ਲੁਧਿਆਣਾ (ਸੰਜੇ ਗਰਗ) : ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੇ ਰੱਖੜੀ ਦੇ ਤਿਓਹਾਰ 'ਤੇ ਖਰਾਬ ਅਤੇ ਘਟੀਆਂ ਕੁਆਲਟੀ ਦੀਆਂ ਮਠਿਆਈਆਂ ਦੀ ਵਿਕਰੀ ਰੋਕਣ ਲਈ ਹਲਵਾਈਆਂ 'ਤੇ ਵੀ ਸ਼ਿੰਕਜ਼ਾ ਕੱਸ ਦਿੱਤਾ ਹੈ। ਜ਼ਿਲਾ ਸਿਹਤ ਅਧਿਕਾਰੀ ਡਾ. ਆਦੇਸ਼ ਕੰਗ ਦੀ ਅਗਵਾਈ 'ਚ ਫੂਡ ਸੇਫਟੀ ਟੀਮਾਂ ਨੇ ਲੁਧਿਆਣਾ ਦੇ ਕਈ ਮਸ਼ਹੂਰ ਸਵੀਟ ਸ਼ਾਪ 'ਤੇ ਜਾ ਕੇ ਚੈਕਿੰਗ ਤੋਂ ਇਲਾਵਾ ਇਨ੍ਹਾਂ ਵੱਲੋਂ ਸਟੋਰ ਕੀਤੀਆਂ ਮਠਿਆਈਆਂ ਦੀ ਜਾਂਚ ਲਈ ਉਨ੍ਹਾਂ ਦੇ ਕਾਰਖਾਨਿਆਂ ਜਿੱਥੇ ਕਿ ਇਹ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ, ਨੂੰ ਚੈੱਕ ਕੀਤਾ।
ਇਸ ਦੌਰਾਨ ਫੂਡ ਸੇਫਟੀ ਟੀਮ ਨੇ ਕਈ ਮਸ਼ਹੂਰ ਹਲਵਾਈਆਂ ਦੀਆਂ ਮੱਠਿਆਈਆਂ ਦੀ ਕੁਆਲਟੀ ਠੀਕ ਨਾ ਹੋਣ 'ਤੇ ਅਗਲੀ ਕਾਰਵਾਈ ਲਈ ਉਨਾਂ ਦੇ ਸੈਂਪਲ ਲੇ ਕੇ ਜਾਂਚ ਲਈ ਭੇਜੇ ਹਨ। ਇਸ ਦੌਰਾਨ ਖਰਾਬ ਮੱਠਿਆਈਆਂ ਨੂੰ ਵੀ ਟੀਮ ਨੇ ਕਬਜ਼ੇ 'ਚ ਲੈ ਕੇ ਨਸ਼ਟ ਕਰ ਦਿੱਤਾ ਹੈ। ਡਾ. ਕੰਗ ਨੇ ਦੱਸਿਆ ਕਿ ਅਗਲੇ 2 ਦਿਨਾਂ ਤੱਕ ਲਗਾਤਾਰ ਫੂਡ ਸੇਫਟੀ ਟੀਮਾਂ ਵੱਲੋਂ ਹਲਵਾਈਆਂ ਦੀ ਚੈਕਿੰਗ ਜਾਰੀ ਰੱਖੀ ਜਾਵੇਗੀ।
ਸ੍ਰੀ ਦਰਬਾਰ ਸਾਹਿਬ 'ਚ ਘਟੇਗਾ ਪ੍ਰਦੂਸ਼ਣ, ਸੀ. ਐੱਨ. ਜੀ. ਨਾਲ ਪੱਕੇਗਾ ਲੰਗਰ
NEXT STORY