ਅੰਮ੍ਰਿਤਸਰ (ਗੁਰਪ੍ਰੀਤ, ਸਰਬਜੀਤ)- ਅੰਮ੍ਰਿਤਸਰ ਦੇ ਥਾਣਾ ਡੀ ਡਿਵੀਜ਼ਨ ਦੇ ਇਲਾਕਾ ਲਾਹੌਰੀ ਗੇਟ ਵਿਖੇ ਅੱਜ ਸਵੇਰੇ ਤੜਕਸਾਰ ਸਵਾ ਚਾਰ ਵਜੇ ਭਿਆਨਕ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਕ ਦਿੱਲੀ ਨੰਬਰ ਗੱਡੀ 'ਚ ਪੰਜ ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀ। ਪਹਿਲਾਂ ਇਨ੍ਹਾਂ ਕਾਰ ਸਵਾਰਾਂ ਵੱਲੋਂ ਇੱਕ ਵਾਲਮੀਕਿ ਮੰਦਿਰ ਦੀ ਦੀਵਾਰ 'ਚ ਟੱਕਰ ਮਾਰੀ ਅਤੇ ਮੰਦਿਰ ਦੀ ਦੀਵਾਰ ਤੇ ਗੇਟ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ। ਉਸ ਤੋਂ ਬਾਅਦ ਇਹਨਾਂ ਵੱਲੋਂ ਇੱਕ ਬਿਜਲੀ ਦੇ ਖੰਬੇ 'ਚ ਟੱਕਰ ਮਾਰੀ ਗਈ, ਜਿਸ ਉੱਤੇ ਬਿਜਲੀ ਦਾ ਟਰਾਂਸਫਾਰਮ ਲੱਗਾ ਹੋਇਆ ਸੀ। ਟੱਕਰ ਇੰਨੀ ਭਿਆਨਕ ਸੀ ਕਿ ਬਿਜਲੀ ਦਾ ਖੰਬਾ ਕਾਰ 'ਤੇ ਡਿੱਗ ਗਿਆ ਅਤੇ ਕਾਰ ਦੇ ਆਲੇ-ਦੁਆਲੇ ਕਰੰਟ ਫੈਲ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਰੇਲ ਯਾਤਰੀਆਂ ਦੀਆਂ ਵਧੀਆਂ ਮੁਸ਼ਕਿਲਾਂ, ਇਹ ਟ੍ਰੇਨਾਂ ਹੋਈਆਂ ਬੰਦ
ਇਸ ਘਟਨਾ ਦੌਰਾਨ ਕਾਰ ਸਵਾਰ ਮੌਕੇ ਤੋਂ ਤਾਂ ਫਰਾਰ ਹੋ ਗਏ ਪਰ ਬੇਜ਼ੁਬਾਨ ਕੁੱਤੇ ਜ਼ਮੀਨ 'ਤੇ ਬੈਠੇ ਸਨ ਉਹ ਕਰੰਟ ਦੀ ਲਪੇਟ 'ਚ ਆ ਗਏ, ਜਿਸ ਕਾਰਨ 4 ਕੁੱਤਿਆਂ ਦੀ ਮੌਤ ਹੋ ਗਈ। ਉੱਥੇ ਹੀ ਥਾਣਾ ਡੀ ਡਿਵੀਜ਼ਨ ਦੇ ਪੁਲਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਸੂਚਨਾ ਮਿਲੀ ਕਿ ਦਿੱਲੀ ਨੰਬਰ ਇਕ ਗੱਡੀ ਵੱਲੋਂ ਇੱਕ ਖੰਬੇ ਵਿੱਚ ਟੱਕਰ ਮਾਰੀ ਗਈ ਹੈ ਜਿਸ ਕਾਰਨ ਟਰਾਂਸਫਾਰਮਰ 'ਚੋਂ ਕਰੰਟ ਫੈਲ ਗਿਆ 'ਤੇ ਸੜਕ ਬੈਠੇ ਕੁੱਤਿਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਸਦਕੇ ਜਾਈਏ 13 ਸਾਲਾ ਬੱਚੇ ਦੇ, ਅਖਬਾਰ ਵੰਡਣ ਵਾਲੇ ਦਾ ਪੁੱਤ ਬਣਿਆ ਨੈਸ਼ਨਲ ਚੈਂਪੀਅਨ
ਉਨ੍ਹਾਂ ਕਿਹਾ ਕਿ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਨੌਜਵਾਨ ਹੋਟਲ ਦਾ ਮੈਨੇਜਰ ਹੈ ਤੇ ਇਕ ਸਵੀਪਰ ਦਾ ਕੰਮ ਕਰਦਾ ਹੈ। ਉਨ੍ਹਾਂ ਦੇ ਦੋਸਤ ਦਾ ਜਨਮਦਿਨ ਸੀ ਜਿਸ ਦੇ ਚਲਦੇ ਉਹਨਾਂ ਨਸ਼ਾ ਕੀਤਾ ਹੋਇਆ ਸੀ ਤੇ ਉਹਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਕਿ ਬਾਕੀ ਜਿਹੜੇ ਤਿੰਨ ਨੌਜਵਾਨ ਗੱਡੀ ਸਵਾਰ ਸਨ, ਉਨ੍ਹਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਉਸ ਤੋਂ ਬਾਅਦ ਬਣਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਕਾਬੂ
NEXT STORY