪੈਸਾ ਕੇਸ ਲੜਨ 'ਚ ਲੱਗ ਗਿਆ। ਉਨ੍ਹਾਂ ਨੇ ਦੱਸਿਆ ਕਿ ਸੰਸਦ ਸੁਖਵੇਦ ਸਿੰਘ ਢੀਂਡਸਾ ਹਰਪ੍ਰੀਤ ਦੀ ਅੰਤਿਮ ਅਰਦਾਸ 'ਤੇ ਬੇਟੇ ਨੂੰ ਸਰਕਾਰੀ ਨੌਕਰੀ ਅਤੇ ਲੜਕੀ ਦੀ ਯਾਦ 'ਚ ਪਾਰਕ ਬਣਵਾਉਣ ਦਾ ਵਾਅਦਾ ਕਰ ਗਏ ਸਨ ਪਰ ਇਹ ਵਾਅਦਾ ਖੋਖਲਾ ਨਿਕਲਿਆ। ਉਨ੍ਹਾਂ ਦੇ ਲੜਕੇ ਦਲਜੀਤ ਸਿੰਘ ਨੂੰ ਸੁਵਿਧਾ ਸੈਂਟਰ 'ਚ ਕੱਚੀ ਨੌਕਰੀ 'ਤੇ ਰੱਖਿਆ ਪਰ ਬਾਅਦ 'ਚ ਉਸ ਨੂੰ ਕੱਢ ਦਿੱਤਾ ਗਿਆ। ਉਸ ਦੀ ਜਗ੍ਹਾ ਦਵਿੰਦਰ ਕੌਰ ਨੂੰ ਰੱਖਿਆ ਗਿਆ ਪਰ ਹੁਣ ਸੁਵਿਧਾ ਸੈਂਟਰ ਭੰਗ ਹੋਣ ਕਰਕੇ ਖਾਲੀ ਪਿਆ ਹੈ। ਉਨ੍ਹਾਂ ਦੇ ਲੜਕੇ ਦਲਜੀਤ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਹੁਣ ਕੋਈ ਵੀ ਉਸ ਦੇ ਘਰ 'ਚ ਕਮਾਉਣ ਵਾਲਾ ਨਹੀਂ ਹੈ।

ਦਵਿੰਦਰ ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਕੇ ਉਨ੍ਹਾਂ ਨੂੰ ਇਨਸਾਫ ਤਾਂ ਦਿਵਾ ਦਿੱਤਾ ਪਰ ਕੋਈ ਨੌਕਰੀ ਨਾ ਦਿੱਤੀ ਗਈ। ਦਵਿੰਦਰ ਨੇ ਸਰਕਾਰ ਨੂੰ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰੇ। ਸਰਕਾਰ ਇਕ ਮੈਂਬਰ ਨੌਕਰੀ ਦੇਵੇ ਅਤੇ ਹਰਪ੍ਰੀਤ ਦੀ ਯਾਦ 'ਚ ਪਾਰਕ ਵੀ ਬਣਾ ਕੇ ਵਾਅਦਾ ਪੂਰਾ ਕਰੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਸਚ 'ਚ ਤੇਜ਼ਾਬ ਪੀੜਤਾਂ ਲਈ ਕੁਝ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ 'ਤੇ ਰਹਿਮ ਕਰੇ।
ਦੱਸਣਯੋਗ ਹੈ ਕਿ ਅਮ੍ਰਿਤਪਾਲ ਕੌਰ (ਜੇਠਾਨੀ) ਨੂੰ ਉਸ ਦੇ ਪਤੀ ਨੇ ਛੱਡ ਦਿੱਤਾ ਸੀ ਅਤੇ ਉਸ ਨੇ ਉਦੋ ਹੀ ਕਿਹਾ ਸੀ ਕਿ ਉਹ ਕਿਸੇ ਲੜਕੀ ਨੂੰ ਆਪਣੇ ਘਰ 'ਚ ਵਿਆਉਣ ਨਹੀਂ ਦੇਵੇਗੀ। ਇਸੇ ਕਾਰਨ ਹੀ ਉਸ ਨੇ ਕੁਝ ਲੋਕਾਂ ਦੇ ਨਾਲ ਮਿਲ ਕੇ ਇਸ ਵਾਰਦਾਸ ਨੂੰ ਅੰਜਾਮ ਦਿੱਤਾ। ਹਰਪ੍ਰੀਤ ਦੇ ਪਰਿਵਾਰ ਨੇ ਲੜਕੀ ਨੂੰ ਇਨਸਾਫ ਦਿਵਾਉਣ ਲਈ 300 ਪੇਸ਼ੀਆਂ ਭੁਗਤੀਆਂ ਸਨ, ਜਿਸ 'ਚ 25 ਦਸੰਬਰ 2016 ਨੂੰ ਲੁਧਿਆਣਾ ਅਦਾਲਤ ਨੇ ਅਮ੍ਰਿਤਪਾਲ ਕੌਰ, ਪਰਮਿੰਦਰ ਸਿੰਘ, ਜਸਪ੍ਰੀਤ ਸਿੰਘ ਗੁਰਸੇਵਕ ਸਿੰਘ, ਰਾਕੇਸ਼ ਅਤੇ ਅਸ਼ਵਨੀ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਸੀ।
'ਸਿਰੋਪਾਓ ਜਾਂ ਸਾਫਾ' ਦੀ ਸਿਆਸਤ ਕਰਨ ਵਾਲੇ ਅਕਾਲੀ-ਭਾਜਪਾ ਦੇ ਆਗੂ ਕਰ ਰਹੇ ਹਨ ਰੂਲ ਆਫ ਲਾਅ ਦੀਆਂ ਗੱਲਾਂ : ਜਾਖੜ
NEXT STORY