ਅਬੋਹਰ(ਰਹੇਜਾ, ਸੁਨੀਲ)—ਨਗਰ ਵਿਚ ਬਿਨਾਂ ਮਨਜ਼ੂਰੀ ਦੇ ਗੋਦਾਮਾਂ ਅਤੇ ਦੁਕਾਨਾਂ ਵਿਚ ਪਟਾਕੇ ਸਟਾਕ ਕੀਤੇ ਜਾਣ ਦੀ ਜਾਣਕਾਰੀ ਮਿਲਦੇ ਹੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਐੱਸ. ਡੀ. ਐੱਮ. ਪੂਨਮ ਸਿੰਘ ਨੇ ਨਗਰ ਪ੍ਰੀਸ਼ਦ, ਦਮਕਲ ਵਿਭਾਗ, ਸਿਹਤ ਵਿਭਾਗ ਅਤੇ ਪੁਲਸ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਸਟੇਡੀਅਮ ਵਿਚ ਜਾ ਕੇ ਪਟਾਕਿਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਚੈਕਿੰਗ ਕੀਤੀ। ਬੈਠਕ ਦੌਰਾਨ ਉਨ੍ਹਾਂ ਨਾਲ ਦਮਕਲ ਵਿਭਾਗ ਦੇ ਫਾਇਰ ਅਫਸਰ ਗੁਰਜੰਟ ਸਿੰਘ ਬਰਾੜ, ਬਰਿੰਦਰ ਸਿੰਘ, ਸਿਹਤ ਵਿਭਾਗ ਦੇ ਡਾ. ਯੁਧਿਸ਼ਟਰ ਚੌਧਰੀ, ਨਗਰ ਪ੍ਰੀਸ਼ਦ ਦੇ ਤਹਿਬਾਜ਼ਾਰੀ ਇੰਚਾਰਜ ਸੁਰਜੀਤ ਬਰਾੜ, ਥਾਣਾ ਮੁਖੀ ਅਤੇ ਐੱਸ. ਡੀ. ਐੱਮ. ਰੀਡਰ ਆਦਿ ਮੌਜੂਦ ਸਨ।
ਜਾਣਕਾਰੀ ਮੁਤਾਬਕ ਐੱਸ. ਡੀ. ਐੱਮ. ਪੂਨਮ ਸਿੰਘ ਅਧਿਕਾਰੀਆਂ ਨਾਲ ਬੈਠਕ ਕਰਨ ਤੋਂ ਬਾਅਦ ਨਹਿਰੂ ਸਟੇਡੀਅਮ ਵਿਚ ਪਹੁੰਚੀ ਅਤੇ ਹੋਲਸੇਲ ਪਟਾਕਿਆਂ ਦੀਆਂ 10 ਦੁਕਾਨਾਂ ਦੀ ਚੈਕਿੰਗ ਕਰਦੇ ਹੋਏ ਦੁਕਾਨਦਾਰਾਂ ਤੋਂ ਇਸਦੀ ਮਨਜ਼ੂਰੀ ਅਤੇ ਲਾਇਸੈਂਸ ਦੇ ਕਾਗਜ਼ਾਤ ਮੰਗੇ ਜੋ ਕੋਈ ਵੀ ਦੁਕਾਨਦਾਰ ਪੇਸ਼ ਨਾ ਕਰ ਸਕਿਆ। ਬਿਨਾਂ ਮਨਜ਼ੂਰੀ ਪਟਾਕੇ ਲਾਉਣ ਦੇ ਸਵਾਲ 'ਤੇ ਦੁਕਾਨਾਦਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਇਸਦੀ ਮਨਜ਼ੂਰੀ ਲੈਣ ਲਈ ਫਾਈਲ ਨਗਰ ਪ੍ਰੀਸ਼ਦ ਵਿਚ ਜਮ੍ਹਾ ਕਰਵਾਈ ਹੋਈ ਹੈ ਅਤੇ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਦੇ ਮੌਖਿਕ ਹੁਕਮਾਂ 'ਤੇ ਹੀ ਉਨ੍ਹਾਂ ਨੇ ਦੁਕਾਨਾਂ ਲਾਈਆਂ ਹਨ, ਜਿਸ 'ਤੇ ਐੱਸ. ਡੀ. ਐੱਮ ਨੇ ਮੌਕੇ 'ਤੇ ਨਗਰ ਪ੍ਰੀਸ਼ਦ ਦੇ ਈ. ਓ. ਨੂੰ ਨੋਟਿਸ ਜਾਰੀ ਕਰਦੇ ਹੋਏ ਇਸਦੀ ਰਿਪੋਰਟ ਐੱਸ. ਡੀ. ਐੱਮ. ਦਫਤਰ ਵਿਚ ਜਮ੍ਹਾ ਕਰਵਾਉਣ ਲਈ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਵੇਂ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ ਕਰਦੇ ਹੋਏ ਦੁਕਾਨਦਾਰਾਂ ਨੂੰ ਪਟਾਕੇ ਲਾÀਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਬਾਅਦ ਐੱਸ. ਡੀ. ਐੱਮ. ਨੇ ਅਧਿਕਾਰੀਆਂ ਸਮੇਤ ਬਾਜ਼ਾਰ ਨੰ. 4, ਸਰਕੂਲਰ ਰੋੜ, ਸਬਜ਼ੀ ਮੰਡੀ, ਪੁਰਾਣੀ ਫਾਜ਼ਿਲਕਾ ਰੋਡ 'ਤੇ ਗੋਦਾਮਾਂ ਵਿਚ ਪਟਾਕਿਆਂ ਦਾ ਸਟਾਕ ਹੋਣ ਦੀ ਸੂਚਨਾ 'ਤੇ ਛਾਪੇਮਾਰੀ ਕੀਤੀ ਪਰ ਕੁਝ ਬਰਾਮਦ ਨਹੀਂ ਹੋਇਆ, ਜਿਸ 'ਤੇ ਐੱਸ. ਡੀ. ਐੱਮ. ਨੇ ਨਿਰਦੇਸ਼ ਦਿੱਤੇ ਕਿ ਸ਼ਹਿਰ ਦੇ ਹੋਲਸੇਲਰ ਅਤੇ ਰਿਟੇਲਰ ਐੱਸ. ਡੀ. ਐੱਮ. ਦਫਤਰ ਤੋਂ ਮੰਜ਼ੂਰੀ ਲਏ ਬਿਨਾਂ ਪਟਾਕੇ ਨਾ ਲਾਉਣ।
ਬਸਪਾ ਨੇ ਫੂਕਿਆ ਯੋਗੀ ਸਰਕਾਰ ਦਾ ਪੁਤਲਾ
NEXT STORY