ਲੁਧਿਆਣਾ (ਸਲੂਜਾ) : ਹਵਾ ਚੱਲਣ ਨਾਲ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ ਸੈਲਸੀਅਸ ਤੋਂ ਘਟ ਕੇ 44.8 ਡਿਗਰੀ ਸੈਲਸੀਅਸ 'ਤੇ ਆ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 27.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਦੇ ਸਮੇਂ ਨਮੀ ਦੀ ਮਾਤਰਾ 31 ਅਤੇ ਸ਼ਾਮ ਨੂੰ 14 ਫੀਸਦੀ ਰਹੀ, ਜੋ ਕਿ ਪਿਛਲੇ ਦਿਨਾਂ ਦੇ ਮੁਕਾਬਲੇ 'ਚ ਕਾਫੀ ਘੱਟ ਰਹੀ। ਤਾਪਮਾਨ ਤਾਂ ਕੁਝ ਘੱਟ ਹੋਇਆ ਪਰ ਲੂ ਦਾ ਕਹਿਰ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹਿਣ ਨਾਲ ਲੁਧਿਆਣਵੀ ਹਾਲੋਂ ਬੇਹਾਲ ਹੁੰਦੇ ਰਹੇ।
ਹਰੇਕ ਦੀ ਜ਼ੁਬਾਨ 'ਤੇ ਸਿਰਫ ਦੋ ਹੀ ਸ਼ਬਦ ਸਨ, ਹਾਏ ਗਰਮੀ। ਜਿੱਥੇ ਕਿਤੇ ਸਟੇਸ਼ਨ 'ਤੇ ਗੱਡੀ ਦਾ ਸਟਾਪੇਜ ਆਉਂਦਾ, ਉੱਥੇ ਹੀ ਰੇਲ ਯਾਤਰੀ ਪਾਣੀ ਦੀਆਂ ਬੋਤਲਾਂ ਭਰਵਾਉਣਾ ਨਹੀਂ ਭੁੱਲਦੇ। ਗੱਲ ਕਹੀ, ਗਰਮੀ ਨੇ ਸਭ ਦੇ ਵੱਟ ਕੱਢੇ ਹੋਏ ਹਨ ਅਤੇ ਲੋਕਾਂ ਦਾ ਇਸ ਅੰਤਾਂ ਦੀ ਗਰਮੀ ਨੇ ਜਿਊਣਾ ਮੁਹਾਲ ਕੀਤਾ ਹੋਇਆ ਹੈ।
ਫਤਿਹਵੀਰ ਤੋਂ ਇਲਾਵਾ ਬੋਰਵੈੱਲ 'ਚ ਡਿੱਗ ਚੁੱਕ ਨੇ ਇਸ ਸਾਲ ਦੋ ਹੋਰ ਬੱਚੇ
NEXT STORY