ਗੁਰਦਾਸਪੁਰ(ਹਰਮਨ)- ਅੰਮ੍ਰਿਤਸਰ ਪਠਾਨਕੋਟ ਰੇਲਵੇ ਰੂਟ ’ਤੇ ਪਹਿਲਾਂ ਹੀ ਯਾਤਰੀਆਂ ਦੀ ਗਿਣਤੀ ਅਤੇ ਲੋੜ ਦੇ ਮੁਕਾਬਲੇ ਰੇਲ ਸੁਵਧਿਵਾਂ ਦੀ ਵੱਡੀ ਘਾਟ ਦੇ ਚਲਦਿਆਂ ਅਕਸਰ ਯਾਤਰੀ ਪ੍ਰੇਸ਼ਾਨੀਆਂ ਨਾਲ ਜੂਝਦੇ ਹਨ ਅਤੇ ਹੁਣ ਧੁੰਦ ਦੇ ਕਹਿਰ ਦੇ ਦਿਨਾਂ ਵਿਚ 2 ਅਹਿਮ ਰੇਲ ਗੱਡੀਆਂ ਬੰਦ ਹੋਣ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿਚ ਹੋਰ ਵਾਧਾ ਹੋ ਰਿਹਾ ਹੈ।
2 ਗੱਡੀਆਂ ਬੰਦ ਹੋਣ ਕਾਰਨ ਹੋਰ ਵਧੀ ਸਮੱਸਿਆ
ਪਹਿਲਾਂ ਹੀ ਰੇਲ ਗੱਡੀਆਂ ਘੱਟ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਜੰਮੂ ਸਟੇਸ਼ਨ ਦੇ ਨਵੀਨੀਕਰਨ ਦੇ ਚਲ ਰਹੇ ਕੰਮ ਕਾਰਨ ਟਾਟਾ ਮੂਰੀ ਗੱਡੀ ਜੰਮੂ ਦੀ ਬਜਾਏ ਅੰਮ੍ਰਿਤਸਰ ਤੋਂ ਹੀ ਚਲਾਈ ਜਾ ਰਹੀ ਹੈ, ਜਿਸ ਕਾਰਨ ਅੰਮ੍ਰਿਤਸਰ-ਪਠਾਨਕੋਟ ਰੂਟ ’ਤੇ ਇਸ ਗੱਡੀ ਦਾ ਨਾ ਆਉਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
ਇਸੇ ਤਰ੍ਹਾਂ ਪਠਾਨਕੋਟ ਤੋਂ ਚਲ ਕੇ ਸਵੇਰ ਕਰੀਬ 5.15 ਵਜੇ ਗੁਰਦਾਸਪੁਰ ਪਹੁੰਚਣ ਵਾਲੀ ਡੀ. ਐੱਮ. ਯੂ. ਡਾਊਨ 74672 ਰੇਲ ਗੱਡੀ ਅਤੇ ਅੰਮ੍ਰਿਤਸਰ ਤੋਂ ਚੱਲਣ ਵਾਲੀ 74675 ਅੱਪ ਰੇਲ ਗੱਡੀ ਧੁੰਦ ਕਾਰਨ ਬੰਦ ਕਰ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿਚ ਇਸ ਰੂਟ ਦੇ ਰੇਲ ਯਾਤਰੀਆਂ ਨੂੰ ਇਸ ਸਮੇਂ ਦੌਰਾਨ ਬੱਸਾਂ ’ਤੇ ਸਫਰ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਸਦਕੇ ਜਾਈਏ 13 ਸਾਲਾ ਬੱਚੇ ਦੇ, ਅਖਬਾਰ ਵੰਡਣ ਵਾਲੇ ਦਾ ਪੁੱਤ ਬਣਿਆ ਨੈਸ਼ਨਲ ਚੈਂਪੀਅਨ
ਨਹੀਂ ਹੋਈ ਡਬਲ ਲਾਈਨ
ਇਸ ਸਰਹੱਦੀ ਖੇਤਰ ਪ੍ਰਤੀ ਰੇਲ ਵਿਭਾਗ ਦੀ ਬੇਰੁਖੀ ਦਾ ਅੰਦਾਜਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਅਜੇ ਤੱਕ ਇਸ ਰੇਲ ਮਾਰਗ ਨੂੰ ਅਜੇ ਤੱਕ ਡਬਲ ਨਹੀਂ ਕੀਤਾ ਗਿਆ। ਸਿੰਗਲ ਲਾਈਨ ਹੋਣ ਕਾਰਨ ਅਕਸਰ ਰੇਲ ਗੱਡੀਆਂ ਨੂੰ ਲੰਮਾ ਸਮਾਂ ਦੂਸਰੀ ਗੱਡੀ ਨੂੰ ਕਰਾਸ ਦੇਣ ਲਈ ਵੱਖ-ਵੱਖ ਸਟੇਸ਼ਨਾਂ ’ਤੇ ਖੜ੍ਹਾ ਕਰ ਕੇ ਰੱਖਿਆ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਲੋਕਲ ਪੈਸੰਜਰ ਗੱਡੀਆਂ ਵੱਲੋਂ ਇਸ ਮਾਰਗ ਦਾ ਸਫਰ ਦੁਗਣੇ ਸਮੇਂ ’ਚ ਤਹਿ ਕੀਤਾ ਜਾਂਦਾ ਹੈ। ਏਨਾ ਹੀ ਨਹੀਂ ਜ਼ਿਆਦਾਤਰ ਸਟੇਸ਼ਨਾਂ ’ਤੇ ਲਾਈਨਾਂ ਦੇ ਆਰ ਪਾਰ ਜਾਣ ਲਈ ਵੀ ਲੋਕ ਜਾਨ ਜ਼ੋਖਮ ’ਚ ਪਾ ਕੇ ਲਾਈਨਾ ਪਾਰ ਕਰਦੇ ਹਨ। ਇਸ ਦੇ ਨਾਲ ਹੀ ਸਿੰਗਲ ਪਲੇਟ ਫਾਰਮ ਹੋਣ ਕਾਰਨ ਕਈ ਵਾਰ ਦੋ ਰੇਲ ਗੱਡੀਆਂ ਦੇ ਆਉਣ ਦੀ ਸੂਰਤ ’ਚ ਇਕ ਗੱਡੀ ’ਚ ਆਉਣ-ਜਾਣ ਵਾਲੇ ਲੋਕਾਂ ਨੂੰ ਕਈ ਵਾਰ ਪਲੇਟ ਫਾਰਮ ਤੋਂ ਬਗੈਰ ਹੀ ਗੱਡੀ ’ਚ ਉਤਰਨਾ ਤੇ ਚੜਨਾ ਪੈਂਦਾ ਹੈ, ਜਿਸ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਤੋਂ ਇਲਾਵਾ ਭਾਰੀ ਸਾਮਾਨ ਲੈ ਕੇ ਚੱਲਣ ਵਾਲੇ ਯਾਤਰੀਆਂ ਦੀਆਂ ਮੁਸ਼ਕਲਾਂ ਹੋਰ ਵੀ ਵਧ ਜਾਂਦੀ ਹੈ।
ਦੱਸਣਯੋਗ ਹੈ ਕਿ ਕਰੀਬ 100 ਕਿਲੋਮੀਟਰ ਲੰਮਾ ਇਹ ਰੇਲ ਮਾਰਗ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨੂੰ ਅੰਮ੍ਰਿਤਸਰ ਰਾਹੀਂ ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲ ਜੋੜਦਾ ਹੈ। ਇਸ ਰੇਲਵੇ ਲਾਈਨ ਦੇ ਰਸਤੇ ਵਿਚ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ ਅਤੇ ਬਟਾਲਾ ਸਮੇਤ ਕਈ ਪ੍ਰਮੁੱਖ ਸ਼ਹਿਰ ਅਤੇ ਕਸਬੇ ਆਉਂਦੇ ਹਨ। ਇਨ੍ਹਾਂ ਇਲਾਕਿਆਂ ਨਾਲ ਸਬੰਧਤ ਹਜ਼ਾਰਾਂ ਲੋਕ ਰੋਜ਼ਾਨਾ ਵੱਖ-ਵੱਖ ਸਟੇਸ਼ਨਾਂ ਤੋਂ ਇਸ ਰੇਲ ਮਾਰਗ ਉਪਰ ਚਲਦੀਆਂ ਰੇਲ ਗੱਡੀਆਂ ’ਤੇ ਸਫਰ ਕਰਦੇ ਹਨ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਇਸ ਰੂਟ ’ਤੇ ਕਰੀਬ 11 ਰੇਲ ਗੱਡੀਆਂ ਜਾਂਦੀਆਂ ਹਨ ਅਤੇ 11 ਦੇ ਕਰੀਬ 11 ਗੱਡੀਆਂ ਹੀ ਵਾਪਸ ਆਉਂਦੀਆਂ ਹਨ। ਬੱਸਾਂ ਦਾ ਕਿਰਾਇਆ ਜ਼ਿਆਦਾ ਹੋਣ ਕਾਰਨ ਅਤੇ ਰੇਲ ਗੱਡੀ ਦਾ ਸਫਰ ਸੁਖਾਲਾ ਹੋਣ ਕਾਰਨ ਕਈ ਯਾਤਰੀ ਬੱਸਾਂ ਦੀ ਬਜਾਏ ਰੇਲ ਦੇ ਸਫਰ ਨੂੰ ਤਰਜੀਹ ਦਿੰਦੇ ਹਨ। ਇਸ ਕਾਰਨ ਇਸ ਰੂਟ ’ਤੇ ਰੇਲ ਯਾਤਰੀਆਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ ਪਰ ਰੇਲ ਮੰਤਰਾਲੇ ਵੱਲੋਂ ਰੇਲ ਗੱਡੀਆਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਵਧ ਰਹੀ ਗਿਣਤੀ ਨੂੰ ਬਿੱਲਕੁਲ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਇਥੇ ਚਲਦੀਆਂ ਡੀ.ਐਮ.ਯੂ ਰੇਲ ਗੱਡੀਆਂ ਦੇ ਡੱਬੇ ਲੋੜ ਮੁਤਾਬਿਕ ਨਹੀਂ ਵਧਾਏ ਜਾ ਰਹੇ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੀਆਂ ਇਨ੍ਹਾਂ ਪੁਲਸ ਚੌਕੀਆਂ ਨੂੰ ਲੱਗੇ ਤਾਲੇ
ਇਸ ਮਾਰਗ ’ਤੇ ਚਲਦੀਆਂ ਰੇਲ ਗੱਡੀਆਂ ’ਚ ਸਫਰ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਰੇਲ ਗੱਡੀ ਆਉਣ ਤੋਂ ਕੁਝ ਮਿੰਟ ਪਹਿਲਾਂ ਹੀ ਟਿਕਟਾਂ ਵਾਲੀਆਂ ਖਿੜਕੀਆਂ ਖੁਲਦੀਆਂ ਹਨ, ਜਿਸ ਕਾਰਨ ਅਕਸਰ ਉਨ੍ਹਾਂ ਨੂੰ ਭੀੜ ਨਾਲ ਜੂਝਣਾ ਪੈਂਦਾ ਹੈ। ਡੀ. ਐੱਮ. ਯੂ. ਸਮੇਤ ਕਈ ਗੱਡੀਆਂ ਕਈ ਵਾਰ ਏਨੀਆਂ ਭਰੀਆਂ ਹੁੰਦੀਆਂ ਕਿ ਇਨ੍ਹਾਂ ਵਿਚ ਬੈਠਣਾ ਤਾਂ ਕੀ ਸਗੋਂ ਖੜ੍ਹੇ ਹੋਣ ਲਈ ਵੀ ਜਗ੍ਹਾ ਨਹੀਂ ਮਿਲਦੀ। ਇਥੋਂ ਤੱਕ ਕਿ ਕਈ ਲੋਕਾਂ ਨੂੰ ਗੱਡੀ ਦੇ ਦਰਵਾਜ਼ਿਆਂ ਵਿਚ ਬੈਠਣ ਜਾਂ ਲਮਕਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਰੋਜ਼ਾਨਾ ਸਫਰ ਕਰਨ ਵਾਲੇ ਕਈ ਯਾਤਰੀਆਂ ਨੇ ਦੱਸਿਆ ਕਿ ਉਹ ਇਸ ਪ੍ਰੇਸ਼ਾਨੀ ਸਬੰਧੀ ਰੇਲ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਭੇਜਣ ਦੇ ਇਲਾਵਾ ਰਸਤੇ ਵਿਚ ਸਟੇਸ਼ਨਾਂ ਦੀਆਂ ਸ਼ਿਕਾਇਤ ਦਰਜ ਕਰਕੇ ਡੀ. ਐੱਮ. ਯੂ. ਗੱਡੀਆਂ ਦੇ ਡੱਬੇ ਵਧਾਉਣ ਦੀ ਮੰਗ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲੀ ਵਾਰ ਲੁਧਿਆਣਾ 'ਚ ਮਹਿਲਾ ਮੇਅਰ ਬਣਨ 'ਤੇ CM ਮਾਨ ਦਾ ਟਵੀਟ
NEXT STORY