ਮਮਦੋਟ (ਸ਼ਰਮਾਂ)- ਫਿਰੋਜ਼ਪੁਰ ਜਿਲ੍ਹੇ 'ਚ ਸਰਹੱਦੀ ਕਸਬਾ ਮਮਦੋਟ ਦੇ ਨੋਜਵਾਨ ਹਰਪ੍ਰੀਤ ਸਿੰਘ ਹੈਪੀ ਨੇ ਉਹ ਕਰ ਦਿਖਾਇਆ ਜੋ ਰਹਿੰਦੀ ਦੁਨੀਆ ਤੱਕ ਇੱਕ ਮਿਸਾਲ ਵਜੋਂ ਜਾਣਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਨੋਜਵਾਨ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਸਾਹਨ ਕੇ (ਮਮਦੋਟ ਹਿਠਾੜ) ਦਾ ਰਹਿਣ ਵਾਲਾ ਨੋਜਵਾਨ ਹੈ ਜਿਸ ਨੇ ਆਪਣੇ 11 ਸਾਥੀਆ ਦੇ ਨਾਲ ਇੱਕ ਮਿਸਨ ਤਹਿਤ ਇੱਕ ਉੱਚੀ ਪਹਾੜੀ ਮਾਊਂਟ ਕੁਨ 7077 ਮੀਟਰ- 23219 ਫੁੱਟ ਲੱਦਾਖ 'ਤੇ ਚੜ੍ਹਨ ਦਾ ਪ੍ਰੋਗਰਾਮ ਉਲੀਕਿਆ ਸੀ । ਜਿਸ ਮਿਸ਼ਨ ਨੂੰ ਪੂਰਾ ਕਰਨ ਲਈ 23 ਅਗਸਤ 2021 ਨੂੰ ਪੰਜਾਬ ਤੋਂ ਆਪਣੇ ਸਾਥੀਆਂ ਸਮੇਤ ਰਵਾਨਾ ਹੋਇਆ ਸੀ, ਜੋ ਮਾਊਂਟ ਕੁਨ 7077 ਮੀਟਰ 23219 ਫੁੱਟ ਲੱਦਾਖ ਦੇ ਸਭ ਤੋਂ ਉੱਚੇ ਦੂਸਰੇ ਨੰਬਰ ਤੇ ਆਉਣ ਵਾਲਾ ਪਹਾੜ ਜਿਹੜਾ ਕੇ ਮਾਊਂਟ ਐਵਰੈਸਟ ਤੋਂ ਕਿਤੇ ਵਧੇਰੇ ਟੈਕਨੀਕਲ ਸੀ।
ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਨੇ ਕੀਤਾ ਸੰਨਿਆਸ ਦਾ ਐਲਾਨ
ਹਰਪ੍ਰੀਤ ਸਿੰਘ ਨੇ ਇਸਨੂੰ ਫਤਿਹ ਕਰਕੇ ਜਿੱਥੇ ਪੰਜਾਬੀਅਤ ਅੰਦਰ ਨਵੀਂ ਮਿਸਾਲ ਪੈਦਾ ਕੀਤੀ ਹੈ, ਉੱਥੇ ਹੀ ਸਿੱਖ ਕੋਮ ਦਾ ਧਾਰਮਿਕ ਚਿੰਨ੍ਹ ਖੰਡਾਂ ਸਾਹਿਬ ਤੇ ਕਿਸਾਨੀ ਨੂੰ ਸਮਰਪਿਤ ਬੋਰਡ ਦੀਆਂ ਤਖਤੀਆਂ ਹੱਥ 'ਚ ਫੜ ਕੇ ਸਿੱਖ ਕੋਮ ਦਾ ਮਾਣ ਵਧਾਇਆ ਹੈ। ਇਸ ਸਬੰਧੀ ਹਰਪ੍ਰੀਤ ਸਿੰਘ ਨੇ ਆਪਣੇ ਫੇਸਬੁੱਕ ਪੇਜ਼ 'ਤੇ ਜ਼ਿਕਰ ਕੀਤਾ ਹੈ ਕਿ ਇਹ ਮੇਰੀ ਜ਼ਿੰਦਗੀ ਦਾ ਸੱਭ ਤੋ ਵੱਡਾ ਤੇ ਕਠਿਨ ਕੰਮ ਸੀ, ਜਿਸ 'ਚ ਸਾਡੀ 12 ਬੰਦਿਆ ਦੀ ਟੀਮ 'ਚੋਂ ਅਸੀਂ ਸਿਰਫ 4 ਨੌਜਵਾਨ ਇਸਨੂੰ ਫਤਿਹ ਕਰ ਪਾਏ ਹਾਂ। ਜਿਸ ਨੂੰ ਅਸੀਂ ਆਪਣੇ ਜੁੱਸੇ ਦੇ ਦਮ ਨਾਲ ਫਤਿਹ ਬੁਲਾਈ ਹੈ ਬਾਕੀ ਕਈ ਸਾਡੇ ਸਾਥੀਆਂ ਨੂੰ ਬਿਮਾਰ ਹੋਣ ਕਰਕੇ, ਮੂੰਹ ਚੋਂ ਖੂਨ ਆਉਣ ਕਰਕੇ, ਆਕਸੀਜਨ ਘੱਟ ਹੋਣ ਕਰਕੇ ਤੇ ਕੋਈ ਸੱਟ ਲਗਨ ਕਰਕੇ ਓਨ੍ਹਾਂ ਨੂੰ ਰਸਤੇ ਚੋਂ ਹੀ ਵਾਪਸ ਮੁੜਨਾ ਪਿਆ । ਹਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਤੁਹਾਡੇ ਨਾਲ ਵਾਧਾ ਕਰਦਾ ਹਾਂ ਬਹੁਤ ਜਲਦ ਹੀ ਮਾਊਂਟ ਐਵਰੈਸਟ ਦੀ ਚੜ੍ਹਾਈ ,ਓਸਦੀ ਠੰਡ ਤੇ ਉਥੋਂ ਦੇ ਮਾਰੂ ਮੌਸਮ ਨੂੰ ਹੱਸਦੇ ਹੱਸਦੇ ਫਤਿਹ ਕਰਾਂਗਾ।
ਇਹ ਖ਼ਬਰ ਪੜ੍ਹੋ- ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ
ਹਰਪ੍ਰੀਤ ਸਿੰਘ ਦੀ ਇਸ ਕਾਮਯਾਬੀ ਦੀ ਸਾਰੇ ਇਲਾਕੇ ਚ ਚਰਚਾ ਹੋ ਰਹੀ ਹੈ ਤੇ ਮਮਦੋਟ ਇਲਾਕੇ ਦੀਆਂ ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਵੱਲੋਂ ਹਰਪ੍ਰੀਤ ਸਿੰਘ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਵਧਾਈਆਂ ਦੇਣ ਵਾਲਿਆਂ ਚ ਬਲਰਾਜ ਸਿੰਘ ਸੰਧੂ ਪ੍ਰਧਾਨ ਸ਼ਹੀਦ ਆਰ. ਕੇ ਵਧਵਾ ਯੂਥ ਕਲੱਬ, ਡਾ: ਆਸ਼ੂ ਬੰਗੜ ਆਪ ਆਗੂ, ਕੁਲਦੀਪ ਸਿੰਘ ਕਨਵੀਨਰ ਲੋਕ ਚੇਤਨਾ ਮੰਚ ਤੋਂ ਇਲਾਵਾ ਹੋਰ ਵੀ ਨਾਮਵਰ ਸਖਸ਼ੀਅਤਾਂ ਵੱਲੋਂ ਹਰਪ੍ਰੀਤ ਸਿੰਘ ਨੂੰ ਵਧਾਈਆਂ ਮਿਲ ਰਹੀਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ਮਸ਼ੇਰ ਦੂਲੋ ਦੀ ਕੈਪਟਨ ਨੂੰ ਚਿਤਾਵਨੀ, ਕਿਹਾ- ਜ਼ਹਿਰੀਲੀ ਸ਼ਰਾਬ ਮਾਮਲੇ 'ਚ 15 ਦਿਨਾਂ 'ਚ ਐਕਸ਼ਨ ਨਾ ਲਿਆ ਤਾਂ ਦੇਵਾਂਗੇ ਧਰਨਾ
NEXT STORY